1 ਜਨਵਰੀ ਤੋਂ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਰੱਦ!

ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਨਿਰਦੇਸ਼ਾਂ ਦੀ ਪਾਲਣਾ ’ਚ ਦਿੱਲੀ ਸਰਕਾਰ (Government of Delhi) 1 ਜਨਵਰੀ 2022 ਨੂੰ 10 ਸਾਲ ਪੂਰੇ ਕਰਨ ਵਾਲੇ…

ਨਵੀਂ ਦਿੱਲੀ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਦੇ ਨਿਰਦੇਸ਼ਾਂ ਦੀ ਪਾਲਣਾ ’ਚ ਦਿੱਲੀ ਸਰਕਾਰ (Government of Delhi) 1 ਜਨਵਰੀ 2022 ਨੂੰ 10 ਸਾਲ ਪੂਰੇ ਕਰਨ ਵਾਲੇ ਸਾਰੇ ਡੀਜ਼ਲ ਵਾਹਨਾਂ (Diesel Vehicles) ਦੀ ਰਜਿਸਟ੍ਰੇਸ਼ਨ ਰੱਦ ਕਰ ਦੇਵੇਗੀ। ਨਾਲ ਹੀ ਸਰਕਾਰ ਅਜਿਹੇ ਵਾਹਨਾਂ ਲਈ ਇਤਰਾਜਹੀਣਤਾ ਸਰਟੀਫਿਕੇਟ (NOC) ਜਾਰੀ ਕਰੇਗੀ ਤਾਂਕਿ ਉਨ੍ਹਾਂ ਨੂੰ ਹੋਰ ਥਾਵਾਂ ’ਤੇ ਫਿਰ ਤੋਂ ਰਜਿਸਟਰਡ ਕੀਤਾ ਜਾ ਸਕੇ।

Also Read: ਵੱਡੀ ਵਾਰਦਾਤ: ਨਸ਼ੇੜੀ ਨਾਬਾਲਗ ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ-ਪਿਓ ਦਾ ਕਤਲ

ਦਿੱਲੀ ਟ੍ਰਾਂਸਪੋਰਟ ਵਿਭਾਗ ਵੱਲੋਂ ਇਸ ਹਫ਼ਤੇ ਦੀ ਸ਼ੁਰੂਆਤ ’ਚ ਜਾਰੀ ਇਕ ਹੁਕਮ ਅਨੁਸਾਰ ਅਜਿਹੇ ਡੀਜ਼ਲ ਵਾਹਨਾਂ ਲਈ ਕੋਈ ਐੱਨ. ਓ. ਸੀ. ਜਾਰੀ ਨਹੀਂ ਕੀਤੀ ਜਾਵੇਗੀ, ਜਿਨ੍ਹਾਂ ਨੇ ਰਜਿਸਟ੍ਰੇਸ਼ਨ ਦੇ 15 ਸਾਲ ਜਾਂ ਉਸ ਤੋਂ ਜ਼ਿਆਦਾ ਸਮਾਂ ਪੂਰਾ ਕਰ ਲਿਆ ਹੈ। ਐੱਨ. ਜੀ. ਟੀ. ਨੇ ਜੁਲਾਈ 2016 ’ਚ ਦਿੱਲੀ-ਐੱਨ. ਸੀ. ਆਰ. ’ਚ 10 ਸਾਲ ਤੋਂ ਜ਼ਿਆਦਾ ਪੁਰਾਣੇ ਡੀਜ਼ਲ ਵਾਹਨਾਂ ਅਤੇ 15 ਸਾਲ ਤੋਂ ਜ਼ਿਆਦਾ ਪੁਰਾਣੇ ਪੈਟਰੋਲ ਵਾਹਨਾਂ ਦ ਰਜਿਸਟ੍ਰੇਸ਼ਨ ਤੇ ਚੱਲਣ ’ਤੇ ਪਾਬੰਦੀ ਨਾਲ ਸਬੰਧਤ ਨਿਰਦੇਸ਼ ਜਾਰੀ ਕੀਤੇ ਸਨ।

Leave a Reply

Your email address will not be published. Required fields are marked *