ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਿਸ ਯੂਨੀਵਰਸ ਹਰਨਾਜ਼ ਕੌਰ

ਅੰਮ੍ਰਿਤਸਰ : ਵਿਦੇਸ਼ ਤੋਂ ਰਤਣ ਤੋਂ ਪਹਿਲਾਂ ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaz Kaur) ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ (Sri Harmandir Sahib)…

ਅੰਮ੍ਰਿਤਸਰ : ਵਿਦੇਸ਼ ਤੋਂ ਰਤਣ ਤੋਂ ਪਹਿਲਾਂ ਮਿਸ ਯੂਨੀਵਰਸ ਹਰਨਾਜ਼ ਕੌਰ (Miss Universe Harnaz Kaur) ਸ਼ੁੱਕਰਵਾਰ ਨੂੰ ਅੰਮ੍ਰਿਤਸਰ ਵਿਚ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਚ ਮੱਥਾ ਟੇਕਣ ਪਹੁੰਚੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਦੀ ਦੇਸ਼ ਨੂੰ ਲੋੜ ਹੈ, ਇਸ ਲਈ ਉਨ੍ਹਾਂ ਨੂੰ ਐਕਟਿਵ ਰਹਿਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਮਿਸ ਯੂਨੀਵਰਸ (Miss Universe) ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਆਈ ਹਰਨਾਜ਼ ਕੌਰ (Harnaz Kaur from Punjab) ਨੇ ਸ਼ੁੱਕਰਵਾਰ ਨੂੰ ਸ੍ਰੀ ਦਰਬਾਰ ਸਾਹਿਬ (Sri Darbar Sahib) ਵਿਚ ਮੱਥਾ ਟੇਕਿਆ। ਉਹ ਲਾਈਨ ਵਿਚ ਲੱਗ ਕੇ ਤਕਰੀਬਨ ਅੱਧੇ ਘੰਟੇ ਵਿਚ ਦਰਬਾਰ ਸਾਹਿਬ ਪਹੁੰਚੀ ਅਤੇ ਨਤਮਸਤਕ ਹੋਈ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਮਿਸ ਯੂਨੀਵਰਸ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਵਿਦੇਸ਼ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ। Also Read : ਸਟ੍ਰੀਟ ਲਾਈਟਾਂ ਦੀ ਬੱਤੀ ਗੁੱਲ, ਸ਼ੇਅਰ ਮਾਰਕੀਟ ਦੀ ਵੀ ‘ਪਾਵਰ ਕੱਟ’

ਉਨ੍ਹਾਂ ਦੀ ਮੰਨਤ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰੇ। ਅੱਜ ਉਨ੍ਹਾਂ ਦਾ ਘਰ ਦਾ ਟੂਰ ਖਤਮ ਹੋ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਗੁਰੂ ਘਰ ਵਿਚ ਨਤਮਸਤਕ ਹੋ ਕੇ ਖਤਮ ਕੀਤਾ ਹੈ। ਉਹ ਖੁਸ਼ ਹੈ ਕਿ ਉਨ੍ਹਾਂ ਨੂੰ ਭਗਵਾਨ ਨੇ ਉਪਲਬਧੀ ਦਿੱਤੀ ਹੈ। ਉਨ੍ਹਾਂ ਦੀ ਨਵੀਂ ਮੂਵੀ ਵੀ ਆ ਰਹੀ ਹੈ, ਜਿਸ ਦੇ ਲਈ ਵੀ ਉਨ੍ਹਾਂ ਨੇ ਅਰਦਾਸ ਕੀਤੀ। ਹਰਨਾਜ਼ ਨੇ ਕਿਹਾ ਕਿ ਅੱਜ ਦਾ ਸਮਾਂ ਨੌਜਵਾਨਾਂ ਦਾ ਹੈ ਅਤੇ ਉਨ੍ਹਾਂ ਨੂੰ ਪ੍ਰੋ ਐਕਟਿਵ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਕੋਈ ਵੀ ਬਦਲਾਅ ਚਾਹੁੰਦੇ ਹੋ ਤਾਂ ਫਿਰ ਉਸ ਦੇ ਲਈ ਨੌਜਵਾਨ ਹੀ ਕੋਸ਼ਿਸ਼ ਕਰ ਸਕਦੇ ਹਨ। ਉਨ੍ਹਾਂ ਨੇ ਇਸ ਦੌਰਾਨ ਸਿਆਸਤ ਵਿਚ ਜਾਣ ਤੋਂ ਵੀ ਇਨਕਾਰ ਕੀਤਾ ਅਤੇ ਕਿਹਾ ਕਿ ਉਹ ਸਿਆਸਤ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ। ਉਨ੍ਹਾਂ ਨੇ ਬਾਲੀਵੁੱਡ ਵਿਚ ਐਂਟਰੀ ਲਈ ਕਿਹਾ ਕਿ ਇਸ ਦਾ ਜਵਾਬ ਦੇਣਾ ਬਹੁਤ ਛੇਤੀ ਹੋਵੇਗਾ ਅਜੇ ਉਨ੍ਹਾਂ ਨੂੰ ਸਿਰਫ ਤਿੰਨ ਮਹੀਨੇ ਹੀ ਮਿਸ ਯੂਨੀਵਰਸ ਬਣੀ ਨੂੰ ਹੋਏ ਹਨ। ਹਰਨਾਜ਼ ਕੌਰ ਦੇ ਆਉਣ ਨਾਲ ਤਕਰੀਬਨ 8 ਘੰਟੇ ਪਹਿਲਾਂ ਹੀ ਸਕਿਓਰਿਟੀ ਲੱਗ ਗਈ ਸੀ। ਉਨ੍ਹਾਂ ਦੇ ਸਵੇਰੇ 9 ਵਜੇ ਸ੍ਰੀ ਹਰਿਮੰਦਰ ਸਾਹਿਬ ਵਿਚ ਆਉਣ ਦੀ ਸੂਚਨਾ ਸੀ, ਪਰ ਉਹ ਸ਼ਾਮ ਨੂੰ ਪਹੁੰਚੀ। ਸਵੇਰੇ ਇਥੇ ਉਨ੍ਹਾਂ ਦੇ ਫੈਂਸ ਦੀ ਭੀੜ ਸੀ। ਉਹ ਸਮੇਂ ‘ਤੇ ਪਹੁੰਚੀ ਤਾਂ ਕੁਝ ਲੋਕ ਨਿਰਾਸ਼ ਹੋ ਕੇ ਵਾਪਸ ਚਲੇ ਗਏ। ਉਨ੍ਹਾਂ ਦੇ ਇਥੇ ਪਹੁੰਚਣ ‘ਤੇ ਹਾਜ਼ਰ ਲੋਕ ਉਨ੍ਹਾਂ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਵਿਚ ਲੱਗੇ ਰਹੇ। 

Leave a Reply

Your email address will not be published. Required fields are marked *