ਗੁਰਦਾਸਪੁਰ : ਗੁਰਦਾਸਪੁਰ ਦੇ ਦੀਨਾਨਗਰ (Dinanagar) ਵਿੱਚ ਧਮਰਾਈ ਨਹਿਰ ਉੱਤੇ ਅੱਜ ਸਵੇਰੇ ਇਕ ਨਿਜੀ ਬੱਸ ਵਲੋਂ ਫੇਟ ਮਾਰਨ ਦੇ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਜਾ ਡਿੱਗਾ,ਹਾਦਸੇ ਸਮੇ ਆਟੋ ਵਿਚ ਸੱਤ ਸਕੂਲੀ ਲੜਕੀਆਂ ਸਵਾਰ ਸਨ। ਹਾਦਸੇ ਬਾਰੇ ਪਤਾ ਚਲਦੇ ਹੀ ਮੌਕੇ ਤੇ ਇਕੱਠਾ ਹੋਏ ਲੋਕਾਂ ਵਲੋਂ ਨਹਿਰ ਵਿਚ ਡਿਗੀਆਂ ਬੱਚੀਆਂ ਨੂੰ ਬਚਾਉਣ ਲਈ ਕੰਮ ਸ਼ੁਰੂ ਕਰ ਦਿਤੇ ਗਏ।
Also Read : ਭਾਰਤ ਦੇ ਦਿਲ ‘ਤੇ ਅੱਜ ਵੀ ਨਾਸੂਰ ਜ਼ਖਮ ਵਾਂਗ ’26/11 ਅੱਤਵਾਦੀ ਹਮਲਾ’
ਓਥੇ ਹੀ ਚਸ਼ਮਦੀਦ ਲੋਕਾਂ ਨੇ ਘਟਨਾ ਬਾਰੇ ਦਸਿਆ ਕੇ ਆਟੋ ਸੜਕ ਕਿਨਾਰੇ ਖੜਾ ਸੀ ਜਿਸ ਵਿਚ ਸਕੂਲੀ ਲੜਕੀਆਂ ਅਤੇ ਇਕ ਮਹਿਲਾ ਸਵਾਰ ਸੀ ਪਿੱਛੋਂ ਇਕ ਨਿਜੀ ਬੱਸ (Private Bus) ਤੇਜ਼ ਰਫਤਾਰ ਵਿੱਚ ਆਈ ਅਤੇ ਅਚਾਨਕ ਪਿਛਲੇ ਪਾਸੇ ਤੋਂ ਆਟੋ (Auto) ਨਾਲ ਟਕਰਾਈ ਅਤੇ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ ।
Also Read : Airtel ਰੀਚਾਰਜ ਅੱਜ ਤੋਂ ਹੋਏ ਮਹਿੰਗੇ, ਜਾਣੋ ਤੁਹਾਡੀ ਜੇਬ ‘ਤੇ ਕਿੰਨਾ ਪਵੇਗਾ ਅਸਰ
ਮੌਕੇ ਤੇ ਮਜ਼ੂਦ ਲੋਕਾਂ ਵਲੋਂ ਆਟੋ ਸਵਾਰ ਲੜਕੀਆਂ ਅਤੇ ਮਹਿਲਾ ਨੂੰ ਨਹਿਰ ਵਿਚੋਂ ਬਾਹਰ ਕੱਢਿਆ। ਮਾਮੂਲੀ ਚੋਟਾਂ ਆਇਆ ਹਨ। ਫਿਲਹਾਲ ਲੋਕਾਂ ਨੇ ਬੱਸ ਨੂੰ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ।

