ਗੁਰੂਗ੍ਰਾਮ ਵਿਚ ਤੇਜ਼ ਰਫਤਾਰ ਕਾਰ ਨੇ ਲਈ ਸਵਿੱਗੀ ਦੇ 4 ਡਲਿਵਰੀ ਬੁਆਏ ਦੀ ਜਾਨ 

ਗੁਰੂਗ੍ਰਾਮ : ਰਾਜਧਾਨੀ ਦਿੱਲੀ (Capital Delhi) ਨਾਲ ਲੱਗਦੇ ਗੁਰੂਗ੍ਰਾਮ (Gurugram) ਵਿਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਗੁਰੂਗ੍ਰਾਮ ਦੇ ਗੋਲਫ…

ਗੁਰੂਗ੍ਰਾਮ : ਰਾਜਧਾਨੀ ਦਿੱਲੀ (Capital Delhi) ਨਾਲ ਲੱਗਦੇ ਗੁਰੂਗ੍ਰਾਮ (Gurugram) ਵਿਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਗੁਰੂਗ੍ਰਾਮ ਦੇ ਗੋਲਫ ਕੋਰਟ (Golf court) ਵਿਚ ਇਕ ਕਾਰ ਚਾਲਕ (Car driver) ਨੇ ਬਾਈਕ ‘ਤੇ ਸਵਾਰ 4 ਡਲਿਵਰੀ ਬੁਆਏ (Delivery boy) ਨੂੰ ਦਰੜ ਦਿੱਤਾ ਹੈ। ਘਟਨਾ ਬੁੱਧਵਾਰ ਦੇਰ ਰਾਤ ਦੀ ਦੱਸੀ ਜਾ ਰਹੀ ਹੈ। ਕਾਹਲੀ-ਕਾਹਲੀ ਵਿਚ ਚਾਰੋ ਡਲਿਵਰੀ ਬੁਆਏ (Delivery boy) ਨੂੰ ਨਜ਼ਦੀਕੀ ਹਸਪਤਾਲ (The nearest hospital) ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਾਰ ਚਾਲਕ ਵਲੋਂ ਬਾਈਕ ਸਵਾਰਾਂ (Bike riders) ਨੂੰ ਦਰੜਣ ਦੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। Also Read : ਗਲੈਮਰਸ ਹੋਈ ਟੀ.ਵੀ. ਅਦਾਕਾਰਾ ਰੁਪਾਲੀ ਗਾਂਗੁਲੀ, ਸਟਾਈਲਿਸ਼ ਅਵਤਾਰ ਨਾਲ ਉਡਾਏ ਸਭ ਦੇ ਹੋਸ਼

Pune: Woman dies after speeding car hits her bike at Bavdhan | Cities  News,The Indian Express

ਮੌਕੇ ‘ਤੇ ਮੌਜੂਦ ਗੁਰੂਗ੍ਰਾਮ ਡੀ.ਐੱਲ.ਐੱਫ. ਫੇਜ਼ ਵਨ ਥਾਣੇ ਦੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਡਲਿਵਰੀ ਬੁਆਏ ਰੋਡ ਕੰਢੇ ਖੜ੍ਹੇ ਸਨ ਤਾਂ ਸਾਹਮਣੇ ਤੋਂ ਇਕ ਕਾਰ ਆਈ ਅਤੇ ਚਾਰਾਂ ਨੂੰ ਦਰੜ ਦਿੱਤਾ। ਕਾਰ ਦੀ ਰਫਤਾਰ ਕਿੰਨੀ ਤੇਜ਼ ਸੀ ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਾਈਕ ਦੇ ਪਰਖੱਚੇ ਉੱਡ ਗਏ। ਇੰਨਾ ਹੀ ਨਹੀਂ ਕਾਰ ਵੀ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਪੁਲਿਸ ਦੀ ਵੀ ਜਾਂਚ ਚੱਲ ਰਹੀ ਹੈ ਕਿ ਕਿਤੇ ਨੌਜਵਾਨ ਸ਼ਰਾਬ ਦੇ ਨਸ਼ੇ ਵਿਚ ਤਾਂ ਨਹੀਂ ਸੀ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਫੁਟੇਜ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਾਰ ਸਭ ਕੁਝ ਤੋੜਦੇ ਹੋਏ ਜਾ ਰਹੀ ਹੈ।

Leave a Reply

Your email address will not be published. Required fields are marked *