ਇੰਦੌਰ- ਮੱਧ ਪ੍ਰਦੇਸ਼ (Madhya Pradesh) ਦੇ ਇੰਦੌਰ ਸ਼ਹਿਰ ‘ਚ ਇਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਨਾਬਾਲਗ (Minor Boy) ਲੜਕੇ ਦੀ ਛੱਤ ਤੋਂ ਡਿੱਗਣ ਨਾਲ ਦਰਦਨਾਕ ਮੌਤ (Tragic death) ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ੋਰ ਆਪਣੀ ਮਾਂ ਦੀ ਝਿੜਕ ਤੋਂ ਇੰਨਾ ਡਰ ਗਿਆ ਕਿ ਉਸ ਨੇ ਇਕ ਇਮਾਰਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
Also Read: ਪਾਲਮ ਹਵਾਈ ਅੱਡੇ ‘ਤੇ CDS ਬਿਪਿਨ ਰਾਵਤ ਸਮੇਤ ਸਾਰੇ ਸ਼ਹੀਦਾਂ ਨੂੰ PM ਮੋਦੀ ਨੇ ਦਿੱਤੀ ਸ਼ਰਧਾਂਜਲੀ
ਮਾਮਲਾ ਤੇਜਾਜੀ ਨਗਰ ਥਾਣਾ ਖੇਤਰ ਦਾ ਹੈ। ਜਾਂਚ ਅਧਿਕਾਰੀ ਧਰਮਿੰਦਰ ਯਾਦਵ ਅਨੁਸਾਰ ਜਦੋਂ 14 ਸਾਲਾ ਨਾਬਾਲਗ ਘਰ ਵਿੱਚ ਖੇਡ ਰਿਹਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਝਿੜਕਿਆ। ਉਹ ਥੋੜ੍ਹੀ ਦੇਰ ਬੈਠਾ ਰਿਹਾ ਪਰ ਜਦੋਂ ਮਾਂ ਨੇ ਦੁਬਾਰਾ ਬੁਲਾਇਆ ਤਾਂ ਲੜਕਾ ਡਰ ਗਿਆ ਅਤੇ ਛੱਤ ਵੱਲ ਭੱਜ ਗਿਆ। ਉਸ ਨੂੰ ਲੱਗਾ ਕਿ ਉਸ ਦੀ ਮਾਂ ਉਸ ਨੂੰ ਹੋਰ ਡਾਂਟ ਦੇਵੇਗੀ ਜਾਂ ਮਾਰੇਗੀ, ਇਸ ਲਈ ਉਸ ਨੇ ਇਸ ਡਰ ਕਾਰਨ ਛੱਤ ਤੋਂ ਛਾਲ ਮਾਰ ਦਿੱਤੀ।
Also Read: Omicron ਦੇ ਖਤਰੇ ਕਾਰਨ ਸਰਕਾਰ ਦਾ ਵੱਡਾ ਫੈਸਲਾ, 31 ਜਨਵਰੀ ਤੱਕ ਵਧੀ ਅੰਤਰਰਾਸ਼ਟਰੀ ਉਡਾਣਾਂ ‘ਤੇ ਰੋਕ
ਕਿਸ਼ੋਰ ਦੇ ਛੱਤ ਤੋਂ ਡਿੱਗਣ ਤੋਂ ਬਾਅਦ ਪਰਿਵਾਰ ਦੇ ਹੱਥ-ਪੈਰ ਸੁੰਨ੍ਹ ਪੈ ਗਏ। ਇਸ ਤੋਂ ਬਾਅਦ ਪਰਿਵਾਰ ਵਾਲੇ ਲੜਕੇ ਨੂੰ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੋਂ ਉਸ ਨੂੰ ਸੀ.ਐੱਚ.ਐੱਲ. ਰੈਫਰ ਕੀਤਾ ਗਿਆ ਪਰ ਕਰੀਬ ਇੱਕ ਘੰਟੇ ਦੇ ਇਲਾਜ ਤੋਂ ਬਾਅਦ ਆਖਿਰਕਾਰ ਲੜਕੇ ਦੀ ਮੌਤ ਹੋ ਗਈ।
Also Read: ਪੰਜਾਬ ਕੈਬਿਨੇਟ ਨੇ ਪਾਣੀ ਦੇ ਬਿੱਲਾਂ, ਸਫਾਈ ਸੇਵਕਾਂ ਤੇ ਸੀਵਰਮੈਨ ਦੀਆਂ ਸੇਵਾਵਾਂ ਸਣੇ ਲਏ ਕਈ ਅਹਿਮ ਫੈਸਲੇ
ਹੁਣ ਬੇਟੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਬੁਰਾ ਹਾਲ ਹੈ। ਇਸ ਦੇ ਨਾਲ ਹੀ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਘਟਨਾ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।



