ਮੋਗਾ: ਪੰਜਾਬ ਦੇ ਸੀ.ਐੱਮ. ਚਰਨਜੀਤ ਸਿੰਘ ਚੰਨੀ (Charanjit Singh Channi) ਵੀ.ਆਈ.ਪੀ. ਕਲਚਰ (VIP Culture) ਤੋਂ ਦੂਰ ਆਪਣੀ ਆਮ ਆਦਮੀ (Aam Aadmi Party) ਛਵੀ ਬਣਾਉਣ ਵਿਚ ਲੱਗੇ ਹੋਏ ਹਨ। ਵੀਰਵਾਰ ਨੂੰ ਉਹ ਮੋਗਾ ਵਿਚ ਕਾਂਗਰਸ ਰੈਲੀ (Congress Rally) ਵਿਚ ਪਹੁੰਚੇ ਸਨ। ਇਥੇ ਉਨ੍ਹਾਂ ਨੂੰ ਰਾਤ ਰੁਕਣਾ ਪਿਆ ਤਾਂ ਉਹ ਪਿੰਡ ਚੰਦਪੁਰਾਣਾ (Village chandpurana) ਦੇ ਗੁਰਦੁਆਰਾ ਸਾਹਿਬ (Gurdwara Sahib) ਵਿਚ ਪਹੁੰਚ ਗਏ। ਜਿੱਥੇ ਉਹ ਰਾਤ ਰੁਕੇ।
ਇਸ ਦੌਰਾਨ ਉਹ ਕਿਸੇ ਹੋਟਲ-ਰੈਸਟ ਹਾਊਸ (Hotel-Rest House) ਜਾਂ ਕਿਸੇ ਪਾਰਟੀ ਨੇਤਾ (Party leader) ਦੇ ਆਲੀਸ਼ਾਨ ਘਰ ਵਿਚ ਨਹੀਂ ਗਏ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਸੀ.ਐੱਮ. ਚੰਨੀ (CM Channi) ਨੇ ਇਸ ਤਰ੍ਹਾਂ ਹੈਰਾਨ ਕੀਤਾ ਹੋਵੇ। ਇਸ ਤੋਂ ਪਹਿਲਾਂ ਵੀ ਉਹ ਫੁੱਟਪਾਥ (Footpath) ‘ਤੇ ਬੈਠ ਲੋਕਾਂ ਦੀ ਸਮੱਸਿਆ ਸੁਣਨ, ਭੰਗੜਾ ਪਾਉਣ, ਹਾਕੀ ਗੋਲਕੀਪਰ ਬਣਨ ਤੋਂ ਲੈ ਕੇ ਆਪਣੀ ਗਰੀਬੀ ਦੀ ਗੱਲ ਕਹਿ ਕੇ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।
Also Read : ਭਾਰਤ ਦੇ ਦਿਲ ‘ਤੇ ਅੱਜ ਵੀ ਨਾਸੂਰ ਜ਼ਖਮ ਵਾਂਗ ’26/11 ਅੱਤਵਾਦੀ ਹਮਲਾ’
ਪੰਜਾਬ ਵਿਚ ਸਾਢੇ 3 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਹਨ। ਅਜਿਹੇ ਵਿਚ ਵੋਟ ਬੈਂਕ ਮਜ਼ਬੂਤ ਕਰਨ ਲਈ ਹਰ ਰੋਜ਼ ਆਮ ਆਦਮੀ ਦੀ ਤਰ੍ਹਾਂ ਵਰਤਾਓ ਨਾਲ ਸੀ.ਐੱਮ. ਚੰਨੀ ਸਿਆਸਤ ਵਿਚ ਦੋਹਰਾ ਦਾਅ ਖੇਡ ਰਹੇ ਹਨ। ਪਹਿਲਾ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਮਹਾਰਾਜਾ ਦੀ ਛਵੀ ਨੂੰ ਤੋੜ ਰਹੇ ਹਨ ਤਾਂ ਜੋ ਕਾਂਗਰਸ ਦੇ ਖਿਲਾਫ ਬਣਿਆ ਮਾਹੌਲ ਘੱਟ ਕੀਤਾ ਜਾ ਸਕੇ।
ਦੂਜਾ ਕਾਰਣ ਆਮ ਆਦਮੀ ਪਾਰਟੀ ਅਤੇ ਉਸ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਹੈ। ਜੋ ਸਿਆਸਤ ਹੀ ਆਮ ਆਦਮੀ ਦੇ ਨਾਂ ‘ਤੇ ਕਰਦੇ ਹਨ। 2016 ਵਿਚ ਸੀ.ਐੱਮ. ਚਰਨਜੀਤ ਚੰਨੀ ਕਾਂਗਰਸ ਵਲੋਂ ਵਿਰੋਧੀ ਪਾਰਟੀ ਦੇ ਨੇਤਾ ਸਨ। ਸੱਤਾ ਵਿਚ ਅਕਾਲੀ-ਭਾਜਪਾ ਦੀ ਸਰਕਾਰ ਸੀ। ਇਸ ਸਰਕਾਰ ਦੇ ਖਿਲਾਫ ਸੀ.ਐੱਮ. ਚੰਨੀ ਨੇ ਸਮਰਥਕਾਂ ਦੇ ਨਾਲ ਪੂਰੇ ਪੰਜਾਬ ਵਿਚ ਸਾਈਕਲ ਯਾਤਰਾ ਕੱਢੀ ਸੀ। ਜਦੋਂ ਇਹ ਯਾਤਰਾ ਮੋਗਾ ਪਹੁੰਚੀ ਤਾਂ ਸੀ.ਐੱਮ. ਪਿੰਡ ਚੰਦ ਪੁਰਾਣਾ ਦੇ ਇਸੇ ਸ਼ਹੀਦ ਬਾਬਾ ਤੇਗਾ ਸਿੰਘ ਗੁਰਦੁਆਰਾ ਸਾਹਿਬ ਵਿਚ ਹੀ ਰੁਕੇ ਸਨ।
ਸੀ.ਐੱਮ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੇਰੇ ਲਈ ਇਸ ਗੁਰਦੁਆਰੇ ਨਾਲ ਇਤਿਹਾਸ ਨਾਲ ਜੁੜਿਆ ਹੋਇਆ ਹੈ। ਜਦੋਂ ਮੈਂ ਸਾਈਕਲ ਯਾਤਰਾ ਕੱਢੀ ਤਾਂ 2 ਹਜ਼ਾਰ ਨੌਜਵਾਨ ਸਨ। ਉਸ ਸਾਈਕਲ ਯਾਤਰਾ ਨੂੰ ਅਕਾਲੀ ਦਲ ਦੀ ਸਰਕਾਰ ਨੇ ਕਿਸੇ ਵੀ ਪੈਲੇਸ ਵਿਚ ਨਹੀਂ ਰੁਕਣ ਦਿੱਤਾ। ਇਸ ਤੋਂ ਬਾਅਦ ਇਸੇ ਗੁਰਦੁਆਰੇ ਵਿਚ ਸਾਨੂੰ ਪਨਾਹ ਮਿਲੀ ਸੀ। ਇਸੇ ਕਾਰਣ ਮੈਂ ਇਸ ਗੁਰਦੁਆਰੇ ਵਿਚ ਰੁਕਿਆ।
Also Read : Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ



