ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, ਫਾਇਰਿੰਗ ਜਾਰੀ

ਜੰਮੂ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹਾ ਤਹਿਤ ਪੈਣ ਵਾਲੇ ਹਸਨਪੋਰਾ ਇਲਕਾੇ ’ਚ ਐਤਵਾਰ ਦੁਪਹਿਰ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ।…

ਜੰਮੂ : ਦੱਖਣੀ ਕਸ਼ਮੀਰ ਦੇ ਕੁਲਗਾਮ ਜ਼ਿਲ੍ਹਾ ਤਹਿਤ ਪੈਣ ਵਾਲੇ ਹਸਨਪੋਰਾ ਇਲਕਾੇ ’ਚ ਐਤਵਾਰ ਦੁਪਹਿਰ ਬਾਅਦ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਦੋ ਤੋਂ ਤਿੰਨ ਅੱਤਵਾਦੀ ਸੁਰੱਖਿਆ ਨਾਲ ਘਿਰ ਚੁੱਕੇ ਹਨ। ਦੋਵੇਂ ਪਾਸਿਓਂ ਰੁਕ-ਰੁਕ ਕੇ ਫਾਇਰਿੰਗ ਚੱਲ ਰਹੀ ਹੈ। ਹਾਲਾਂਕਿ ਸੁਰੱਖਿਆ ਬਲਾਂ ਨੇ ਪਹਿਲਾਂ ਅੱਤਵਾਦੀਆਂ ਨੂੰ ਆਤਮਸਮਰਪਣ ਕਰਨ ਦਾ ਮੌਕਾ ਦਿੱਤਾ, ਪਰ ਅੱਤਵਾਦੀ ਨਹੀਂ ਮੰਨੇ ਅਤੇ ਜਵਾਨਾਂ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਤੋਂ ਬਾਅਦ ਜਵਾਨਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਜੇ ਇਸ ਮੁਕਾਬਲੇ ਬਾਰੇ ਅਧਿਕਾਰਕ ਤੌਰ ’ਤੇ ਜਾਣਕਾਰੀ ਨਹੀਂ ਦਿੱਤੀ ਗਈ।

Also Read: ਭੁਲੱਥ: ਆਟੋ ਤੇ ਕਾਰ ਵਿਚਾਲੇ ਜ਼ਬਰਦਸਤ ਟੱਕਰ, ਤਿੰਨ ਨੌਜਵਾਨ ਹਲਾਕ

ਪ੍ਰਾਪਤ ਜਾਣਕਾਰੀ ਅਨੁਸਾਰ, ਐਤਵਾਰ ਦੁਪਹਿਰ ਸੁਰੱਖਿਆ ਬਲਾਂ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ’ਚ ਪੈਣ ਵਾਲੇ ਹਸਨਪੋਰਾ ਇਲਾਕੇ ’ਚ ਕੁਝ ਅੱਤਵਾਦੀਆਂ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਮਿਲੀ। ਅੱਤਵਾਦੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ’ਚ ਸਨ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ, ਫ਼ੌਜ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਦੱਸੇ ਗਏ ਇਲਾਕੇ ’ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਅੱਤਵਾਦੀ ਜਦੋਂ ਚਾਰੇ ਪਾਸਿਓਂ ਸੁਰੱਖਿਆ ਬਲਾਂ ਨਾਲ ਘਿਰ ਗਏ ਤਾਂ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪਹਿਲਾਂ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਹਥਿਆਰ ਸੁੱਟਣ ਲਈ ਕਿਹਾ, ਪਰ ਜਦੋਂ ਅੱਤਵਾਦੀ ਨਹੀਂ ਮੰਨੇ ਤਾਂ ਆਸਪਾਸ ਦੇ ਲੋਕਾਂ ਨੂੰ ਸੁਰੱਖਿਅਤ ਕਰ ਕੇ ਜਵਾਨਾਂ ਨੇ ਹਮਲਾ ਸ਼ੁਰੂ ਕਰ ਦਿੱਤਾ।

Also Read: ਭਗਵੰਤ ਸਿੰਘ ਦਾ ਵੱਡਾ ਦਾਅਵਾ, ਕਿਹਾ- ’10 ਮਾਰਚ ਨੂੰ ਪੰਜਾਬ ਵਿਚ ਚੜ੍ਹੇਗੀ ਨਵੀਂ ਸਵੇਰ’

ਅਜੇ ਤਕ ਕਿਸੇ ਪਾਸਿਓਂ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਪਰ ਸੁਰੱਖਿਆ ਬਲਾਂ ਦੇ ਤੇਵਰਾਂ ਤੋਂ ਸਾਫ਼ ਹੈ ਕਿ ਅੱਤਵਾਦੀ ਹੁਦ ਬਚ ਕੇ ਭੱਜ ਨਹੀਂ ਸਕਦੇ। ਉਹ ਪੂਰੀ ਤਰ੍ਹਾਂ ਘਿਰ ਚੁੱਕੇ ਹਨ। ਘਿਰੇ ਅੱਤਵਾਦੀ ਕਿਸ ਅੱਤਵਾਦੀ ਸੰਗਠਨ ਤੋਂ ਹਨ, ਇਸ ਦਾ ਅਜੇ ਕੁਝ ਵੀ ਪਤਾ ਨਹੀਂ ਲੱਗ ਸਕਿਆ। ਸੁਰੱਖਿਆ ਬਲਾਂ ਦਾ ਅੱਤਵਾਦੀਆਂ ਖਿਲਾਫ਼ ਆਪ੍ਰੇਸ਼ਨ ਚੱਲ ਰਿਹਾ ਹੈ। ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਹੀ ਇਸ ਸਬੰਧੀ ਪੁਲਿਸ ਵੱਲੋਂ ਕੋਈ ਵਿਸ਼ੇਸ ਜਾਣਕਾਰੀ ਦਿੱਤੀ ਜਾਵੇਗੀ।

Also Read: ਸੁਖਪਾਲ ਖਹਿਰਾ ਖਿਲਾਫ ਪੇਸ਼ ED ਦੇ ਚਲਾਨ ‘ਤੇ ਬੇਟੇ ਮਹਿਤਾਬ ਖਹਿਰਾ ਨੇ ਚੁੱਕੇ ਸਵਾਲ, ਸ਼ੇਅਰ ਕੀਤੀ ਪੋਸਟ

Leave a Reply

Your email address will not be published. Required fields are marked *