ਚੰਡੀਗੜ੍ਹ: ਚੰਡੀਗੜ੍ਹ ਪੁਲਿਸ (Chandigarh Police) ਨੇ ਗੈਂਗਸਟਰ ਲਾਰੈਂਸ (Gangster Lawrence) ਬਿਸ਼ਨੋਈ ਗੈਂਗ ਦੇ ਇਕ ਗੁਰਗੇ ਨੂੰ ਫੜਣ ਦਾ ਦਾਅਵਾ ਕੀਤਾ ਹੈ। ਮੋਹਾਲੀ ਦੇ ਨੰਡਿਆਲੀ ਪਿੰਡ (Nandiali village of Mohali) ਦੇ ਸਿਮਰਨਜੀਤ ਸਿੰਘ (Simranjit Singh) (30) ਨੂੰ ਪੁਲਿਸ ਨੇ ਫੜਿਆ ਹੈ। ਉਸ ਦੇ ਕਬਜ਼ੇ ਵਿਚੋਂ .32 ਬੋਰ ਦੀ ਨਾਜਾਇਜ਼ ਪਿਸਟਲ (Illegal pistols) ਅਤੇ 5 ਕਾਰਤੂਸ ਅਤੇ ਇਕ ਮੈਗਜ਼ੀਨ ਵੀ ਬਰਾਮਦ ਕਰਨ ਦਾ ਦਾਅਵਾ ਵੀ ਪੁਲਿਸ ਕਰ ਰਹੀ ਹੈ। ਪੁਲਿਸ ਨੇ ਉਸ ਦੀ ਗ੍ਰਿਫਤਾਰੀ ਬਿਸ਼ਨੋਈ ਗੈਂਗ ਦੇ ਦੀਪਕ ਉਰਫ ਦੀਪੂ ਬੁਨੂੜ (Deepu Bunur) ਤੋਂ ਮਿਲੀ ਸੂਚਨਾ ਦੇ ਆਧਾਰ ‘ਤੇ ਕੀਤੀ। Also Read :ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਈ ਮਿਸ ਯੂਨੀਵਰਸ ਹਰਨਾਜ਼ ਕੌਰ

ਬੁੜੈਲ ਜੇਲ ਵਿਚ ਬੰਦ ਦੀਪੂ ਬਨੂੜ ਨੂੰ ਪ੍ਰੋਡਕਸ਼ਨ ਵਾਰੰਟ ਲੈ ਕੇ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਲਿਆ ਸੀ। 16 ਮਾਰਚ, 2022 ਨੂੰ ਸੈਕਟਰ 26 ਥਾਣੇ ਵਿਚ ਫਿਰੌਤੀ ਵਸੂਲਣ ਅਤੇ ਆਰਮਜ਼ ਐਕਟ ਵਿਚ ਦਰਜ ਕੇਸ ਵਿਚ ਜਾਂਚ ਦੌਰਾਨ ਉਸ ਦੇ ਬਿਆਨਾਂ ਦੇ ਆਧਾਰ ‘ਤੇ ਸਿਮਰਨਜੀਤ ਨੂੰ ਫੜਿਆ ਹੈ। ਇਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਸੈਕਟਰ 26 ਥਾਣੇ ਵਿਚ ਦਰਜ ਇਸੇ ਕੇਸ ਵਿਚ ਕੀਤੀ ਗਈ ਹੈ। ਦੀਪੂ ਬਨੂੜ ‘ਤੇ ਸਾਲ 2016-17 ਵਿਚ ਕਤਲ ਦੇ 4 ਕੇਸ ਦਰਜ ਹਨ। 2014 ਤੋਂ 2021 ਵਿਚਾਲੇ ਕਤਲ ਦੀ ਕੋਸ਼ਿਸ਼ ਦੇ 9 ਕੇਸ ਅਤੇ 3 ਕੇਸ ਡਕੈਤੀ ਦੇ ਹਨ। ਇਸ ਤੋਂ ਇਲਾਵਾ 2014 ਤੋਂ ਲੈ ਕੇ 2021 ਵਿਚਾਲੇ ਆਰਮਜ਼ ਐਕਟ ਦੇ 13 ਕੇਸ ਉਸ ਦੇ ਖਿਲਾਫ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਦਰਜ ਪਾਏ ਗਏ। 12ਵੀਂ ਪਾਸ ਦੀਪ (29) ਪਟਿਆਲਾ ਦੇ ਬਨੂੜ ਦਾ ਰਹਿਣ ਵਾਲਾ ਹੈ ਅਤੇ ਬੇਰੋਜ਼ਗਾਰ ਹੈ। ਇਸ ਤਰ੍ਹਾਂ ਸਿਮਰਨਜੀਤ ਸਿੰਘ ਵੀ 12ਵੀਂ ਪਾਸ ਹੈ ਅਤੇ ਬੇਰੋਜ਼ਗਾਰ ਹੈ।
