LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਡੀ ਵਾਰਦਾਤ: ਨਸ਼ੇੜੀ ਨਾਬਾਲਗ ਪੁੱਤ ਨੇ ਬੇਰਹਿਮੀ ਨਾਲ ਕੀਤਾ ਮਾਂ-ਪਿਓ ਦਾ ਕਤਲ

15d katil

ਜੈਪੁਰ- ਰਾਜਸਥਾਨ (Rajasthan) ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਨੋਹਰ ਥਾਣਾ ਖੇਤਰ ਵਿਚ ਬੁੱਧਵਾਰ ਰਾਤ ਨੂੰ 16 ਸਾਲਾ ਨਾਬਾਲਗ ਨੇ ਕੁਹਾੜੀ ਨਾਲ ਵਾਰ ਕਰ ਕੇ ਆਪਣੇ ਮਾਤਾ-ਪਿਤਾ (Parents) ਦਾ ਕਤਲ ਕਰ ਦਿੱਤਾ ਅਤੇ ਛੋਟੇ ਭਰਾ ਨੂੰ ਜ਼ਖਮੀ ਕਰ ਦਿੱਤਾ। ਪੁਲਿਸ (Police) ਨੇ ਇਸ ਬਾਬਤ ਜਾਣਕਾਰੀ ਦਿੱਤੀ। 

Also Read: 2.11 ਕਰੋੜ ਤੋਂ ਵਧੇਰੇ ਵੋਟਰਾਂ ਹੱਥ ਹੋਵੇਗੀ ਪੰਜਾਬ ਦੇ ਸਿਆਸਤਦਾਨਾਂ ਦੀ ਕਿਸਮਤ, ਵੇਰਵੇ ਜਾਰੀ

ਪੁਲਿਸ ਨੇ ਦੱਸਿਆ ਕਿ ਘਟਨਾ ਦੇ ਸਮੇਂ ਦੋਸ਼ੀ ਦੇ ਪਿਤਾ ਸ਼ਿਵਪਾਲ (45) ਅਤੇ ਮਾਤਾ ਇੰਦਰਾ (42) ਘਰ ਵਿਚ ਸੌਂ ਰਹੇ ਸਨ। ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਜ਼ਖਮੀ ਛੋਟੇ ਭਰਾ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਸ਼ਿਵਪਾਲ ਦੇ ਵੱਡੇ ਪੁੱਤਰ ਨੇ ਕੁਹਾੜੀ ਨਾਲ ਉਨ੍ਹਾਂ ’ਤੇ ਵਾਰ ਕੀਤਾ ਸੀ, ਜਿਸ ਨਾਲ ਦੋਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਕਤਲ ਦੇ ਦੋਸ਼ੀ ਨਾਬਾਲਗ ਪੁੱਤਰ ਨੂੰ ਹਿਰਾਸਤ ਵਿਚ ਲਿਆ ਅਤੇ ਖੂਨ ਨਾਲ ਲਿਬੜੀ ਕੁਹਾੜੀ ਵੀ ਬਰਾਮਦ ਕਰ ਲਈ।

Also Read: ਸੁਜਾਨਪੁਰ ਪਹੁੰਚੇ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ, ਔਰਤਾਂ ਤੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ

ਮਾਪਿਆਂ ਦੇ ਕਤਲ ਦੇ ਪਿੱਛੇ ਦੀ ਵਜ੍ਹਾ—
ਥਾਣਾ ਮੁਖੀ ਰਵਿੰਦਰ ਸਿੰਘ ਨੇ ਦੱਸਿਆ ਕਿ ਨੋਹਰ ਵਾਸੀ ਸ਼ਿਵਪਾਲ ਪਤਨੀ ਇੰਦਰਾ ਨਾਲ 16 ਅਤੇ 14 ਸਾਲ ਦੇ ਪੁੱਤਰਾਂ ਨਾਲ ਰਹਿੰਦਾ ਸੀ। 12 ਵਿੱਘਾ ਖੇਤ ’ਚ ਪਤੀ-ਪਤਨੀ ਖੇਤੀ ਕਰਦੇ ਸਨ। 16 ਸਾਲ ਦਾ ਪੁੱਤਰ ਛੋਟੀ ਉਮਰ ਤੋਂ ਹੀ ਨਸ਼ੇ ਦਾ ਆਦੀ ਹੋ ਗਿਆ। ਪਰੇਸ਼ਾਨ ਮਾਪਿਆਂ ਨੇ ਇਲਾਜ ਲਈ ਨਸ਼ਾ ਮੁਕਤੀ ਕੇਂਦਰ ਭੇਜਿਆ ਸੀ। 2-3 ਦਿਨ ਪਹਿਲਾਂ ਹੀ ਉਹ ਵਾਪਸ ਆਇਆ ਸੀ। ਬੁੱਧਵਾਰ ਸ਼ਾਮ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਮੁੜ ਨਸ਼ਾ ਮੁਕਤੀ ਕੇਂਦਰ ਭੇਜਿਆ ਜਾਵੇਗਾ। ਰਾਤ ਕਰੀਬ 9 ਵਜੇ ਉਸ ਦੀ ਮਾਂ ਅਤੇ ਪਿਤਾ ਸੌਂ ਰਹੇ ਸਨ। ਛੋਟਾ ਭਰਾ ਦੂਜੇ ਕਮਰੇ ਵਿਚ ਸੀ। ਇਸ ਦੌਰਾਨ ਨਾਬਾਲਗ ਕੁਹਾੜੀ ਨਾਲ ਮਾਤਾ-ਪਿਤਾ ਦੇ ਕਮਰੇ ’ਚ ਦਾਖ਼ਲ ਹੋਇਆ ਅਤੇ ਸੁੱਤੇ ਪਏ ਮਾਪਿਆਂ ਦੇ ਗਲ਼ ’ਤੇ ਕੁਹਾੜੀ ਨਾਲ ਵਾਰ ਕਰ ਕੇ ਦੋਹਾਂ ਦਾ ਕਤਲ ਕਰ ਦਿੱਤਾ। ਰੌਲਾ-ਰੱਪਾ ਸੁਣ ਕੇ ਛੋਟਾ ਭਰਾ ਦੌੜਿਆ ਆਇਆ ਤਾਂ ਉਸ ਦੇ ਸਿਰ ’ਤੇ ਵੀ ਕੁਹਾੜੀ ਨਾਲ ਹਮਲਾ ਕਰ ਦਿੱਤਾ। ਲਹੂ-ਲੁਹਾਨ ਹਾਲਤ ਵਿਚ ਜ਼ਮੀਨ ’ਤੇ ਡਿੱਗ ਕੇ ਛੋਟਾ ਭਰਾ ਬੇਹੋਸ਼ ਹੋ ਗਿਆ। ਉਸ ਨੂੰ ਮਰਿਆ ਸਮਝ ਕੇ ਉਹ ਨਿਕਲ ਗਿਆ।

Also Read: ਭੋਪਾਲ ਲਿਆਂਦੀ ਗਈ ਗਰੁੱਪ ਕੈਪਟਨ ਵਰੁਣ ਸਿੰਘ ਦੀ ਮ੍ਰਿਤਕ ਦੇਹ, ਭਲਕੇ ਹੋਵੇਗਾ ਸਸਕਾਰ

In The Market