ਪੈਟਰੋਲ-ਡੀਜ਼ਲ ਦੀਆਂ ਤਾਜ਼ਾ ਕੀਮਤਾਂ ਹੋਈਆਂ ਜਾਰੀ, ਜਾਣੋ ਨਵੀਆਂ ਕੀਮਤਾਂ

ਨਵੀਂ ਦਿੱਲੀ : ਭਾਰਤੀ ਤੇਲ ਕੰਪਨੀਆਂ (Indian oil companies) ਨੇ ਪੈਟਰੋਲ-ਡੀਜ਼ਲ (Petrol-diesel) ਦੀਆਂ ਅੱਜ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਪੂਰੇ ਦੇਸ਼ ਵਿਚ ਪੈਟਰੋਲ ਅਤੇ…

ਨਵੀਂ ਦਿੱਲੀ : ਭਾਰਤੀ ਤੇਲ ਕੰਪਨੀਆਂ (Indian oil companies) ਨੇ ਪੈਟਰੋਲ-ਡੀਜ਼ਲ (Petrol-diesel) ਦੀਆਂ ਅੱਜ ਦੀਆਂ ਕੀਮਤਾਂ ਜਾਰੀ ਕਰ ਦਿੱਤੀਆਂ ਹਨ। ਪੂਰੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ। ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ (Crude oil prices) ਵਿਚ ਉਤਰਾਅ-ਚੜਾਅ ਵਿਚਾਲੇ ਪੂਰੇ ਦੇਸ਼ ਵਿਚ ਵਾਹਨ ਈਂਧਨ ਪੈਟਰੋਲ ਅਤੇ ਡੀਜ਼ਲ (Fuel petrol and diesel) ਦੀਆਂ ਕੀਮਤਾਂ ਵਿਚ ਸਥਿਰਤਾ ਹੈ। Also Read: ਦਿੱਲੀ ਵਿਚ ਟੁੱਟਿਆ ਠੰਡ ਦਾ ਰਿਕਾਰਡ, ਪੰਜਾਬ ਸਮੇਤ ਇਨ੍ਹਾਂ ਸੂਬਿਆਂ ਵਧੇਗੀ ਹੋਰ ਠੰਡ

ਪੈਟਰੋਲੀਅਮ ਵਿਪਣਨ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (Petroleum Marketing Company Indian Oil Corporation) (ਆਈ.ਓ.ਸੀ.ਐੱਲ.) ਦੇ ਅਨੁਸਾਰ, 18 ਦਸੰਬਰ ਪੈਟਰੋਲ ਅਤੇ ਡੀਜ਼ਲ ਦੇ ਰੇਟ ਸਥਿਰ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ 95.41 ਰੁਪਏ ਪ੍ਰਤੀ ਲਿਟਰ ਜਦੋਂ ਕਿ ਮੁੰਬਈ ਵਿਚ 109.98 ਰੁਪਏ ਪ੍ਰਤੀ ਲਿਟਰ ‘ਤੇ ਟਿਕਿਆ ਹੈ। ਉਥੇ ਹੀ ਦਿੱਲੀ ਵਿਚ ਡੀਜ਼ਲ 86.67 ਰੁਪਏ ਅਤੇ ਮੁੰਬਈ ਵਿਚ 94.14 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। Also Read: ਚੰਨੀ ਸਰਕਾਰ ਦਾ ਸਿੱਖਿਆ ਨੂੰ ਲੈ ਕੇ ਕੀਤੇ ਵੱਡੇ ਐਲਾਨ, ਪ੍ਰੋਫੈਸਰਾਂ ਨੂੰ ਰੈਗੂਲਰ ਕਰਨ ‘ਤੇ ਲਾਈ ਮੋਹਰ

ਦੱਸ ਦਈਏ ਕਿ ਮੱਧ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਓਡਿਸ਼ਾ, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਪੈਟਰੋਲ ਦੀ ਕੀਮਤ 100 ਰੁਪਏ ਤੋਂ ਪਾਰ ਹੈ। ਮਹਾਨਗਰਾਂ ਵਿਚ ਪੈਟਰੋਲ-ਡੀਜ਼ਲ ਸਭ ਤੋਂ ਸਸਤਾ ਦਿੱਲੀ ਅਤੇ ਸਭ ਤੋਂ ਸਸਤਾ ਮਹਾਰਾਸ਼ਟਰ ਵਿਚ ਵਿਕ ਰਿਹਾ ਹੈ। ਕਈ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲਿਟਰ ਤੋਂ ਹੇਠਾਂ ਹੈ। ਇਸ ਵਿਚ ਪੋਰਟ ਬਲੇਅਰ, ਨੋਇਡਾ, ਚੰਡੀਗੜ, ਦੇਹਰਾਦੂਨ, ਰਾਂਚੀ, ਸ਼ਿਲਾਂਗ, ਪਣਜੀ, ਸ਼ਿਮਲਾ, ਲਖਨਊ, ਦਿੱਲੀ ਸ਼ਾਮਲ ਹਨ।

ethanol

ਕੌਮਾਂਤਰੀ ਬਾਜ਼ਾਰ ਵਿਚ ਕਰੂਡ ਆਇਲ ਦੀ ਕੀਮਤ ਦੇ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਰੋਜ਼ਾਨਾ ਅਪਡੇਟ ਕੀਤੀਆਂ ਜਾਂਦੀਆਂ ਹਨ। ਆਇਲ ਮਾਰਕੀਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀ ਹੈ। ਇੰਡੀਅਨ ਆਇਲ ਭਾਰਤ ਪੈਟਰੋਲੀਅਮ ਅਤੇ ਹਿੰਦੁਸਤਾਨ ਪੈਟਰੋਲੀਅਮ ਤੇਲ ਕੰਪਨੀਆਂ ਹਰ ਦਿਨ ਸਵੇਰੇ ਵੱਖ-ਵੱਖ ਸ਼ਹਿਰਾਂ ਦੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੀ ਜਾਣਕਾਰੀ ਅਪਡੇਟ ਕਰਦੀਆਂ ਹਨ।

Leave a Reply

Your email address will not be published. Required fields are marked *