ਲੋਕ ਸਭਾ ਵਿਚ ਰਾਹੁਲ ਗਾਂਧੀ ਬੋਲੇ- ਰਾਸ਼ਟਰਪਤੀ ਦੇ ਭਾਸ਼ਣ ਵਿਚ ਸੱਚਾਈ ਦੀ ਘਾਟ, 3 ਕਰੋੜ ਨੌਜਵਾਨਾਂ ਦੀ  ਨੌਕਰੀ ਖੁੱਸੀ

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਨੇ ਬੁੱਧਵਾਰ ਨੂੰ ਲੋਕ ਸਭਾ (Lok Sabha) ਵਿਚ ਰਾਸ਼ਟਰਪਤੀ ਦੇ ਭਾਸ਼ਣ (President’s speech) ‘ਤੇ…

ਨਵੀਂ ਦਿੱਲੀ : ਕਾਂਗਰਸ ਨੇਤਾ ਰਾਹੁਲ ਗਾਂਧੀ (Congress leader Rahul Gandhi) ਨੇ ਬੁੱਧਵਾਰ ਨੂੰ ਲੋਕ ਸਭਾ (Lok Sabha) ਵਿਚ ਰਾਸ਼ਟਰਪਤੀ ਦੇ ਭਾਸ਼ਣ (President’s speech) ‘ਤੇ ਧੰਨਵਾਦ ਮਤੇ ‘ਤੇ ਆਪਣੀ ਗੱਲ ਰੱਖਦੇ ਹੋਏ ਕਿਹਾ ਬਦਕਿਸਮਤੀ ਨਾਲ ਰਾਸ਼ਟਰਪਤੀ (President) ਦੇ ਭਾਸ਼ਣ ਵਿਚ ਉਨ੍ਹਾਂ ਚੀਜਾਂ ਦੀ ਇਕ ਲੰਬੀ ਸੂਚੀ ਸੀ, ਜੋ ਸਰਕਾਰ ਹਮੇਸ਼ਾ ਦਾਅਵਾ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਰਾਸ਼ਟਰਪਤੀ ਦਾ ਭਾਸ਼ਣ (President’s speech) ਬਿਊਰੋਕ੍ਰੇਟਿਕ ਵਿਚਾਰਾਂ ਦਾ ਜ਼ਿਕਰ ਸੀ। ਰਾਸ਼ਟਰਪਤੀ ਦੇ ਭਾਸ਼ਣ (President’s speech) ਵਿਚ ਭਾਰਤ ਦੀਆਂ ਚੁਣੌਤੀਆਂ ਬਾਰੇ ਇਕ- ਦੋ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਭਾਸ਼ਣ ਵਿਚ ਇਹ ਨਹੀਂ ਦੱਸਿਆ ਗਿਆ ਕਿ ਭਾਰਤ ਅੱਜ ਵੰਡ ਚੁੱਕਿਆ ਹੈ। ਅੱਜ ਇਕ ਨਹੀਂ ਦੋ ਭਾਰਤ ਹੋ ਗਏ ਹਨ।  Also Read : ਮੁਹੰਮਦ ਮੁਸਤਫਾ ਦੇ ਬਿਆਨ ‘ਤੇ ਬੋਲੇ ਬੀਬੀ ਜਗੀਰ ਕੌਰ, ਦਿੱਤਾ ਵੱਡਾ ਬਿਆਨ 

ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਹੁਣ ਦੋ ਭਾਰਤ ਹੋ ਚੁੱਕੇ ਹਨ, ਇਕ ਬਹੁਤ ਅਮੀਰ ਲੋਕਾਂ ਲਈ ਹੈ। ਜਿਨ੍ਹਾਂ ਕੋਲ ਅਪਾਰ ਧਨ ਹੈ, ਅਪਾਰ ਸ਼ਕਤੀ ਹੈ। ਉਨ੍ਹਾਂ ਲਈ ਜਿਨ੍ਹਾਂ ਨੂੰ ਨੌਕਰੀ ਦੀ ਲੋੜ ਨਹੀਂ ਹੈ, ਜਿਨ੍ਹਾਂ ਨੂੰ ਪਾਣੀ ਦੇ ਕੁਨੈਕਸ਼ਨ ਦੀ ਲੋੜ ਨਹੀਂ ਹੈ, ਬਿਜਲੀ ਦੇ ਕੁਨੈਕਸ਼ਨ ਦੀ ਲੋੜ ਨਹੀਂ ਹੈ, ਪਰ ਉਹ ਲੋਕ ਦੇਸ਼ ਦੀ ਧੜਕਣ ਨੂੰ ਕੰਟਰੋਲ ਕਰ ਰਹੇ ਹਨ। ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਰੋਜ਼ਗਾਰ ਦੇਣ ਦੀ ਗੱਲ ਕਰਦੇ ਹੋ, 2021 ਵਿਚ 3 ਕਰੋੜ ਨੌਜਵਾਨਾਂ ਦੀ ਨੌਕਰੀ ਚਲੀ ਗਈ। ਅੱਜ ਭਾਰਤ 50 ਸਾਲ ਵਿਚ ਸਭ ਤੋਂ ਜ਼ਿਆਦਾ ਬੇਰੋਜ਼ਗਾਰੀ ਦਾ ਸਾਹਮਣਾ ਕਰ ਰਿਹਾ ਹੈ। ਤੁਸੀਂ ਮੇਡ ਇਨ ਇੰਡੀਆ, ਸਟਾਰਟ ਅਪ ਇੰਡੀਆ ਦੀ ਗੱਲ ਕਰਦੇ ਹੋ ਪਰ ਨੌਜਵਾਨਾਂ ਨੂੰ ਇਥੇ ਸਿਰਫ ਬੇਰੋਜ਼ਗਾਰੀ ਹੀ ਮਿਲੀ ਹੈ। ਜੋ ਉਨ੍ਹਾਂ ਕੋਲ ਸੀ ਉਹ ਵੀ ਹੁਣ ਖਤਮ ਹੋ ਗਈ ਹੈ। Also Read : PM ਮੋਦੀ ਨੇ ਸੰਭਾਲੀ ਪੱਛਮੀ ਯੂ.ਪੀ. ਦੀ ਕਮਾਨ, 4 ਫਰਵਰੀ ਤੋਂ ਕਰਨਗੇ ਵਰਚੁਅਲ ਰੈਲੀ 


ਰਾਹੁਲ ਗਾਂਧੀ ਨੇ ਕਿਹਾ ਕਿ ਰਾਸ਼ਟਰਪਤੀ ਦੇ ਭਾਸ਼ਣ ਵਿਚ ਬੇਰੋਜ਼ਗਾਰੀ ‘ਤੇ ਇਕ ਵੀ ਸ਼ਬਦ ਨਹੀਂ ਸੀ। ਪੂਰੇ ਦੇਸ਼ ਦੇ ਨੌਜਵਾਨਾ ਨੌਕਰੀ ਦੀ ਭਾਲ ਵਿਚ ਹਨ। ਤੁਹਾਡੀ ਸਰਕਾਰ ਉਨ੍ਹਾਂ ਨੂੰ ਨੌਕਰੀ ਦੇਣ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਸਾਬਿਤ ਹੋਈ ਹੈ। ਯੂ.ਪੀ.ਏ. ਸਰਕਾਰ ਨੇ 10 ਸਾਲ ਵਿਚ 27 ਕਰੋੜ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ। ਇਹ ਸਾਡਾ ਡੇਟਾ ਨਹੀਂ ਹੈ। ਇਹ ਤੱਥਾਤਮਕ ਡੇਟਾ ਹੈ। ਤੁਸੀਂ 23 ਕਰੋੜ ਲੋਕਾਂ ਨੂੰ ਵਾਪਸ ਗਰੀਬੀ ਵਿਚ ਧਕੇਲ ਦਿੱਤਾ। ਰਾਹੁਲ ਗਾਂਧੀ ਨੇ ਕਿਹਾ ਕਿ ਤੁਸੀਂ ਮੇਡ ਇਨ ਇੰਡੀਆ ਦੀ ਗੱਲ ਕਰਦੇ ਹੋ, ਪਰ ਅੱਜ ਦੇ ਸਮੇਂ ਵਿਚ ਮੇਡ ਇਨ ਇੰਡੀਆ ਸਰਕਾਰ ਰੂਪ ਨਹੀਂ ਲੈ ਸਕਦਾ ਹੈ। ਇਹ ਮਾਮਲਾ ਇਸ ਲਈ ਖਤਮ ਹੋ ਗਿਆ ਹੈ ਕਿਉਂਕਿ ਇਹ ਤੈਅ ਨਹੀਂ ਹੈ ਕਿ ਮੇਡ ਇਨ ਇੰਡੀਆ ਵਿਚ ਕਿਹੜੇ ਲੋਕ ਸ਼ਾਮਲ ਹਨ? ਲਘੁ ਅਤੇ ਮੱਧਮ ਉਦਯੋਗ, ਅਸੰਗਠਿਤ ਖੇਤਰ ਜਿਸ ਨੂੰ ਤੁਸੀਂ ਖਤਮ ਕਰ ਦਿੱਤਾ ਹੈ ਉਸ ਤੋਂ ਬਿਨਾਂ ਮੇਡ ਇਨ ਇੰਡੀਆ ਦਾ ਸਪਨਾ ਪੂਰਾ ਨਹੀਂ ਹੋ ਸਕਦਾ ਹੈ।

Leave a Reply

Your email address will not be published. Required fields are marked *