ਚੰਡੀਗੜ੍ਹ : ਕੁੰਨੂਰ ਹਾਦਸੇ (Kannur Accident) ਨਾਲ ਜੁੜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇੰਡੀਅਨ ਏਅਰ ਫੋਰਸ (Indian Air Force) ਵਲੋਂ ਅਧਿਕਾਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸੀ.ਡੀ.ਸੀ. ਬਿਪਿਨ ਰਾਵਤ (CDC Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Madhulika Rawat) ਦਾ ਹੈਲੀਕਾਪਟਰ ਹਾਦਸੇ (Helicopter crash) ਵਿਚ ਦੇਹਾਂਤ ਹੋ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਹੈਲੀਕਾਪਟਰ ਦੇ ਪਰਖੱਚੇ ਉੱਡ ਗਏ ਅਤੇ ਹੈਲੀਕਾਪਟਰ ਦੇ ਡਿੱਗਦਿਆਂ ਹੀ ਅੱਗ ਲੱਗ ਗਈ। ਤਾਮਿਲਨਾਡੂ ਦੇ ਕੁੰਨੂਰ ਵਿਚ ਬੁੱਧਵਾਰ ਦੁਪਹਿਰ ਤਕਰੀਬਨ 12-20 ਮਿੰਟ ‘ਤੇ ਉਨ੍ਹਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਫੌਜ ਦੇ 14 ਲੋਕ ਸਵਾਰ ਸਨ ਅਤੇ ਸਾਰਿਆਂ ਦੀ ਮੌਤ ਹੋ ਗਈ।
ਰੱਖਿਆ ਸੂਤਰਾਂ ਮੁਤਾਬਕ ਜਨਰਲ ਰਾਵਤ ਦੀ ਮੌਤ ਦੀ ਖਬਰ ਦੀ ਪੁਸ਼ਟੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੁਰੱਖਿਆ ਮਾਮਲਿਆਂ ਦੀ ਕੈਬਨਿਟ ਕਮੇਟੀ ਯਾਨੀ ਸੀ.ਸੀ.ਐੱਸ. ਦੀ ਸ਼ਾਮ 6-30 ਵਜੇ ਮੀਟਿੰਗ ਬੁਲਾਈ ਹੈ। ਇਸ ਤੋਂ ਬਾਅਦ ਮੌਤ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ਵਿਚ ਵੇਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਸੀ। ਜਿੱਥੋਂ ਤਕਰੀਬਨ ਸਾਢੇ ਪੰਜ ਘੰਟੇ ਤੱਕ ਖਬਰ ਆਉਂਦੀ ਰਹੀ ਕਿ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਜਵਾਨ ਬੁਰੀ ਤਰ੍ਹਾਂ ਜ਼ਖਮੀ ਹਨ। ਪਰ ਫਿਰ ਵਾਰੀ-ਵਾਰੀ ਨਾਲ ਮੌਤ ਦੀ ਖਬਰ ਆਉਣ ਲੱਗੀ।
Also Read : ਬਿਪਿਨ ਰਾਵਤ ਦਾ ਨਾਂ ਸੁਣਦਿਆਂ ਹੀ ਦੇਸ਼ ਦੇ ਦੁਸ਼ਮਣਾਂ ‘ਚ ਛਿੜਦੀ ਹੈ ਕੰਬਣੀ, ਜਾਣੋ CDS ਬਾਰੇ ਵੱਡੀਆਂ ਗੱਲਾਂ
ਚਸ਼ਮਦੀਦਾਂ ਮੁਤਾਬਕ ਹਾਦਸੇ ਤੋਂ ਪਹਿਲਾਂ ਬਹੁਤ ਤੇਜ਼ ਆਵਾਜ਼ ਸੁਣਾਈ ਦਿੱਤੀ। ਹੈਲੀਕਾਪਟਰ ਪਹਿਲਾਂ ਦਰੱਖਤਾਂ ‘ਤੇ ਡਿੱਗਿਆ। ਇਸ ਤੋਂ ਬਾਅਦ ਉਸ ਵਿਚ ਅੱਗ ਲੱਗ ਗਈ, ਉਹ ਅੱਗ ਦਾ ਗੋਲਾ ਬਣ ਗਿਆ ਸੀ। ਇਕ ਹੋਰ ਚਸ਼ਮਦੀਦ ਦਾ ਕਹਿਣਾ ਹੈ ਕਿ ਉਸ ਨੇ ਅੱਗ ਲੱਗੇ ਹੋਏ ਲੋਕਾਂ ਨੂੰ ਹੈਲੀਕਾਪਟਰ ਤੋਂ ਬਾਹਰ ਡਿੱਗਦੇ ਹੋਏ ਦੇਖਿਆ। ਹਾਦਸਾ ਉਦੋਂ ਹੋਇਆ ਜਦੋਂ ਜਨਰਲ ਰਾਵਤ ਕੁੰਨੂਰ ਵਿਚ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਤੋਂ ਬਾਅਦ ਵਾਪਸ ਸੁਲੂਰ ਪਰਤ ਰਹੇ ਸਨ। ਹੈਲੀਪੈਡ ਤੋਂ 10 ਮਿੰਟ ਦੀ ਦੂਰੀ ‘ਤੇ ਸੰਘਣੇ ਜੰਗਲਾਂ ਵਿਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ।




