7 ਬੱਚਿਆਂ ਦੀ ਮਾਂ ਨੂੰ ਹੋਇਆ ਪਿਆਰ, ਬੱਚਿਆਂ ਤੇ ਪਤੀ ਨੂੰ ਛੱਡ ਪ੍ਰੇਮੀ ਨਾਲ ਫਰਾਰ

ਛਤਰਪੁਰ- ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਕਦੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ’ਚ ਪੈਣ ਵਾਲਾ ਆਪਣਾ ਸਭ…

ਛਤਰਪੁਰ- ਕਹਿੰਦੇ ਹਨ ਪਿਆਰ ਦੀ ਕੋਈ ਉਮਰ ਨਹੀਂ ਹੁੰਦੀ ਇਹ ਕਦੇ ਵੀ ਅਤੇ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ’ਚ ਪੈਣ ਵਾਲਾ ਆਪਣਾ ਸਭ ਕੁਝ ਚੰਗਾ-ਬੁਰਾ ਭੁੱਲ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਮੱਧ ਪ੍ਰਦੇਸ਼ ਦੇ ਛਤਰਪੁਰ ਤੋਂ ਸਾਹਮਣੇ ਆਇਆ ਹੈ। ਜਿੱਥੇ 7 ਬੱਚਿਆਂ ਦੀ ਮਾਂ ਨੂੰ ਇਸ ਪੜਾਅ ’ਚ ਇਸ਼ਕ ਹੋ ਗਿਆ ਕਿ ਉਹ ਆਪਣੇ ਆਸ਼ਿਕ ਨਾਲ ਪਤੀ ਅਤੇ ਬੱਚਿਆਂ ਨੂੰ ਛੱਡ ਕੇ ਭੱਜ ਗਈ।

Also Read: Omicron:ਇਸ ਲੱਛਣ ਦੇ ਦਿੱਖਣ ‘ਤੇ ਨਾ ਲਓ ਜ਼ਿਆਦਾ ਤਣਾਅ, ਨਹੀਂ ਤਾਂ ਵਿਗੜ ਜਾਵੇਗੀ ਹਾਲਤ

ਮਾਮਲਾ ਛਤਰਪੁਰ ਜ਼ਿਲੇ ਦੇ ਮਾਤਗੁਵਾਂ ਥਾਣਾ ਖੇਤਰ ਦੇ ਪਿਪੋਰਕਲਾ ਪਿੰਡ ਦਾ ਹੈ। ਜਿੱਥੇ ਸ਼ੁਕਲਾ ਪੁਰਵਾ ’ਚ ਰਹਿਣ ਵਾਲੀ ਕਮਲਾ ਯਾਦਵ ਆਪਣੇ ਆਸ਼ਿਕ ਰਾਮਕਿਸ਼ੋਰ ਸ਼ੁਕਲਾ ਨਾਲ ਭੱਜ ਗਈ। ਉਹ ਆਪਣੇ ਨਾਲ ਸਭ ਤੋਂ ਛੋਟੀ ਬੱਚੀ ਨੂੰ ਲੈ ਗਈ ਜਦਕਿ ਬਾਕੀ ਬੱਚਿਆਂ ਨੂੰ ਰੌਂਦਾ-ਕੁਰਲਾਉਂਦਾ ਛੱਡ ਕੇ ਭੱਜ ਗਈ। ਜਿੱਥੇ ਬੀਤੇ 10 ਦਿਨਾਂ ਤੋਂ ਪਤੀ ਥਾਣੇ ਦੇ ਚੱਕਰ ਲਗਾ ਰਿਹਾ ਹੈ ਪਰ ਕੋਈ ਵੀ ਸੁਣਨ ਵਾਲਾ ਨਹੀਂ ਹੈ। ਵੱਡੀ ਬੇਟੀ ਮੁਤਾਬਕ ਉਸ ਦੀ ਮਾਂ ਆਪਣੇ ਨਾਲ ਪਛਾਣ ਪੱਤਰ, ਆਧਾਰ ਕਾਰਡ ਅਤੇ 65 ਹਜ਼ਾਰ ਰੁਪਏ ਲੈ ਗਈ ਹੈ।

Also Read: ਸਰਕਾਰ ਦੀ ਟਵਿੱਟਰ ਤੇ ਗੂਗਲ ਨੂੰ ਸਖਤ ਫਟਕਾਰ, ਕਿਹਾ- ਕਾਰਵਾਈ ਨਾ ਕੀਤੀ ਤਾਂ…

ਦੁਖੀ ਨੂੰ ਪੁਲਿਸ ਨੇ ਕੀਤਾ ਹੋਰ ਦੁੱਖੀ
ਪਰੇਸ਼ਾਨ ਪਤੀ ਅਸ਼ੋਕ ਯਾਦਵ ਨੇ ਪੁਲਿਸ ’ਤੇ 2500 ਰੁਪਏ ਲੈਣ ਦਾ ਦੋਸ਼ ਲਗਾਇਆ ਹੈ। ਪੀੜਤਾ ਦਾ ਕਹਿਣਾ ਹੈ ਕਿ ਪੁਲਿਸ ਨੇ ਪਤਨੀ ਦੀ ਗੁਮਸ਼ੁੱਦਗੀ ਦੀ ਸ਼ਿਕਾਇਤ ਲਿਖਣ ’ਤੇ ਰਿਸ਼ਵਤ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *