ਸਟ੍ਰੀਟ ਲਾਈਟਾਂ ਦੀ ਬੱਤੀ ਗੁੱਲ, ਸ਼ੇਅਰ ਮਾਰਕੀਟ ਦੀ ਵੀ ‘ਪਾਵਰ ਕੱਟ’

ਜਾਫਨਾ : ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ (Severe economic crisis) ਨਾਲ ਜੂਝ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀਆਂ ਸਮੱਸਿਆਵਾਂ (Problems of Sri Lanka)…

ਜਾਫਨਾ : ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ (Severe economic crisis) ਨਾਲ ਜੂਝ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਦੀਆਂ ਸਮੱਸਿਆਵਾਂ (Problems of Sri Lanka) ਵੱਧਦੀਆਂ ਹੀ ਜਾ ਰਹੀਆਂ ਹਨ। ਚੌਲ, ਦੁੱਧ ਅਤੇ ਖੰਡ ਵਰਗੀਆਂ ਜ਼ਰੂਰੀ ਚੀਜਾਂ ਲਈ ਲੋਕ ਪਹਿਲਾਂ ਤੋਂ ਤਰਸ ਰਹੇ ਹਨ। ਡੀਜ਼ਲ, ਪੈਟਰੋਲ ਅਤੇ ਗੈਸ ਸਿਲੰਡਰ (Diesel, petrol and gas cylinders) ਦੀਆਂ ਕੀਮਤਾਂ ਅਸਮਾਨ ਛੂ ਚੁੱਕੀਆਂ ਹਨ। ਇਸ ਵਿਚਾਲੇ ਹੁਣ ਬਿਜਲੀ ਦੇ ਸੰਕਟ (Power crisis) ਨੇ ਲੋਕਾਂ ਦੀਆਂ ਨੀਂਦਾਂ (People’s sleep) ਹਰਾਮ ਕਰ ਦਿੱਤੀਆਂ ਹਨ। ਆਲਮ ਇਹ ਹੈ ਕਿ ਸ਼੍ਰੀਲੰਕਾ ਵਿਚ ਸਟ੍ਰੀਟ ਲਾਈਟ (Street lights in Sri Lanka) ਦੀਆਂ ਬੱਤੀਆਂ ਗੁੱਲ ਕਰਨ ਦੀ ਨੌਬਤ ਆ ਗਈ ਹੈ। ਇਥੋਂ ਤੱਕ ਕਿ ਸ਼੍ਰੀਲੰਕਾ ਦੇ ਸ਼ੇਅਰ ਬਾਜ਼ਾਰ (Sri Lanka Stock Exchange) ਨੂੰ ਵੀ ਬਿਜਲੀ ਦੀ ਕਮੀ ਤੋਂ ਪ੍ਰਭਾਵਿਤ ਹੋਣਾ ਪੈ ਗਿਆ ਹੈ। Also Read : ਵਿਧਾਇਕਾਂ ਵਲੋਂ ਕੇਂਦਰ ਖਿਲਾਫ਼ ਬੋਲਣ ਤੋਂ ਬਾਅਦ ਭਾਜਪਾ ਦੇ ਅਸ਼ਵਨੀ ਸ਼ਰਮਾ ਨੇ ਦਿੱਤੇ ਜਵਾਬ

Chandigarh power cut: Admin invokes ESMA as strike by power dept employees  causes outage in city | The Financial Express
ਸ਼੍ਰੀਲੰਕਾ ਦੀ ਸਰਕਾਰ ਦੀ ਇਕ ਮੰਤਰੀ ਨੇ ਵੀਰਵਾਰ ਨੂੰ ਕਿਹਾ ਸੀ ਕਿ ਬਿਜਲੀ ਬਚਾਉਣ ਲਈ ਦੇਸ਼ ਨੇ ਸਟ੍ਰੀਟ ਲਾਈਟ ਬੰਦ ਕਰਨ ਦਾ ਫੈਸਲਾ ਕੀਤਾ ਹੈ। ਦਹਾਕਿਆਂ ਦੇ ਇਸ ਸਭ ਤੋਂ ਵੱਡੇ ਆਰਥਿਕ ਸੰਕਟ ਨੇ ਬਿਜਲੀ ਸਪਲਾਈ ਦੀ ਸਥਿਤੀ ਨੂੰ ਡਾਵਾਂਡੋਲ ਕਰ ਦਿੱਤਾ ਹੈ। ਜ਼ਰੂਰੀ ਸੇਵਾਵਾਂ ਨੂੰ ਵੀ ਬਿਜਲੀ ਦੀ ਸਪਲਾਈ ਸਹੀ ਤਰ੍ਹਾਂ ਨਹੀਂ ਹੋ ਸਕੀ ਹੈ। ਇਸ ਦੇ ਚੱਲਦੇ ਸ਼੍ਰੀਲੰਕਾ ਦੇ ਮੁਖੀ ਸ਼ੇਅਰ ਬਾਜ਼ਾਰ ਨੂੰ ਕੰਮ ਦੇ ਘੰਟੇ ਘਟਾਉਣੇ ਪੈ ਗਏ ਹਨ। ਆਮ ਲੋਕਾਂ ਨੂੰ ਹੋ ਰਹੀ ਪ੍ਰੇਸ਼ਾਨੀਆਂ ਦਾ ਤਾਂ ਕੋਈ ਠਿਕਾਣਾ ਹੀ ਨਹੀਂ ਹੈ। 
ਕੋਲੰਬੋ ਸਟਾਕ ਐਕਸਚੇਂਜ ਨੇ ਇਕ ਬਿਆਨ ਵਿਚ ਦੱਸਿਆ ਕਿ ਉਸ ਨੂੰ ਬਿਜਲੀ ਦੀ ਕਮੀ ਦੇ ਚੱਲਦੇ ਕੰਮ ਦੇ ਘੰਟੇ ਘੱਟ ਕਰਨੇ ਪਏ ਹਨ। ਐਕਸਚੇਂਜ ਨੇ ਕਿਹਾ ਕਿ ਪਹਿਲਾਂ ਆਮ ਤੌਰ ‘ਤੇ ਦਿਨ ਵਿਚ ਸਾਢੇ ਚਾਰ ਘੰਟੇ ਦਾ ਟ੍ਰੇਡ ਹੋ ਰਿਹਾ ਸੀ। ਹੁਣ ਇਸ ਨੂੰ ਘਟਾ ਕੇ ਸਿਰਫ 2 ਘੰਟੇ ਕਰ ਦਿੱਤਾ ਗਿਆ ਹੈ। ਪੂਰੇ ਦੇਸ਼ ਵਿਚ ਬਿਜਲੀ ਦੀ ਕਮੀ ਨਾਲ ਜੂਝ ਰਹੇ ਬ੍ਰੋਕਰਸ ਟ੍ਰੇਡਿੰਗ ਸੈਸ਼ਨ ਨੂੰ ਛੋਟਾ ਕਰਨ ਦੀ ਮੰਗ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਜਦੋਂ ਕੋਲੰਬੋ ਸ਼ੇਅਰ ਮਾਰਕੀਟ ਖੁੱਲਿਆ ਤਾਂ ਇਕ ਝਟਕੇ ਵਿਚ 5 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ। ਇਸ ਤੋਂ ਬਾਅਦ ਐਕਸਚੇਂਜ ਨੇ 30 ਮਿੰਟ ਲਈ ਟ੍ਰੇਡ ਨੂੰ ਸਸਪੈਂਡ ਕਰ ਦਿੱਤਾ। ਦੇਸ਼ ਵਿਚ ਜਾਰੀ ਆਰਥਿਕ ਸੰਕਟ ਵਿਚਾਲੇ ਸਿਰਫ 2 ਦਿਨ ਵਿਚ 3 ਵਾਰ ਟ੍ਰੇਡਿੰਗ ਨੂੰ ਸਸਪੈਂਡ ਕਰਨ ਦੀ ਨੌਬਤ ਆਈ। Also Read : ਜਨਮ ਦਿਨ ‘ਤੇ CM ਤੇ DGP ਭੇਜਣਗੇ ਕਾਰਡ, ਫੋਰਸ ਦਾ ਹੌਸਲਾ ਵਧਾਉਣ ਦੀ ਕਵਾਇਦ

Coal crisis: Power cuts seem inevitable in Andhra Pradesh October 18  onwards- The New Indian Express
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੀ ਬਿਜਲੀ ਮੰਤਰੀ ਪਵਿੱਤਰਾ ਵਾਰਨਿਆਰੱਛੀ ਨੇ ਦੱਸਿਆ ਕਿ ਬਿਜਲੀ ਬਚਾਉਣ ਲਈ ਕਈ ਉਪਾਅ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਪੱਤਰਾਕਾਰਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਪਹਿਲਾਂ ਹੀ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਕਿ ਪੂਰੇ ਦੇਸ਼ ਵਿਚ ਸਟ੍ਰੀਟ ਲਾਈਟਾਂ ਬੰਦ ਕਰ ਦਿਓ, ਤਾਂ ਜੋ ਬਿਜਲੀ ਬਚਾਈ ਜਾ ਸਕੇ। ਉਨ੍ਹਾਂ ਨੇ ਕਿਹਾ ਕਿ 500 ਮਿਲੀਅਨ ਡਾਲਰ ਦੇ ਕ੍ਰੇਡਿਟ ਲਾਈਨ ਦੇ ਤਹਿਤ ਗੁਆਂਢੀ ਦੇਸ਼ ਤੋਂ ਡੀਜ਼ਲ ਦੀ ਇਕ ਖੇਪ ਸ਼ਨੀਵਾਰ ਨੂੰ ਆਉਣ ਵਾਲੀ ਹੈ। ਹਾਲਾਂਕਿ ਉਨ੍ਹਾਂ ਨੇ ਨਾਲ ਹੀ ਇਹ ਯਾਦ ਕਰਵਾਇਆ ਕਿ ਹਾਲ-ਫਿਲਹਾਲ ਸਥਿਤੀ ਵਿਚ ਕੋਈ ਸੁਧਾਰ ਨਹੀਂ ਆਉਣ ਵਾਲਾ ਹੈ।
ਉਨ੍ਹਾਂ ਨੇ ਕਿਹਾ ਕਿ ਭਾਰਤ ਤੋਂ ਡੀਜ਼ਲ ਦੀ ਖੇਪ ਮਿਲਣ ਤੋਂ ਬਾਅਦ ਅਸੀਂ ਲੋਡ ਸ਼ੈਡਿੰਗ ਦੇ ਘੰਟੇ ਘੱਟ ਕਰ ਸਕਾਂਗੇ, ਪਰ ਜਦੋਂ ਤੱਕ ਬਾਰਿਸ਼ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤੱਕ ਪਾਵਰ ਕੱਟ ਹੋਵੇਗਾ ਹੀ। ਅਸੀਂ ਇਸ ਤੋਂ ਸਿਵਾ ਕੁਝ ਹੋਰ ਕਰ ਹੀ ਨਹੀਂ ਸਕਦੇ ਹਨ। ਸ਼੍ਰੀਲੰਕਾ ਵਿਚ ਆਮ ਤੌਰ ‘ਤੇ ਮਈ ਤੋਂ ਬਾਰਿਸ਼ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਇਸ ਵਿਚਾਲੇ ਸ਼੍ਰੀਲੰਕਾ ਵਿਚ ਸਰਕਾਰ ਨੂੰ ਆਰਥਿਕ ਐਮਰਜੈਂਸੀ ਲਗਾਉਣੀ ਪੈ ਗਈ ਹੈ। ਹਾਲਾਤ ਇੰਨੇ ਬਦਤਰ ਹੋ ਚੁੱਕੇ ਹਨ ਕਿ ਚੀਨੀ ਦੀ ਕੀਮਤ 290 ਰੁਪਏ ਕਿੱਲੋ ਤੇ ਚਾਵਲ ਦੀ ਕੀਮਤ 500 ਰੁਪਏ ਕਿੱਲੋ ਹੋ ਚੁੱਕੀ ਹੈ। ਅਜੇ ਸ਼੍ਰੀਲੰਕਾ ਵਿਚ ਬ੍ਰੈਡ ਦੇ ਇਕ ਪੈਕੇਟ ਦੀ ਕੀਮਤ 150 ਰੁਪਏ ਹੋ ਚੁੱਕੀ ਹੈ। ਦੁੱਧ ਦਾ ਪਾਊਡਰ, 1975 ਰੁਪਏ ਕਿੱਲੋ ਹੋ ਚੁੱਕਾ ਹੈ ਤਾਂ ਐੱਲ.ਪੀ.ਜੀ. ਸਿਲੰਡਰ ਦੀ ਕੀਮਤ 4119 ਰੁਪਏ ਹੈ। ਇਸੇ ਤਰ੍ਹਾਂ ਪੈਟਰੋਲ 254 ਰੁਪਏ ਲਿੱਟਰ ਅਤੇ ਡੀਜ਼ਲ 176 ਰੁਪਏ ਲਿਟਰ ਵਿਕ ਰਿਹਾ ਹੈ।

Leave a Reply

Your email address will not be published. Required fields are marked *