ਅੰਮ੍ਰਿਤਸਰ: ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਕਾਰਨ ਸੁਰਖੀਆਂ ਵਿੱਚ ਰਹਿੰਦਾ ਹੈ। ਇਸੇ ਨਾਲ ਸਬੰਧਿਤ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਹਸਪਤਾਲ ਦੀ ਐਮਰਜੈਂਸੀ ਬੇਸਮੈਂਟ ‘ਚੋਂ ਲਾਸ਼ ਮਿਲਣ ‘ਤੇ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਲਾਸ਼ ਨੂੰ ਆਵਾਰਾ ਕੁੱਤਿਆਂ ਨੇ ਕਾਫੀ ਹੱਦ ਤੱਕ ਖਾ ਲਿਆ। ਬੇਸਮੈਂਟ ‘ਚੋਂ ਮਿਲੀ ਲਾਸ਼ ਤੋਂ ਬਦਬੂ ਆਉਣ ਲੱਗੀ ਤਾਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮ੍ਰਿਤਕ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਲਾਸ਼ ਨੂੰ 72 ਘੰਟਿਆਂ ਲਈ ਮੁਰਦਾਘਰ ਵਿੱਚ ਰਖਵਾਇਆ ਜਾਵੇਗਾ ਅਤੇ ਮ੍ਰਿਤਕ ਦੇ ਵਾਰਸਾਂ ਨੂੰ ਪਤਾ ਲੱਗਦਿਆਂ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Also Read: CM ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਕਰਵਾਇਆ ਭਰਤੀ
ਦੱਸ ਦਈਏ ਕਿ ਹਸਪਤਾਲ ਨੂੰ ਇਸ ਘਟਨਾ ਦਾ ਉਦੋਂ ਪਤਾ ਲੱਗਾ ਜਦੋਂ ਕੋਈ ਸਟਾਫ ਮੈਂਬਰ ਬੇਸਮੈਂਟ ‘ਚ ਕਾਗਜ਼ਾਤ ਲੈਣ ਗਿਆ। ਇਸ ਦੌਰਾਨ ਉਸ ਨੇ ਲਾਸ਼ ਦੇਖੀ ਜਿਸ ਨੂੰ ਕੁੱਤਿਆਂ ਨੇ ਅੱਧਾ ਖਾ ਲਿਆ ਸੀ। ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਗਈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਲਾਸ਼ ਬੇਸਮੈਂਟ ‘ਚ ਸੁੱਟੀ ਗਈ ਸੀ ਜਾਂ ਉਥੇ ਜਾਣ ਵਾਲੇ ਵਿਅਕਤੀ ਨੂੰ ਕੁੱਤਿਆਂ ਨੇ ਮਾਰ ਦਿੱਤਾ ਸੀ। ਫਿਲਹਾਲ ਪੁਲਿਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
Also Read: ‘ਪੁਤਿਨ ਨੂੰ ਜੰਗ ਰੋਕਣ ਦੀ ਹਦਾਇਤ ਨਹੀਂ ਦੇ ਸਕਦੇ’



