ਬਠਿੰਡਾ- ਬਠਿੰਡਾ (Bathinda) ਵਿਚ ਪੁਲਿਸ (Police) ਵਲੋਂ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਗਿਆ ਹੈ। ਇਸ ਦੌਰਾਨ ਨਿੱਜੀ ਹੋਟਲ (Private hotel) ਵਿਚੋਂ ਇਕ ਕੁੜੀ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ (Arrest) ਕਰ ਕੇ ਮਾਮਲਾ ਦਰਜ ਕੀਤਾ ਹੈ। ਇਸ ਵਿਚ ਲੁਧਿਆਣਾ (Ludhiana) ਦੇ ਟਰਾਂਸਪੋਰਟ ਦਾ ਕਾਰੋਬਾਰ (Transport business) ਕਰਨ ਵਾਲੇ ਤਿੰਨ ਵਪਾਰੀ ਸ਼ਾਮਲ ਹਨ। ਪੁਲਿਸ ਫੋਰਸ ਨੇ ਫੜੇ ਗਏ ਮੁਲਜ਼ਮਾਂ ’ਤੇ ਇਮੋਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
Also Read: ਪੰਜਾਬ ‘ਚ ਮੁੜ ਹੋਵੇਗਾ ਵਰਲਡ ਕਬੱਡੀ ਕੱਪ ਦਾ ਆਗਾਜ਼, ਪਹਿਲਾ ਇਨਾਮ 5 ਕਰੋੜ ਰੁਪਏ
ਦੱਸਿਆ ਜਾ ਰਿਹਾ ਹੈ ਕਿ 2 ਹੋਰ ਕੁੜੀਆਂ ਦੇਹ ਵਪਾਰ ਦਾ ਧੰਦਾ ਕਰਨ ਲਈ ਹੋਟਲ ਵਿਚ ਗਈਆਂ ਸਨ। ਪੁਲਸ ਨੇ ਉਕਤ ਦੋਵਾਂ ਕੁੜੀਆਂ ਦੇ ਆਧਾਰ ਕਾਰਡ ਬਰਾਮਦ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਸ਼ੁਰੂ ਕਰ ਦਿੱਤੇ ਹਨ, ਜਦਕਿ ਕੁੜੀਆਂ ਨੂੰ ਹੋਟਲ ਵਿਚ ਭੇਜਣ ਵਾਲੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਸ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਗੋਨਿਆਣਾ ਰੋਡ ’ਤੇ ਸਥਿਤ ਇਕ ਨਾਮੀ ਹੋਟਲ ਵਿਚ ਕੁੜੀਆਂ ਨੂੰ ਭੇਜ ਕੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਨੇ ਹੋਟਲ ’ਤੇ ਛਾਪੇਮਾਰੀ ਕੀਤੀ ਤਾਂ ਹੋਟਲ ਦੇ ਕਮਰੇ ਵਿੱਚੋਂ ਮੁਲਜ਼ਮ ਸੁਭਾਸ਼ ਜੋਸ਼ੀ ਮੁਕੇਸ਼ ਕੁਮਾਰ ਅਸ਼ੀਸ਼ ਡਬਰਾਲ ਵਾਸੀ ਲੁਧਿਆਣਾ ਅਤੇ ਇਕ ਕੁੜੀ ਨਿਤਿਕਾ ਵਾਸੀ ਫੌਜੀ ਚੌਕ ਬਠਿੰਡਾ ਨੂੰ ਇਤਰਾਜ਼ਯੋਗ ਹਾਲਤ ਵਿਚ ਗ੍ਰਿਫ਼ਤਾਰ ਕੀਤਾ।
Also Read: ਪੰਜਾਬ ਦੇ ਡਿਪਟੀ CM ਓਪੀ ਸੋਨੀ ਦਾ ਵੱਡਾ ਬਿਆਨ, ਕਿਹਾ- ‘ਫਿਰ ਫੈਲ ਰਿਹਾ ਹੈ ਕੋਰੋਨਾ’
ਪੁਲਿਸ ਪੁੱਛਗਿੱਛ ’ਚ ਸਾਹਮਣੇ ਆਇਆ ਕਿ ਫੜੇ ਗਏ ਮੁਲਜ਼ਮ ਲੁਧਿਆਣਾ ਦੇ ਟਰਾਂਸਪੋਰਟ ਦਾ ਕੰਮ ਕਰਦੇ ਹਨ, ਜਿਨ੍ਹਾਂ ਨੇ ਆਨਲਾਈਨ ਹੋਟਲ ਵਿਚ ਕਮਰੇ ਬੁੱਕ ਕਰਵਾਏ ਸਨ। ਬਠਿੰਡਾ ਤੋਂ ਕੁੜੀਆਂ ਦਾ ਪ੍ਰਬੰਧ ਉਨ੍ਹਾਂ ਦੇ ਜਾਣਕਾਰ ਅਤੇ ਬਠਿੰਡਾ ਦੇ ਰਹਿਣ ਵਾਲੇ ਇਕ ਵਪਾਰੀ ਵਿਅਕਤੀ ਨੇ ਕਰਵਾਇਆ ਸੀ। ਹੋਟਲ ਵਿਚ ਤਿੰਨ ਕੁੜੀਆਂ ਨੂੰ ਮੀਟਿੰਗ ਕਰਨ ਦੇ ਬਹਾਨੇ ਬੁਲਾਇਆ ਗਿਆ ਸੀ, ਜਿਨ੍ਹਾਂ ਵਿਚੋਂ ਦੋ ਕੁੜੀਆਂ ਅੱਧੀ ਰਾਤ ਨੂੰ ਹੀ ਚਲੀਆਂ ਗਈਆਂ, ਜਦਕਿ ਇਕ ਕੁੜੀ ਹੋਟਲ ਵਿਚ ਰੁਕ ਗਈ ਸੀ।
Also Read: ਹਮੇਸ਼ਾ ਹੀ ਕਲਾਕਾਰਾਂ ਵਧਾਇਆ ‘ਪੰਜਾਬ ਦਾ ਸਿਆਸੀ ਪਾਰਾ’, ਕਿਸੇ ਨੂੰ ਮਿਲੀ ਜਿੱਤ ਤੇ ਕਿਸੇ ਦੀ ਝੋਲੀ ਪਈ ਹਾਰ



