LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੁਪਿੰਦਰ ਕੌਰ ਰੂਬੀ ਦੇ ਅਸਤੀਫੇ ਤੋਂ ਬਾਅਦ 'ਆਪ' ਪਾਰਟੀ 'ਚ ਸ਼ੁਰੂ ਹੋਈ ਟਵੀਟ ਵਾਰ

10 nov rupinder kaur ruby

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਬਠਿੰਡਾ ਦਿਹਾਤੀ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਟਵਿੱਟਰ ਰਾਹੀਂ ਦਿੱਤੀ।ਉਨ੍ਹਾਂ ਟਵੀਟ ਵਿਚ ਲਿਖਿਆ ਕਿ "ਮੈਂ ਰੁਪਿੰਦਰ ਕੌਰ ਰੂਬੀ ਵਿਧਾਇਕਾ ਹਲਕਾ ਬਠਿੰਡਾ ਦਿਹਾਤੀ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਤੁਰੰਤ ਪ੍ਰਭਾਵ ਨਾਲ ਅਸਤੀਫ਼ਾ ਦਿੰਦੀ ਹਾਂ ਕਿਰਪਾ ਕਰਕੇ ਮੇਰਾ ਅਸਤੀਫਾ ਮਨਜ਼ੂਰ ਕੀਤਾ ਜਾਵੇ ਜੀ।"

 

ਇਸਦੇ ਨਾਲ ਹੀ  'ਆਪ' ਵਿਧਾਇਕ ਹਰਪਾਲ ਚੀਮਾ ਨੇ ਰੁਪਿੰਦਰ ਕੌਰ ਦੇ ਕਾਂਗਰਸ 'ਚ ਸ਼ਾਮਲ ਹੋਣ ਦੀ ਖ਼ਬਰ 'ਤੇ ਚੁਟਕੀ ਲਈ ਹੈ। ਉਨ੍ਹਾਂ ਟਵੀਟ ਕੀਤਾ ਕਿ ਰੁਪਿੰਦਰ ਰੂਬੀ ਸਾਡੀ ਛੋਟੀ ਭੈਣ ਹੈ, ਤੁਸੀਂ ਜਿੱਥੇ ਵੀ ਜਾਓ ਖੁਸ਼ ਰਹੋ। ਵੈਸੇ ਵੀ, ਉਨ੍ਹਾਂ ਨੂੰ ਆਪ ਪਾਰਟੀ ਚੋਂ ਟਿਕਟ ਨਹੀਂ ਮਿਲਣੀ ਸੀ। ਇਸ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਨੂੰ ਬਠਿੰਡਾ ਦਿਹਾਤੀ ਤੋਂ ਹੀ ਰੂਬੀ ਨੂੰ ਟਿਕਟ ਦੇਣ ਦੀ ਅਪੀਲ ਕੀਤੀ ਹੈ।

 

ਜਿਸ ਤੋਂ ਬਾਅਦ ਰੁਪਿੰਦਰ ਕੌਰ ਰੂਬੀ ਨੇ ਪਲਟਵਾਰ ਕਰਦੇ ਹੋਏ ਹਰਪਾਲ ਚੀਮਾ ਨੂੰ ਠੋਕਵਾਂ ਜਵਾਬ ਦਿੱਤਾ ਹੈ।ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ ਕਿ ਤੁਹਾਨੂੰ ਵੀ ਪਤਾ ਹੈ ਕਿ ਪਾਰਟੀ ਪੰਜਾਬ ਨੂੰ ਕਿਥੇ ਲੈਕੇ ਜਾ ਰਹੀ, ਮੈਂ ਇਹ ਚੁੱਪ ਚਾਪ ਨਹੀਂ ਦੇਖ ਸਕਦੀ।ਜਦ ਤੁਹਾਡਾ ਸਮਾਂ ਸੀ ਤਦ ਤੁਹਾਡੇ ਤੋਂ ਬੋਲਿਆ ਨਹੀਂ ਗਿਆ,ਨਾ ਪੰਜਾਬ ਦੇ ਲੋਕਾਂ ਲਈ ਆਵਾਜ਼ ਚੁੱਕ ਸਕੇ,ਨਾ ਸ.ਭਗਵੰਤ ਸਿੰਘ ਮਾਨ ਲਈ।ਟਿਕਟ ਦੀ ਗੱਲ ਤੁਸੀ ਮੇਰੇ ਖਿਲਾਫ ਚੋਣ ਲੜ ਕੇ ਵੇਖ ਲਵੋ।

In The Market