ਨਵੀਂ ਦਿੱਲੀ- ਰੂਸ ਨੇ ਯੂਕਰੇਨ ਦੇ ਦੋ ਸ਼ਹਿਰਾਂ ਮਾਰਿਯੂਪੋਲ ਤੇ ਵੋਲਨੋਵਾਖਾ ਵਿਚ ਕੁਝ ਘੰਟਿਆਂ ਲਈ ਸੀਜ਼ਫਾਇਰ ਦਾ ਐਲਾਨ ਕੀਤਾ ਹੈ। ਰੂਸ ਦਾ ਕਹਿਣਾ ਹੈ ਕਿ ਇਹ ਐਲਾਨ ਸਿਰਫ ਨਾਗਰਿਕਾਂ ਨੂੰ ਸ਼ਹਿਰ ਖਾਲੀ ਕਰਨ ਤੱਕ ਦੇ ਲਈ ਹੈ, ਇਸ ਤੋਂ ਬਾਅਦ ਇਨ੍ਹਾਂ ਸ਼ਹਿਰਾਂ ਉੱਤੇ ਰੂਸੀ ਫੌਜੀ ਹਮਲਾ ਕਰਨਾ ਸ਼ੁਰੂ ਕਰ ਦੇਣਗੇ। ਹੁਣ ਰੂਸ ਦੇ ਵਿਦੇਸ਼ ਮੰਤਰੀ ਨੇ ਯੂਕਰੇਨ ਦੀ ਸਰਕਾਰ ਉੱਤੇ ਗੰਭੀਰ ਦੋਸ਼ ਲਾਏ ਹਨ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਮਾਰਿਯੂਪੋਲ ਦੇ ਨਾਗਰਿਕਾਂ ਨੂੰ ਸਥਾਨਕ ਪ੍ਰਸ਼ਾਸਨ ਬਾਹਰ ਨਹੀਂ ਜਾਣ ਦੇ ਰਿਹਾ ਹੈ। ਪ੍ਰਸ਼ਾਸਨ ਨੇ ਮਨੁੱਖੀ ਸਹਾਇਤਾ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Also Read: ਜੰਗ ਵਿਚਾਲੇ ਜ਼ੇਲੇਂਸਕੀ ਨੂੰ ਆਸ, ਜਲਦ ਬੁਲਾਵਾਂਗੇ ਆਪਣੇ ਲੋਕਾਂ ਨੂੰ ਵਾਪਸ
ਸ਼ਨੀਵਾਰ ਨੂੰ ਰੂਸ ਵਲੋਂ ਯੂਕਰੇਨ ਦੇ ਦੋ ਸ਼ਹਿਰਾਂ ਵਿਚ ਸੀਜ਼ਫਾਇਰ ਦੇ ਐਲਾਨ ਤੋਂ ਕੁਝ ਦੇਰ ਬਾਅਦ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੱਡਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮਾਰਿਯੂਪੋਲ ਦੇ ਅਧਿਕਾਰੀ ਸ਼ਹਿਰ ਦੇ ਨਿਵਾਸੀਆਂ ਨੂੰ ਸਾਡੀ ਫੌਜ ਵਲੋਂ ਖੋਲੇ ਗਏ ਮਨੁੱਖੀ ਗਲਿਆਰੇ ਰਾਹੀਂ ਸ਼ਹਿਰ ਖਾਲੀ ਕਰਨ ਦੀ ਆਗਿਆ ਨਹੀਂ ਦੇ ਰਹੇ ਹਨ। ਉਨ੍ਹਾਂ ਨੇ ਇਕ ਵੀ ਕਿਹਾ ਹੈ ਕਿ ਖੇਰਸਾਨ ਦੇ ਅਧਿਕਾਰੀਆਂ ਨੇ ਰੂਸ ਤੋਂ ਮਨੁੱਖੀ ਸਹਾਇਤਾ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
Also Read: ਭਾਰਤੀ ਜਲ ਸੈਨਾ ਨੇ ਬ੍ਰਹਿਮੋਸ ਮਿਜ਼ਾਈਲ ਦੇ ਉੱਨਤ ਵਰਜਨ ਦਾ ਕੀਤਾ ਸਫ਼ਲ ਪ੍ਰੀਖਣ
ਜ਼ਿਕਰਯੋਗ ਹੈ ਕਿ ਰੂਸ ਨੇ ਸ਼ਨੀਵਾਰ ਨੂੰ ਯੂਕਰੇਨ ਦੇ ਨਾਗਰਿਕਾਂ ਨੂੰ ਕੱਢਣ ਦੇ ਲਈ ਮਨੁੱਖੀ ਗਲਿਆਰੇ ਖੋਲਣ ਦੇ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ। ਸਪੁਤਨਿਕ ਨਿਊਜ਼ ਏਜੰਸੀ ਨੇ ਰੂਸੀ ਰੱਖਿਆ ਮੰਤਰਾਲਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਤ ਸਵੇਰੇ 10 ਵਜੇ ਤੋਂ ਰੂਸੀ ਪੱਖ ਨੇ ਜੰਗ ਬੰਦੀ ਦਾ ਐਲਾਨ ਕੀਤਾ ਹੈ। ਮਾਰਿਯੂਪੋਲ ਤੇ ਵੋਲਨੋਵਾਖਾ ਤੋਂ ਨਾਗਰਿਕਾਂ ਨੂੰ ਬਾਹਰ ਕੱਢਣ ਦੇ ਲਈ ਮਨੁੱਖੀ ਗਲਿਆਰ ਖੋਲੇ ਹਨ।



