ਉੱਤਰ-ਪੱਛਮੀ ਭਾਰਤ ‘ਚ ਭਿਆਨਕ ਗਰਮੀ ਦੀ ਲਹਿਰ, ਪਹਾੜੀ ਸੂਬਿਆਂ ‘ਚ ਵੀ ਵਧਿਆ ਪਾਰਾ

ਨਵੀਂ ਦਿੱਲੀ- ਉੱਤਰ ਪੱਛਮੀ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਤੋਂ ਉੱਪਰ ਰਹਿਣ ਦੇ ਕਾਰਨ ਦਿੱਲੀ ਤੇ ਨੇੜੇ ਦੇ ਇਲਾਕਿਆਂ…

ਨਵੀਂ ਦਿੱਲੀ- ਉੱਤਰ ਪੱਛਮੀ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਤੋਂ ਉੱਪਰ ਰਹਿਣ ਦੇ ਕਾਰਨ ਦਿੱਲੀ ਤੇ ਨੇੜੇ ਦੇ ਇਲਾਕਿਆਂ ਵਿਚ ਹੁਣ ਤੱਕ ਭਿਆਨਕ ਗਰਮੀ ਤੋਂ ਬਚੇ ਹੋਏ ਹਨ। ਜਦਕਿ ਪੱਛਮੀ ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਆਂਧਰਾ ਪ੍ਰਦੇਸ਼ ਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿਚ ਗਰਮ ਹਵਾਵਾਂ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਰਾਸ਼ਟਰੀ ਮੌਸਮ ਭਵਿੱਖਬਾਣੀ ਕੇਂਦਰ ਦੇ ਡਾ. ਰਾਜੇਂਦਰ ਕੁਮਾਰ ਨੇ ਕਿਹਾ ਕਿ ਫਿਲਹਾਲ ਦਿੱਲੀ, ਪੰਜਾਬ ਹਰਿਆਣਾ, ਤੇ ਉੱਤਰ ਪ੍ਰਦੇਸ਼ ਵਿਚ ਲੂ ਦੀ ਕੋਈ ਚਿਤਾਵਨੀ ਨਹੀਂ ਹੈ।

Also Read: ਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤ

ਉਨ੍ਹਾਂ ਕਿਹਾ ਕਿ ਦਿੱਲੀ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36.7 ਡਿਗਰੀ ਸੈਲਸੀਅਸ ਤੋਂ ਵਧੇਰੇ ਨਹੀਂ ਗਿਆ ਹੈ ਤੇ ਇਥੇ ਘੱਟ ਤੋਂ ਘੱਟ ਅਗਲੇ ਕੁਝ ਦਿਨਾਂ ਤੱਕ ਤਾਪਮਾਨ ਦੇ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਹੈ। ਪੂਰਬੀ ਹਵਾਵਾਂ ਦੇ ਕਾਰਨ ਨਮੀ ਵਿਚ ਵਾਧੇ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ ਰਾਤ ਦੇ ਸਮੇਂ ਵਿਚ ਤਾਪਮਾਨ ਵਿਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਸ਼ਨੀਵਾਰ ਨੂੰ ਹਰਿਆਣਾ ਵਿਚ ਤਾਪਮਾਨ 38 ਡਿਗਰੀ ਸੈਲਸੀਅਸ, ਉੱਤਰ ਪ੍ਰਦੇਸ਼ ਵਿਚ 37 ਡਿਗਰੀ ਸੈਲਸੀਅਸ ਤੇ ਦਿੱਲੀ ਵਿਚ 35.7 ਡਿਗਰੀ ਸੈਲਸੀਅਸ ਦੇ ਨੇੜੇ ਰਿਹਾ।

Also Read: ਯੂਕਰੇਨ ਉੱਤੇ ਰੂਸ ਨੇ ਦਾਗੀ ਹਾਈਪਰਸਾਨਿਕ ਮਿਜ਼ਾਇਲ, ਹਥਿਆਰ ਡਿਪੋ ਕੀਤਾ ਤਬਾਹ

ਪਹਾੜੀ ਸੂਬਿਆਂ ‘ਚ ਵੀ ਗਰਮੀ ਨੇ ਦਿਖਾਇਆ ਅਸਰ
ਪਹਾੜੀ ਸੂਬਿਆਂ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਵਿਚ ਵੀ ਤਾਪਮਾਨ ਵਿਚ ਵਾਧਾ ਮਹਿਸੂਸ ਕੀਤਾ ਗਿਆ ਹੈ, ਇਥੇ ਕੁਝ ਸਥਾਨਾਂ ਉੱਤੇ ਜ਼ਿਆਦਾਤਰ ਤਾਪਮਾਨ 34 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਕ ਹੋਰ ਮੌਸਮ ਵਿਗਿਆਨੀ ਨੇ ਕਿਹਾ ਕਿ ਧਰਮਸ਼ਾਲਾ, ਮੰਡੀ, ਚੰਬਾ ਦੇ ਕੁਝ ਹਿੱਸਿਆਂ ਤੇ ਇਥੋਂ ਤੱਕ ਕਿ ਸੋਲਨ ਵਿਚ ਨਿਸ਼ਚਿਤ ਰੂਪ ਨਾਲ ਗਰਮੀ ਦਾ ਆਲਮ ਹੈ ਤੇ ਤਾਪਮਾਨ ਵਿਚ ਵਾਧਾ ਹੋਇਆ ਹੈ ਪਰ ਕੁੱਲ ਮਿਲਾਕੇ ਮੌਸਮ ਸੁਖਦ ਹੈ। ਮੈਦਾਨੀ ਇਲਾਕਿਆਂ ਵਿਚ ਜਿਥੇ ਲੂ ਐਲਾਨ ਹੋਣ ਦੇ ਲਈ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚਣਾ ਚਾਹੀਦਾ ਹੈ। ਉਥੇ ਹੀ ਹਿੱਲ ਸਟੇਸ਼ਨਾਂ ਵਿਚ ਇਸ ਦਾ ਐਲਾਨ 30 ਡਿਗਰੀ ਸੈਲਸੀਅਸ ਨੂੰ ਪਾਰ ਕਰਨ ਤੋਂ ਬਾਅਦ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *