ਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤ

ਲਖਨਊ- ਪ੍ਰਯਾਗਰਾਜ ਦੇ ਖੁਲਦਾਬਾਦ ਥਾਣਾ ਇਲਾਕੇ ਦੇ ਲਕੜੀ ਮੰਡੀ ਵਿਚ ਸ਼ਨੀਵਾਰ ਨੂੰ ਹੋਲੀ ਖੇਡਣ ਦੇ ਦੌਰਾਨ ਦੋ ਧਿਰਾਂ ਵਿਚ ਵਿਵਾਦ ਦੇ ਬਾਅਦ ਹੋਈ ਗੋਲੀਬਾਰੀ ਵਿਚ…

ਲਖਨਊ- ਪ੍ਰਯਾਗਰਾਜ ਦੇ ਖੁਲਦਾਬਾਦ ਥਾਣਾ ਇਲਾਕੇ ਦੇ ਲਕੜੀ ਮੰਡੀ ਵਿਚ ਸ਼ਨੀਵਾਰ ਨੂੰ ਹੋਲੀ ਖੇਡਣ ਦੇ ਦੌਰਾਨ ਦੋ ਧਿਰਾਂ ਵਿਚ ਵਿਵਾਦ ਦੇ ਬਾਅਦ ਹੋਈ ਗੋਲੀਬਾਰੀ ਵਿਚ 2 ਲੋਕਾਂ ਦੀ ਮੌਤ ਹੋ ਗਈ। ਜ਼ਿਲੇ ਦੇ ਸੀਨੀਅਰ ਪੁਲਿਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਲਕੜੀ ਮੰਡੀ ਵਿਚ ਹੋਲੀ ਖੇਡਣ ਦੌਰਾਨ ਵਿਵਾਦ ਤੋਂ ਬਾਅਦ ਹੋਈ ਗੋਲੀਬਾਰੀ ਵਿਚ ਦੁਰਗੇਸ਼ ਸਿੰਘ ਚੌਹਾਨ (40) ਤੇ ਵਿਨੋਦ ਸਿੰਘ ਚੌਹਾਨ (25) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।

Also Read: ਯੂਕਰੇਨ ਉੱਤੇ ਰੂਸ ਨੇ ਦਾਗੀ ਹਾਈਪਰਸਾਨਿਕ ਮਿਜ਼ਾਇਲ, ਹਥਿਆਰ ਡਿਪੋ ਕੀਤਾ ਤਬਾਹ

ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਵਿਨੋਦ ਸਿੰਘ ਚੌਹਾਨ ਦੀ ਭੈਣ ਰਾਨੀ ਚੌਹਾਨ ਦੇ ਪੈਰ ਵਿਚ ਸੱਟ ਲੱਗੀ ਹੈ ਤੇ ਇਕ ਹੋਰ ਵਿਅਕਤੀ ਪਿੰਟੂ ਚੌਹਾਨ ਵੀ ਜ਼ਖਮੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦਾ ਇਲਾਜ ਚੱਲ ਰਿਹਾ ਹੈ ਤੇ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

Also Read: Facebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ

ਉਨ੍ਹਾਂ ਦੱਸਿਆ ਕਿ ਇਸ ਪੂਰੀ ਘਟਨਾ ਵਿਚ ਦੋ ਪੱਖਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਉਸ ਦੇ ਆਧਾਰ ਉੱਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਨਗਰ ਦੇ ਜਾਰਜ ਟਾਊਨ ਥਾਣੇ ਵਿਚ ਕੁੱਟਮਾਰ ਤੇ ਗੋਲੀਬਾਰੀ ਦੀ ਘਟਨਾ ਵਿਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਵਿਵਾਦ ਹੋਲੀ ਖੇਡਣ ਦੌਰਾਨ ਸ਼ਰਾਬ ਦੇ ਨਸ਼ੇ ਵਿਚ ਹੋਇਆ ਸੀ।

Leave a Reply

Your email address will not be published. Required fields are marked *