ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਦਾ ਕਹਿਰ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 11 ਹਜ਼ਾਰ 466 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਸਮੇਂ ਦੌਰਾਨ 460 ਲੋਕਾਂ ਦੀ ਮੌਤ ਹੋ ਗਈ। ਮੰਤਰਾਲੇ ਮੁਤਾਬਕ ਪਿਛਲੇ 1 ਦਿਨ ‘ਚ 11 ਹਜ਼ਾਰ 961 ਲੋਕ ਕੋਰੋਨਾ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।
Also Read : ਰੁਪਿੰਦਰ ਕੌਰ ਰੂਬੀ ਦੇ ਅਸਤੀਫੇ ਤੋਂ ਬਾਅਦ ‘ਆਪ’ ਪਾਰਟੀ ‘ਚ ਸ਼ੁਰੂ ਹੋਈ ਟਵਿੱਟਰ ਵਾਰ
ਕੇਂਦਰੀ ਸਿਹਤ ਦੇ ਅਨੁਸਾਰ, ਦੇਸ਼ ਵਿੱਚ ਇਸ ਸਮੇਂ 1 ਲੱਖ 39 ਹਜ਼ਾਰ 683 ਐਕਟਿਵ ਕੇਸ ਹਨ। ਅੰਕੜਿਆਂ ਦੇ ਅਨੁਸਾਰ, 264 ਦਿਨਾਂ ਬਾਅਦ, ਦੇਸ਼ ਵਿੱਚ ਸਭ ਤੋਂ ਘੱਟ ਸਰਗਰਮ ਕੇਸ ਹਨ। ਇਸ ਨਾਲ ਹੁਣ ਤੱਕ 3 ਕਰੋੜ 37 ਲੱਖ 87 ਹਜ਼ਾਰ 47 ਕੋਵਿਡ ਸੰਕਰਮਿਤ ਠੀਕ ਹੋ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਤੱਕ 4 ਲੱਖ 61 ਹਜ਼ਾਰ 849 ਲੋਕਾਂ ਦੀ ਮੌਤ ਹੋ ਚੁੱਕੀ ਹੈ।
Also Read : ਕਾਨਪੁਰ ‘ਚ ਨਹੀਂ ਰੁਕ ਰਿਹਾ ਜੀਕਾ ਵਾਇਰਸ ਦਾ ਕਹਿਰ, ਹੁਣ ਤੱਕ ਸਾਹਮਣੇ ਆਏ 105 ਕੇਸ
ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਮੰਗਲਵਾਰ ਨੂੰ ਦੇਸ਼ ਵਿੱਚ ਕੋਵਿਡ-19 ਵਿਰੋਧੀ ਵੈਕਸੀਨ ਦੀਆਂ ਖੁਰਾਕਾਂ ਦੀ ਗਿਣਤੀ 109.59 ਕਰੋੜ ਨੂੰ ਪਾਰ ਕਰ ਗਈ ਹੈ। ਮੰਤਰਾਲੇ ਮੁਤਾਬਕ ਮੰਗਲਵਾਰ ਤੱਕ ਕੁੱਲ 1 ਅਰਬ 9 ਕਰੋੜ 63 ਲੱਖ 59 ਹਜ਼ਾਰ 208 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਿਨ੍ਹਾਂ ‘ਚੋਂ ਮੰਗਲਵਾਰ ਨੂੰ 52 ਲੱਖ 69 ਹਜ਼ਾਰ 137 ਖੁਰਾਕਾਂ ਦਿੱਤੀਆਂ ਗਈਆਂ।



