ਬੇਰੁਜ਼ਗਾਰ ਅਧਿਆਪਕਾਂ ਨੇ ਕੀਤਾ ਸਿੱਖਿਆ ਮੰਤਰੀ ਦੀ ਕੋਠੀ ਦਾ ਘੇਰਾਓ, ਪੁਲਿਸ ਨਾਲ ਹੋਈ ਧੱਕਾ-ਮੁੱਕੀ

ਚੰਡੀਗੜ੍ਹ- ਟੈੱਟ ਅਤੇ ਬੀ-ਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਜਲੰਧਰ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਾਮ…

ਚੰਡੀਗੜ੍ਹ- ਟੈੱਟ ਅਤੇ ਬੀ-ਐੱਡ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅੱਜ ਜਲੰਧਰ ਵਿਖੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦਾ ਘੇਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਸ਼ਾਮ ਸਾਢੇ ਚਾਰ ਵਜੇ ਅਧਿਆਪਕਾਂ ਦਾ ਕਾਫ਼ਲਾ ਜਲੰਧਰ ਬੱਸ ਅੱਡੇ ਤੋਂ ਕੈਂਟ ਵੱਲ ਰਵਾਨਾ ਹੋਇਆ, ਜਿਸ ਦੌਰਾਨ ਪੁਲਿਸ ਨੇ ਪਰਗਟ ਸਿੰਘ ਦੀ ਰਿਹਾਇਸ਼ ਤੋਂ ਕਰੀਬ 100 ਮੀਟਰ ਦੂਰੀ ‘ਤੇ ਬੈਰੀਕੇਡ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਵੱਲੋਂ ਬੈਰੀਕੇਡ ਤੋੜ ਕੇ ਸਿੱਖਿਆ ਮੰਤਰੀ ਦੀ ਕੋਠੀ ਦਾ ਘੈਰਾਓ ਕਰਨ ਲਈ ਜੱਦੋ-ਜਹਿਦ ਕੀਤੀ ਗਈ। ਇਸ ਦੌਰਾਨ ਕਾਫ਼ੀ ਧੱਕਾ-ਮੁੱਕੀ ਵੀ ਹੋਈ। 

Also Read: ਮਾਹਰਾਂ ਦੀ ਚਿਤਾਵਨੀ! ਕੋਰੋਨਾ ਨੂੰ ਲੈ ਕੇ ਕਦੇ ਨਾ ਵਰਤੋਂ ਢਿੱਲ, ਮਹਾਮਾਰੀ ਬਦਲ ਰਹੀ ‘ਰੰਗ’

ਕਾਫ਼ੀ ਮੁਸ਼ੱਕਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਦੇ ਧਰਨੇ ਨੂੰ ਕਾਬੂ ਵਿੱਚ ਕੀਤਾ ਗਿਆ। ਹਾਲਾਂਕਿ ਬੇਰੁਜ਼ਗਾਰ ਅਧਿਆਪਕ ਬੈਰੀਕੇਡ ਨੇੜੇ ਹੀ ਧਰਨੇ ‘ਤੇ ਬੈਠ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਸਰਕਾਰ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਕਰਵਾਈ ਜਾਵੇ। ਬੀ-ਐੱਡ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਮੰਗ ਕਰ ਰਹੇ ਹਨ ਕਿ ਸਰਕਾਰ ਐੱਸ. ਐੱਸ. ਟੀ. ਹਿੰਦੀ ਅਤੇ ਪੰਜਾਬੀ ਵਿਸ਼ੇ ਸਬੰਧੀ 9 ਹਜ਼ਾਰ ਪੋਸਟਾਂ ਦਾ ਨੋਟੀਫਿਕੇਸ਼ਨ ਜਲਦ ਤੋਂ ਜਲਦ ਜਾਰੀ ਕਰੇ।

Also Read: ਲਸ਼ਕਰ-ਏ-ਤਾਇਬਾ ਦੀ ਮੰਦਰ, ਗੁਰਦੁਆਰੇ ਤੇ ਰੇਲਵੇ ਸਟੇਸ਼ਨ ਉਡਾਉਣ ਦੀ ਧਮਕੀ, ਹਾਈ ਅਲਰਟ ‘ਤੇ ਪੁਲਿਸ

ਇਸੇ ਸਬੰਧੀ ਜਲੰਧਰ ਦੇ ਬੱਸ ਅੱਡੇ ‘ਤੇ 28 ਅਕਤੂਬਰ ਤੋਂ ਧਰਨਾ ਲਗਾਇਆ ਹੋਇਆ ਹੈ। ਬੱਸ ਅੱਡੇ ‘ਤੇ ਪਾਣੀ ਵਾਲੀ ਟੈਂਕੀ ‘ਤੇ ਵੀ ਅਧਿਆਪਕ ਚੜ੍ਹੇ ਹੋਏ ਹਨ ਅਤੇ ਰੋਜ਼ਾਨਾ ਪੰਜ ਬੇਰੁਜ਼ਗਾਰ ਅਧਿਆਪਕ ਭੁੱਖ ਹੜਤਾਲ ਵੀ ਰੱਖ ਰਹੇ ਹਨ।

Also Read: ਭਾਰਤ ‘ਚ ਜਲਦ ਹੋਣ ਜਾ ਰਹੀ ਹੈ ਇਸ ਦਮਦਾਰ Bike ਦੀ ਵਾਪਸੀ!

Leave a Reply

Your email address will not be published. Required fields are marked *