ਦੇਸ਼ ‘ਚ ਹੋਰ ਘਟੀ ਕੋਰੋਨਾ ਦੀ ਰਫਤਾਰ, 16,051 ਨਵੇਂ ਮਾਮਲੇ ਦਰਜ

ਨਵੀਂ ਦਿੱਲੀ- ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 16,051 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 4,28,38,524 ਹੋ ਗਈ। ਪਿਛਲੇ…

ਨਵੀਂ ਦਿੱਲੀ- ਦੇਸ਼ ‘ਚ ਇਕ ਦਿਨ ‘ਚ ਕੋਰੋਨਾ ਦੇ 16,051 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ ਵਧ ਕੇ 4,28,38,524 ਹੋ ਗਈ। ਪਿਛਲੇ 15 ਦਿਨਾਂ ਤੋਂ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਇਕ ਲੱਖ ਤੋਂ ਘੱਟ ਬਣੀ ਹੋਈ ਹੈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘੱਟ ਕੇ 2,02,131 ਰਹਿ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਸੋਮਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ ‘ਚ 206 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧ ਕੇ 5,12,109 ਹੋ ਗਈ। ਦੇਸ਼ ‘ਚ ਹਾਲੇ 2,02,131 ਲੋਕਾਂ ਦਾ ਇਲਾਜ ਚੱਲ ਰਿਹਾ ਹੈ, ਜੋ ਕੁੱਲ ਮਾਮਲਿਆਂ ਦਾ 0.47 ਫੀਸਦੀ ਹੈ। 

Also Read: ਜੇਕਰ ਸਰੀਰ ‘ਚ ਦਿੱਖ ਰਹੇ ਨੇ ਇਹ ਲੱਛਣ ਤਾਂ ਖੁਦ ਤੋਂ ਦੂਰ ਰੱਖੋ ਮੋਬਾਇਲ

ਪਿਛਲੇ 24 ਘੰਟਿਆਂ ‘ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ‘ਚ 22,056 ਦੀ ਕਮੀ ਦਰਜ ਕੀਤੀ ਗਈ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ ਵਧ ਕੇ 98.33 ਫੀਸਦੀ ਹੋ ਗਈ ਹੈ। ਅੰਕੜਿਆਂ ਅਨੁਸਾਰ, ਸੰਕਰਮਣ ਦੀ ਰੋਜ਼ਾਨਾ ਦਰ 1.93 ਫੀਸਦੀ ਅਤੇ ਹਫ਼ਤਾਵਾਰ ਦਰ 2.12 ਫੀਸਦੀ ਦਰਜ ਕੀਤੀ ਗਈ। ਦੇਸ਼ ‘ਚ ਹੁਣ ਤੱਕ ਕੁੱਲ 4,21,24,284 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ ਅਤੇ ਕੋਰੋਨਾ ਨਾਲ ਮੌਤ ਦਰ 1.20 ਫੀਸਦੀ ਹੈ। ਉੱਥੇ ਹੀ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 175.46 ਕਰੋੜ ਤੋਂ ਵਧ ਖ਼ੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ।

Also Read: ਯੁਕਰੇਨ ਸੰਕਟ : ਪੁਤਿਨ ਨੂੰ ਮਿਲਣ ਨੂੰ ਤਿਆਰ ਹੋਏ ਬਾਈਡੇਨ, ਪਰ ਰੱਖ ਦਿੱਤੀ ਇਕ ਵੱਡੀ ਸ਼ਰਤ

Leave a Reply

Your email address will not be published. Required fields are marked *