PM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰ

ਮੋਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਕਾਫਲੇ ਤੋਂ 50 ਕਿਲੋਮੀਟਰ ਦੂਰ ਸਤਲੁਜ ਵਿਚ ਪਾਕਿਸਤਾਨੀ ਕਿਸ਼ਤੀ (Pakistani boat) ਮਿਲਣ ਤੋਂ ਬਾਅਦ…

ਮੋਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਕਾਫਲੇ ਤੋਂ 50 ਕਿਲੋਮੀਟਰ ਦੂਰ ਸਤਲੁਜ ਵਿਚ ਪਾਕਿਸਤਾਨੀ ਕਿਸ਼ਤੀ (Pakistani boat) ਮਿਲਣ ਤੋਂ ਬਾਅਦ ਹੁਣ ਪੰਜਾਬ ਦੇ ਮੋਗਾ ਵਿਚ ਹੁਣ 2 ਹੈਂਡ ਗ੍ਰਨੇਡ (2 hand grenades) ਮਿਲੇ ਹਨ। ਮੋਗਾ ਪੁਲਿਸ (Moga Police) ਨੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਤੋਂ 2 ਪਿਸਟਲ ਅਤੇ ਜ਼ਿੰਦਾ ਕਾਰਤੂਸ (Bullet) ਵੀ ਬਰਾਮਦ ਹੋਏ ਹਨ। ਖਤਰਨਾਕ ਗੱਲ ਇਹ ਹੈ ਕਿ ਇਹ ਤਿੰਨੋ ਮੁਲਜ਼ਮ ਕੈਨੇਡਾ (Canada) ਵਿਚ ਬੈਠੇ ਏ ਕੈਟੇਗਰੀ ਦੇ ਗੈਂਗਸਟਰ ਅਰਸ਼ਦੀਪ ਸਿੰਘ (Category A gangster Arshdeep Singh) ਉਰਫ ਅਰਸ਼ ਡੱਲਾ ਦੇ ਸੰਪਰਕ ਵਿਚ ਸਨ। ਉਨ੍ਹਾਂ ਦੀ ਲਗਾਤਾਰ ਗੈਂਗਸਟਰ ਡੱਲਾ ਨਾਲ ਗੱਲਬਾਤ ਹੋ ਰਹੀ ਸੀ। ਇਸ ਬਰਾਮਦਗੀ ਤੋਂ ਬਾਅਦ ਪੰਜਾਬ ਪੁਲਿਸ ਵਿਚ ਤਰਥੱਲੀ ਮਚੀ ਹੋਈ ਹੈ। ਇਹ ਗੱਲ ਇਸ ਲਈ ਅਹਿਮ ਹੈ ਕਿਉਂਕਿ ਪੀ.ਐੱਮ. ਨਰਿੰਦਰ ਮੋਦੀ ਮੋਗਾ ਰੋਡ ਰਾਹੀਂ ਹੀ ਫਿਰੋਜ਼ਪੁਰ ਜਾ ਰਹੇ ਸਨ। Also Read : ਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ


ਮੋਗਾ ਦੇ ਐੱਸ.ਐੱਸ.ਪੀ. ਚਰਨਜੀਤ ਸੋਹਲ ਨੇ ਦੱਸਿਆ ਕਿ ਪਿੰਡ ਚੁਗਾਵਾਂ ਵਲੋਂ ਆਉਂਦੇ ਹੋਏ ਪੁਲਿਸ ਨੇ PB03AC-2831 ਨੰਬਰ ਦੀ ਗੱਡੀ ਨੂੰ ਰੋਕਿਆ। ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਗੱਡੀ ਭਜਾ ਲਈ। ਮੁਲਜ਼ਮਾਂ ਨੇ ਪੁਲਿਸ ਦਾ ਬੈਰੀਕੇਡ ਵੀ ਤੋੜ ਦਿੱਤਾ ਅਤੇ ਮੁਲਾਜ਼ਮਾਂ ਨੂੰ ਵੀ ਦਰੜਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੁਲਜ਼ਮਾਂ ਨੇ ਬੈਰੀਕੇਡ ਸੁੱਟ ਕੇ ਗੱਡੀ ਨੂੰ ਰੋਕ ਲਿਆ। ਜਦੋਂ ਪੁਲਿਸ ਨੇ ਗੱਡੀ ਨੂੰ ਰੋਕਿਆ। ਡਰਾਈਵਰ ਅਤੇ ਉਸ ਦੇ ਨਾਲ ਬੈਠੇ ਮੁਲਜ਼ਮਾਂ ਨੇ ਹੇਠਾਂ ਉਤਰ ਕੇ ਪੁਲਿਸ ‘ਤੇ ਹੀ ਪਿਸਤੌਲ ਤਾਣ ਦਿੱਤੀ। ਪਿੱਛੇ ਬੈਠੇ ਮੁਲਜ਼ਮਾਂ ਨੇ ਪੁਲਿਸ ਪਾਰਟੀ ‘ਤੇ ਹੈਂਡ ਗ੍ਰਨੇਡ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ‘ਤੇ ਪੁਲਿਸ ਨੇ ਤੁਰੰਤ ਸਾਵਧਾਨੀ ਵਰਤਦੇ ਹੋਏ ਤਿੰਨਾਂ ਨੂੰ ਕਾਬੂ ਕਰ ਲਿਆ। Also Read : ਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸ

ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ, ਵਰਿੰਦਰ ਸਿੰਘ ਵਿੰਦਾ ਅਤੇ ਬਲਜੀਤ ਸਿੰਘ ਦੇ ਰੂਪ ਵਿਚ ਹੋਈ। ਇਨ੍ਹਾਂ ਤੋਂ 2 ਹੈਂਡ ਗ੍ਰਨੇਡ, 9 ਐੱਮ.ਐੱਮ. ਦੀਆਂ ਦੋ ਪਿਸਤੌਲ, 3 ਮੈਗਜ਼ੀਨ ਅਤੇ 18 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਮੁਲਜ਼ਮਾਂ ‘ਤੇ ਹੁਣ ਆਰਮਸ ਐਕਟ, ਬੰਬ ਐਕਟ ਅਤੇ ਕਾਤਲਾਨਾ ਹਮਲੇ ਦਾ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਉਹ ਕੈਨੇਡਾ ਵਿਚ ਬੈਠੇ ਗੈਂਗਸਟਰ ਦੇ ਸੰਪਰਕ ਵਿਚ ਸਨ। ਗੈਂਗਸਟਰ ਡੱਲਾ ਨੇ ਉਨ੍ਹਾਂ ਨੂੰ ਇਹ ਗ੍ਰਨੇਡ ਮੁਹੱਈਆ ਕਰਵਾਏ ਸਨ। ਜਿਵੇਂ ਹੀ ਉਨ੍ਹਾਂ ਨੂੰ ਕਿਸੇ ਧਾਰਮਿਕ ਥਾਂ ‘ਤੇ ਸੁੱਟਣਾ ਸੀ। ਇਸ ਦੇ ਲਈ ਉਨ੍ਹਾਂ ਨੂੰ ਪੈਸੇ ਮਿਲਣੇ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਦੇ ਜ਼ਰੀਏ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਸੀ।ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਅਜੇ ਇਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਮੰਸ਼ਾ ਕੀ ਸੀ।

Leave a Reply

Your email address will not be published. Required fields are marked *