ਅੰਮ੍ਰਿਤਸਰ ਵੱਡੀ ਵਾਰਦਾਤ, ਔਰਤ ਦੇ ਮੂੰਹ ’ਤੇ ਚਾਕੂ ਨਾਲ ਕਈ ਵਾਰ ਕਰ ਕੀਤਾ ਕਤਲ

ਅੰਮ੍ਰਿਤਸਰ : ਅੰਮ੍ਰਿਤਸਰ (Amritsar) ਦੀ ਪ੍ਰਸਿੱਧ ਸਬਜ਼ੀ ਮੰਡੀ (Vegetable market) ਵੱਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਮੂੰਹ ਅਤੇ ਸਿਰ ’ਤੇ ਚਾਕੂ ਮਾਰ-ਮਾਰ ਕੇ ਇਕ ਔਰਤ ਨਾਲ…

ਅੰਮ੍ਰਿਤਸਰ : ਅੰਮ੍ਰਿਤਸਰ (Amritsar) ਦੀ ਪ੍ਰਸਿੱਧ ਸਬਜ਼ੀ ਮੰਡੀ (Vegetable market) ਵੱਲਾ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਮੂੰਹ ਅਤੇ ਸਿਰ ’ਤੇ ਚਾਕੂ ਮਾਰ-ਮਾਰ ਕੇ ਇਕ ਔਰਤ ਨਾਲ ਬੇਰਹਿਮੀ ਨਾਲ ਕਤਲ (Murder) ਕਰ ਦਿੱਤਾ ਗਿਆ। ਔਰਤ ਦੀ ਲਾਸ਼ ਸਬਜ਼ੀ ਮੰਡੀ ਵਿਚੋਂ ਬਰਾਮਦ ਹੋਈ ਹੈ। 

Also Read: SKM ਦੀ ਮੀਟਿੰਗ ਖਤਮ, ਭਲਕੇ ਹੋ ਸਕਦੀ ਹੈ ਕਿਸਾਨਾਂ ਦੀ ਘਰ ਵਾਪਸੀ!

ਮਿਲੀ ਜਾਣਕਾਰੀ ਮੁਤਾਬਕ ਉਕਤ ਔਰਤ ਨਸ਼ਾ ਕਰਨ ਦੀ ਆਦੀ ਸੀ। ਬੀਤੀ ਰਾਤ ਵੀ ਉਹ ਨਸ਼ਾ ਕਰਨ ਲਈ ਘਰੋਂ ਨਿਕਲੀ ਪਰ ਅੱਜ ਸਵੇਰੇ ਉਸ ਦੀ ਕਤਲ ਕੀਤੀ ਹੋਈ ਲਾਸ਼ ਸਬਜ਼ੀ ਮੰਡੀ ’ਚੋਂ ਬਰਾਮਦ ਹੋਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ’ਤੇ ਹਰਿਮੰਦਰ ਸਾਹਿਬ ਵਿਚ ਸੰਗਤ ਦਾ ਸਮਾਨ ਚੋਰੀ ਕਰਨ ਦਾ ਮਾਮਲਾ ਵੀ ਦਰਜ ਸੀ। ਇਨ੍ਹਾਂ ਚੋਰੀ ਦੇ ਪੈਸਿਆਂ ਨਾਲ ਹੀ ਉਹ ਨਸ਼ਾ ਕਰਦੀ ਸੀ।

Also Read: ਇਹ ਹਨ 2021 ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਗਈਆਂ 10 ਫਿਲਮਾਂ

ਇਸ ਮਾਮਲੇ ਵਿਚ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੇ ਨਸ਼ੇ ਨੇ ਸਾਰਾ ਘਰ ਉਜਾੜ ਦਿੱਤਾ ਹੈ, ਉਹ ਘਰ ਦਾ ਸਮਾਨ ਵੇਚ ਕੇ ਵੀ ਨਸ਼ਾ ਕਰਦੀ ਸੀ ਅਤੇ ਹੁਣ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਹੁਣ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਆਖਣਾ ਹੈ ਕਿ ਮ੍ਰਿਤਕਾ ਨਸ਼ੇ ਦੀ ਆਦੀ ਸੀ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਤਲ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Also Read: ਜੈਮਾਲਾ ਲੈ ਖੜ੍ਹਾ ਸੀ ਲਾੜਾ, ਪ੍ਰੇਮੀ ਆਇਆ ਤੇ ਲਾੜੀ ਦੀ ਮਾਂਗ ‘ਚ ਭਰ ਦਿੱਤਾ ਸਿੰਦੂਰ (ਵੀਡੀਓ)

Leave a Reply

Your email address will not be published. Required fields are marked *