ਅਸਮ ‘ਚ ਜੰਗਲੀ ਹਾਥੀ ਨੇ ਵਿਅਕਤੀ ਨੂੰ ਪੈਰਾਂ ਹੇਠ ਕੁਚਲਿਆ, ਲੋਕ ਬਣਾਉਂਦੇ ਰਹੇ ਵੀਡੀਓ

ਧੁਬਰੀ : ਅਸਮ (Assam) ਦੇ ਧੁਬਰੀ ਜ਼ਿਲੇ ਤੋਂ ਇਕ ਵਿਅਕਤੀ ‘ਤੇ ਹਾਥੀ ਦੇ ਹਮਲੇ ਦੀ ਵੀਡੀਓ (Video of elephant attack) ਸਾਹਮਣੇ ਆਏ ਹਨ। ਇਹ ਵੀਡੀਓ…

ਧੁਬਰੀ : ਅਸਮ (Assam) ਦੇ ਧੁਬਰੀ ਜ਼ਿਲੇ ਤੋਂ ਇਕ ਵਿਅਕਤੀ ‘ਤੇ ਹਾਥੀ ਦੇ ਹਮਲੇ ਦੀ ਵੀਡੀਓ (Video of elephant attack) ਸਾਹਮਣੇ ਆਏ ਹਨ। ਇਹ ਵੀਡੀਓ ਸੋਸ਼ਲ ਮੀਡੀਆ (Video on Social Media) ‘ਤੇ ਵਾਇਰਲ (Viral) ਹੋ ਰਿਹਾ ਹੈ। ਇਸ ਵਿਚ ਹਾਥੀ ਇਕ ਵਿਅਕਤੀ ਦਰੜਦਾ ਹੋਇਆ ਨਜ਼ਰ ਆ ਰਿਹਾ ਹੈ। ਆਸਪਾਸ ਕੁਝ ਹੋਰ ਲੋਕ ਵੀ ਹਨ, ਜੋ ਹਾਥੀ (Elephant) ਨੂੰ ਭਜਾਉਣ ਲਈ ਤੇਜ਼ ਆਵਾਜ਼ ਲਗਾ ਰਹੇ ਹਨ। ਨਾਲ ਹੀ ਕੁਝ ਲੋਕ ਵੀਡੀਓ (Video) ਬਣਾਉਣ ਵਿਚ ਬਿਜ਼ੀ ਹੈ। Also Read : ਸ੍ਰੀ ਹਰਿਮੰਦਰ ਸਾਹਿਬ ਘਟਨਾ ‘ਚ ਮਾਰੇ ਗਏ ਨੌਜਵਾਨ ਦੀ ਫਿੰਗਰ ਪ੍ਰਿੰਟਸ ਨਾਲ ਵੀ ਨਹੀਂ ਹੋਈ ਪਛਾਣ 


ਹਾਥੀ ਦੇ ਹਮਲੇ ਤੋਂ ਬਚਣ ਲਈ ਵਿਅਕਤੀ ਦੌੜਦੇ-ਦੌੜਦੇ ਡਿੱਗ ਜਾਂਦਾ ਹੈ। ਉਹ ਦੁਬਾਰਾ ਖੜ੍ਹਾ ਹੁੰਦਾ ਹੈ ਅਤੇ ਭੱਜਦਾ ਹੈ ਪਰ ਫਿਰ ਡਿੱਗ ਜਾਂਦਾ ਹੈ। ਇਕ ਵਾਰ ਫਿਰ ਉਹ ਉੱਠਣ ਦੀ ਕੋਸ਼ਿਸ਼ ਕਰਦਾ ਹੈ, ਉਦੋਂ ਤੱਕ ਹਾਥੀ ਉਸ ਦੇ ਕੋਲ ਆ ਜਾਂਦਾ ਹੈ। ਹਾਥੀ ਉਸ ‘ਤੇ ਕਈ ਵਾਰ ਹਮਲੇ ਕਰਦਾ ਹੈ। ਇਹ ਘਟਨਾ ਧੁਬਰੀ ਵਿਚ ਤਾਮਾਰਹਟ ਇਲਾਕੇ ਦੇ ਇਕ ਪਿੰਡ ਦੀ ਹੈ। Also Read: ਫਿਲਪੀਨਜ਼ ‘ਚ ਭਿਆਨਕ ਰਾਈ ਤੂਫਾਨ ਕਾਰਣ 208 ਲੋਕਾਂ ਦੀ ਮੌਤ

ਹਾਥੀ ਨੇ ਜਿਸ ਵਿਅਕਤੀ ‘ਤੇ ਹਮਲਾ ਕੀਤਾ, ਉਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜ਼ਖਮੀ ਵਿਅਕਤੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਜਾਰੀ ਹੈ। 18 ਦਸੰਬਰ ਨੂੰ ਹੋਈ ਇਸ ਘਟਨਾ ਨੂੰ ਲੈ ਕੇ ਵਣ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਥੀ ਨੂੰ ਜੰਗਲ ਵੱਲ ਖਦੇੜ ਦਿੱਤਾ ਗਿਆ ਹੈ। ਪਿੰਡ ਦੇ ਲੋਕਾਂ ਨੂੰ ਹੁਣ ਡਰਣ ਦੀ ਲੋੜ ਨਹੀਂ ਹੈ, ਹਾਲਾਂਕਿ ਸਾਵਧਾਨੀ ਵਰਤਣੀ ਹੋਵੇਗੀ।

Leave a Reply

Your email address will not be published. Required fields are marked *