ਮਹਾਰਾਸ਼ਟਰ ‘ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ 

ਮੁੰਬਈ- ਮਹਾਰਾਸ਼ਟਰ (Maharashtra) ਦੇ ਮੁੰਬਈ ਦੇ ਤਾਰਦੇਵ (Tardev of Mumbai) ‘ਚ ਭਾਟੀਆ ਹਸਪਤਾਲ (Bhatia Hospital) ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ ‘ਚ ਅੱਗ (Fire on…

ਮੁੰਬਈ- ਮਹਾਰਾਸ਼ਟਰ (Maharashtra) ਦੇ ਮੁੰਬਈ ਦੇ ਤਾਰਦੇਵ (Tardev of Mumbai) ‘ਚ ਭਾਟੀਆ ਹਸਪਤਾਲ (Bhatia Hospital) ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ ‘ਚ ਅੱਗ (Fire on the 20th floor) ਲੱਗ ਗਈ। 13 ਫਾਇਰ ਬ੍ਰਿਗੇਡ (13 Fire Brigade) ਦੀਆਂ ਗੱਡੀਆਂ ਮੌਕੇ ‘ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ ਦੋ ਦੀ ਮੌਤ ਹੋ ਗਈ ਹੈ ਅਤੇ 15 ਜਣੇ ਹਸਪਤਾਲ ਵਿਚ ਦਾਖ਼ਲ ਹਨ। ਹਸਪਤਾਲ (Hospital) ਵਿਚ ਦਾਖਲ 15 ਵਿਚੋਂ 3 ਦੀ ਹਾਲਤ ਗੰਭੀਰ ਹੈ ਜਦੋਂ ਕਿ 12 ਹੋਰ ਲੋਕਾਂ ਨੂੰ ਜਨਰਲ ਵਾਰਡ ਵਿਚ ਰੱਖਿਆ ਗਿਆ ਹੈ। Also Read : ਭਾਰਤ ਵਿਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, ਓਮੀਕ੍ਰੋਨ ਦੇ ਕੇਸ 10 ਹਜ਼ਾਰ ਪਾਰ

2 killed in fire at 20-storeyed Mumbai building | Deccan Herald

ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ ਕਿ 6 ਬਜ਼ੁਰਗ ਲੋਕਾਂ ਨੂੰ ਆਕਸੀਜਨ ਸਪੋਰਟ ਸਿਸਟਮ ਦੀ ਲੋੜ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮੌਕੇ ‘ਤੇ ਪੰਜ ਐਂਬੂਲੈਂਸ ਦੀ ਵਿਵਸਥਾ ਕੀਤੀ ਗਈ ਹੈ। ਅੱਗ ਦੀਆਂ ਲਪਟਾਂ ‘ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਬਹੁਤ ਜ਼ਿਆਦਾ ਹੈ। ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਦੀ ਉਡੀਕ ਹੈ। ਅੱਗ ਲੱਗਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। Also Read : ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ

Mumbai: Two dead, 15 injured in fire at 20-storey Kamala building in Tardeo  | Mumbai News - Times of India

ਮਿਲੀ ਜਾਣਕਾਰੀ ਮੁਤਾਬਕ ਅੱਗ ਬਿਲਡਿੰਗ ਦੀ 18ਵੀਂ ਮੰਜ਼ਿਲ ‘ਤੇ ਲੱਗੀ ਸੀ। ਅਤੇ ਹੌਲੀ-ਹੌਲੀ ਫੈਲਦੀ ਚਲੀ ਗਈ। ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਵੀ ਅੱਗ ਲੱਗਣ ਦੀ ਖਬਰ ਆਈ ਸੀ। ਇਥੇ ਸਥਿਤ ਇਕ ਗੋਦਾਮ ਵਿਚ ਅੱਗ ਲੱਗੀ ਸੀ। ਇਹ ਅੱਗ ਇੰਨੀ ਭਿਆਨਕ ਸੀ ਕਿ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ ਸਨ। ਪੂਰੇ ਅਸਮਾਨ ਵਿਚ ਧੂੰਏਂ ਦਾ ਗੁਬਾਰ ਫੈਲ ਗਿਆ ਸੀ। ਅੱਗ ਦੀਆਂ ਲਪਟਾਂ ਕਾਰਣ ਝੁੱਗੀਆਂ ਵੀ ਸੜ ਕੇ ਸਵਾਹ ਹੋ ਗਈਆਂ ਸਨ।

Leave a Reply

Your email address will not be published. Required fields are marked *