‘ਹੱਸਦਾ, ਵੱਸਦਾ, ਨੱਚਦਾ ਪੰਜਾਬ ਬਣਾਉਣ ਸਾਡਾ ਸੰਕਲਪ’ (ਵੀਡੀਓ)

ਪਠਾਨਕੋਟ- ਪੰਜਾਬ ਚੋਣਾਂ (Punjab Elections) ਦੇ ਮੱਦੇਨਜ਼ਰ ਸੂਬੇ ਵਿਚ ਸਿਆਸੀ ਗਤੀਵਿਧੀਆਂ ਸਿਖਰਾਂ ਉੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਆਪਣੀ ਦੂਜੀ ਪੰਜਾਬ…

ਪਠਾਨਕੋਟ- ਪੰਜਾਬ ਚੋਣਾਂ (Punjab Elections) ਦੇ ਮੱਦੇਨਜ਼ਰ ਸੂਬੇ ਵਿਚ ਸਿਆਸੀ ਗਤੀਵਿਧੀਆਂ ਸਿਖਰਾਂ ਉੱਤੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) ਆਪਣੀ ਦੂਜੀ ਪੰਜਾਬ ਫੇਰੀ ਉੱਤੇ ਪਠਾਨਕੋਟ (Pathankot) ਪਹੁੰਚੇ ਹਨ। ਇਸ ਤੋਂ ਪਹਿਲਾਂ ਉਹ ਪਹਿਲੀ ਫੇਰੀ ਵਿਚ ਜਲੰਧਰ (Jalandhar) ਆਏ ਸਨ। ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਪੰਜਾਬ ਚੋਣਾਂ ਦੇ ਮੱਦੇਨਜ਼ਰ ਭਾਜਪਾਈ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਹਨ।

Also Read: ਅੰਮ੍ਰਿਤਸਰ ‘ਚ ਵਪਾਰੀਆਂ ਨਾਲ ਰੂਬਰੂ ਹੁੰਦਿਆਂ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ (ਵੀਡੀਓ) 

ਇਸ ਦੌਰਾਨ ਪਠਾਨਕੋਟ ਵਾਸੀਆਂ ਨੂੰ ਸੰਬੋਧਿਤ ਕਰਦਿਆਂ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਤਿਹ ਬੁਲਾਈ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਸੇ ਉਤਸ਼ਾਹ ਨਾਲ ਅਸੀਂ ਫਤਿਹ ਰੈਲੀ ਕਰ ਰਹੇ ਹਾਂ। ਆਪਣੇ ਸੰਤਾਂ ਦੀ ਬਾਣੀ ਉੱਤੇ ਚੱਲਦਿਆਂ ਅਸੀਂ ਨਵਾਂ ਪੰਜਾਬ ਬਣਾਵਾਂਗੇ। ਹੱਸਦਾ ਪੰਜਾਬ, ਵੱਸਦਾ ਪੰਜਾਬ, ਨੱਚਦਾ ਪੰਜਾਬ, ਚੜ੍ਹਦਾ ਪੰਜਾਬ ਬਣਾਉਣ ਸਾਡਾ ਸੰਕਲਪ ਹੈ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਪੰਜਾਬ ਵਾਸੀਆਂ ਦਾ ਇਹ ਉਤਸ਼ਾਹ 20 ਤਰੀਕ ਤੋਂ ਬਾਅਦ ਪੰਜਾਬ ਵਿਚ ਭਾਜਪਾ ਦੀ ਜਿੱਤ ਪੁਖਤਾ ਕਰੇਗਾ। 

Also Read: ਦੀਪ ਸਿੱਧੂ ਦੇ ਭਰਾ ਦੇ ਬਿਆਨਾਂ ਉੱਤੇ ਡਰਾਈਵਰ ਖਿਲਾਫ FIR ਦਰਜ 

ਦੇਖੋ ਲਿਵਿੰਗ ਇੰਡੀਆ ਨਿਊਜ਼ ਦੇ ਨਾਲ ਲਾਈਵ

 

Leave a Reply

Your email address will not be published. Required fields are marked *