SKM ਦੀ ਮੀਟਿੰਗ ਖਤਮ, ਭਲਕੇ ਹੋ ਸਕਦੀ ਹੈ ਕਿਸਾਨਾਂ ਦੀ ਘਰ ਵਾਪਸੀ!

ਚੰਡੀਗੜ੍ਹ- ਕੇਂਦਰ ਸਰਕਾਰ (Central Government)  ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ (Farmer Protest) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ…

ਚੰਡੀਗੜ੍ਹ- ਕੇਂਦਰ ਸਰਕਾਰ (Central Government)  ਖਿਲਾਫ ਚੱਲ ਰਹੇ ਕਿਸਾਨਾਂ ਦੇ ਅੰਦੋਲਨ (Farmer Protest) ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਅੰਦੋਲਨ ਖਤਮ ਕਰਨ ਨੂੰ ਲੈ ਕਿਸਾਨ ਮੋਰਚੇ (SKM) ਵਿਚਾਲੇ ਸਹਿਮਤੀ ਬਣ ਗਈ ਹੈ ਪਰ ਭਲਕੇ ਮੁੜ ਇਸ ਉੱਤੇ ਮੀਟਿੰਗ (Meeting) ਤੋਂ ਬਾਅਦ ਆਖਰੀ ਫੈਸਲਾ ਲਿਆ ਜਾਵੇਗਾ। 

Also Read: ਇਹ ਹਨ 2021 ‘ਚ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤੀਆਂ ਗਈਆਂ 10 ਫਿਲਮਾਂ

 

ਮਿਲੀ ਜਾਣਕਾਰੀ ਮੁਤਾਬਕ ਮੀਟਿੰਗ ਵਿਚ ਸਰਕਾਰ ਦੇ ਡਰਾਫਟ ਉੱਤੇ ਵੀ ਸਹਿਮਤੀ ਬਣੀ ਹੈ। ਇਸ ਦੌਰਾਨ ਮੋਰਚੇ ਵਲੋਂ ਅੰਦੋਲਨ ਮੁਲਤਵੀ ਕਰਨ ਉੱਤੇ ਵੀ ਰਾਏ ਪੇਸ਼ ਕੀਤੀ ਗਈ ਹੈ। ਇਸ ਦੌਰਾਨ ਮੋਰਚੇ ਦਾ ਕਹਿਣਾ ਹੈ ਕਿ ਸਰਕਾਰ ਦੇ ਡਰਾਫਟ ਉੱਤੇ ਅਧਿਕਾਰਿਤ ਚਿੱਠੀ ਆਉਣੀ ਅਜੇ ਬਾਕੀ ਹੈ। ਇਥੇ ਦੱਸ ਦਈਏ ਕਿ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਦੱਸਿਆ ਕਿ ਭਲਕੇ 12 ਵਜੇ ਕਿਸਾਨ ਅੰਦੋਲਨ ਸਬੰਧੀ ਅਹਿਮ ਫੈਸਲਾ ਲਿਆ ਜਾਵੇਗਾ।

Also Read: ਜੈਮਾਲਾ ਲੈ ਖੜ੍ਹਾ ਸੀ ਲਾੜਾ, ਪ੍ਰੇਮੀ ਆਇਆ ਤੇ ਲਾੜੀ ਦੀ ਮਾਂਗ ‘ਚ ਭਰ ਦਿੱਤਾ ਸਿੰਦੂਰ

Leave a Reply

Your email address will not be published. Required fields are marked *