ਗਿੱਦੜਬਾਹਾ ਵਿੱਚ ਵੱਡੀ ਵਾਰਦਾਤ: ਪੁੱਤਰ ਨੇ ਕਿਰਪਾਨ ਨਾਲ ਮਾਰ ਕੇ ਕੀਤਾ 75 ਸਾਲਾ ਪਿਤਾ ਦਾ ਬੇਰਹਿਮੀ ਨਾਲ ਕਤਲ

ਗਿੱਦੜਬਾਹਾ: ਪੰਜਾਬ ਦੇ ਗਿੱਦੜਬਾਹਾ ਤੋਂ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਸ਼ਾਮ ਇੱਕ ਕਲਯੁਗੀ ਪੁੱਤਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ…

ਪੰਜਾਬ ਦੇ ਗਿੱਦੜਬਾਹਾ ਤੋਂ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਸ਼ਾਮ ਇੱਕ ਕਲਯੁਗੀ ਪੁੱਤਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ

ਗਿੱਦੜਬਾਹਾ: ਪੰਜਾਬ ਦੇ ਗਿੱਦੜਬਾਹਾ ਤੋਂ ਇੱਕ ਬੇਹੱਦ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਸ਼ਾਮ ਇੱਕ ਕਲਯੁਗੀ ਪੁੱਤਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਆਪਣੇ ਹੀ 75 ਸਾਲਾ ਬਜ਼ੁਰਗ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ।

ਘਰ ਵਿੱਚ ਹੋਈ ਤਕਰਾਰ ਤੋਂ ਬਾਅਦ ਕੀਤਾ ਹਮਲਾ

ਮ੍ਰਿਤਕ ਦੀ ਪਛਾਣ ਬਖ਼ਸ਼ੀਸ਼ ਸਿੰਘ (75) ਵਾਸੀ ਰਾਮ ਸ਼ਰਨਮ ਵਾਲੀ ਗਲੀ, ਗਿੱਦੜਬਾਹਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਜਸਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਪਤੀ, ਪੁੱਤਰ ਅਤੇ ਤਿੰਨੋਂ ਪੋਤੀਆਂ ਸਮੇਤ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਪਿਤਾ ਅਤੇ ਪੁੱਤਰ ਵਿਚਕਾਰ ਤਕਰਾਰ ਹੋ ਗਈ, ਜਿਸ ਤੋਂ ਗੁੱਸੇ ਵਿੱਚ ਆਏ ਪੁੱਤਰ ਨੇ ਕਿਰਪਾਨ ਨਾਲ ਹਮਲਾ ਕਰਕੇ ਆਪਣੇ ਪਿਤਾ ਦੀ ਜਾਨ ਲੈ ਲਈ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਮੁਜ਼ਲਮ ਦੀ ਪਤਨੀ ਆਪਣੀਆਂ ਤਿੰਨੋਂ ਧੀਆਂ ਨੂੰ ਘਰ ਛੱਡ ਕੇ ਆਪਣੇ ਪੇਕੇ ਚਲੀ ਗਈ ਸੀ।

ਪੁਲਿਸ ਮੌਕੇ ‘ਤੇ, ਪਰਿਵਾਰਕ ਮੈਂਬਰਾਂ ਦੇ ਦਰਜ ਕੀਤੇ ਜਾ ਰਹੇ ਨੇ ਬਿਆਨ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਗਿੱਦੜਬਾਹਾ ਦੇ ਐੱਸ.ਐੱਚ.ਓ. ਪਰਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਤੁਰੰਤ ਮੌਕੇ ’ਤੇ ਪਹੁੰਚ ਗਏ। ਥਾਣਾ ਮੁਖੀ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਬਜ਼ੁਰਗ ਦਾ ਕਤਲ ਉਸ ਦੇ ਆਪਣੇ ਪੁੱਤਰ ਵੱਲੋਂ ਹੀ ਕੀਤਾ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਬਿਆਨਾਂ ਦੇ ਆਧਾਰ ’ਤੇ ਅਗਲੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਫਿਰੋਜਪੁਰ ਵਿੱਚ ਮੌਸਮ ਦਾ ਮਿਜਾਜ਼ ਬਦਲਿਆ: ਭਾਰੀ ਮੀਂਹ ਅਤੇ ਗੜ੍ਹੇਮਾਰੀ ਨੇ ਵਧਾਈ ਕਿਸਾਨਾਂ ਦੀ ਚਿੰਤਾ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *