LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਾਨਪੁਰ 'ਚ ਨਹੀਂ ਰੁਕ ਰਿਹਾ ਜ਼ੀਕਾ ਵਾਇਰਸ ਦਾ ਕਹਿਰ, ਹੁਣ ਤੱਕ ਸਾਹਮਣੇ ਆਏ 105 ਕੇਸ

10 nov 7

ਕਾਨਪੁਰ : ਯੂਪੀ ਦੇ ਕਾਨਪੁਰ ਵਿੱਚ ਜ਼ੀਕਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿੱਚ 16 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਕਾਨਪੁਰ ਵਿੱਚ ਹੁਣ ਤੱਕ ਜ਼ੀਕਾ ਵਾਇਰਸ ਦੇ 105 ਮਰੀਜ਼ ਸਾਹਮਣੇ ਆ ਚੁੱਕੇ ਹਨ। 16 ਨਵੇਂ ਮਰੀਜ਼ਾਂ ਵਿੱਚ ਦੋ ਗਰਭਵਤੀ ਔਰਤਾਂ ਵੀ ਸ਼ਾਮਲ ਹਨ।ਜ਼ੀਕਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਸੀਐਮ ਯੋਗੀ ਆਦਿਤਿਆਨਾਥ ਵੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਕਾਨਪੁਰ ਦੇ ਦੌਰੇ 'ਤੇ ਆਉਣਗੇ।  ਸੀਐਮ ਯੋਗੀ ਕਾਨਪੁਰ ਵਿਕਾਸ ਅਥਾਰਟੀ ਆਡੀਟੋਰੀਅਮ ਵਿੱਚ ਜ਼ਿਲ੍ਹੇ ਦੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ। ਇਸ ਬੈਠਕ 'ਚ ਯੋਗੀ ਜੀਕਾ ਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਇਸ ਤੋਂ ਇਲਾਵਾ ਸੀਐਮ ਯੋਗੀ ਜੀਕਾ ਵਾਇਰਸ ਪ੍ਰਭਾਵਿਤ ਇਲਾਕਿਆਂ ਦਾ ਵੀ ਦੌਰਾ ਕਰਨਗੇ। ਇੱਥੇ ਯੋਗੀ ਜੀਕਾ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਮਿਲਣਗੇ।

Also Read : ਸੋਨੀਪਤ : ਸਿੰਘੂ ਬਾਰਡਰ 'ਤੇ ਸ਼ੱਕੀ ਹਾਲਾਤਾਂ 'ਚ ਹੋਈ ਕਿਸਾਨ ਦੀ ਮੌਤ, ਲਟਕਦੀ ਮਿਲੀ ਲਾਸ਼

ਜ਼ੀਕਾ ਵਾਇਰਸ ਕੀ ਹੈ?

ਜ਼ੀਕਾ ਇੱਕ ਮੱਛਰ ਦੁਆਰਾ ਫੈਲਣ ਵਾਲਾ ਵਾਇਰਸ ਹੈ ਜੋ ਕਿ ਏਡੀਜ਼ ਏਜੀਪਟੀ ਨਾਮਕ ਮੱਛਰ ਦੀ ਇੱਕ ਪ੍ਰਜਾਤੀ ਦੇ ਕੱਟਣ ਨਾਲ ਫੈਲਦਾ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, ਏਡੀਜ਼ ਮੱਛਰ ਆਮ ਤੌਰ 'ਤੇ ਦਿਨ ਵੇਲੇ ਕੱਟਦਾ ਹੈ। ਇਹ ਉਹੀ ਮੱਛਰ ਹੈ ਜੋ ਡੇਂਗੂ, ਚਿਕਨਗੁਨੀਆ ਫੈਲਾਉਂਦਾ ਹੈ। ਹਾਲਾਂਕਿ ਜ਼ੀਕਾ ਵਾਇਰਸ ਦੀ ਲਾਗ ਜ਼ਿਆਦਾਤਰ ਲੋਕਾਂ ਲਈ ਗੰਭੀਰ ਸਮੱਸਿਆ ਨਹੀਂ ਹੈ, ਪਰ ਇਹ ਗਰਭਵਤੀ ਔਰਤਾਂ, ਖਾਸ ਕਰਕੇ ਭਰੂਣ ਲਈ ਖਤਰਨਾਕ ਹੋ ਸਕਦੀ ਹੈ।

Also Read : CM ਚੰਨੀ ਦੀ ਪ੍ਰਧਾਨਗੀ ਹੇਠ ਅੱਜ ਫਿਰ ਹੋਵਗੀ ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ

ਇਸ ਦੇ ਲੱਛਣ ਕੀ ਹਨ?

ਜ਼ੀਕਾ ਵਾਇਰਸ ਦੇ ਕੋਈ ਖਾਸ ਲੱਛਣ ਨਹੀਂ ਹਨ। ਇਸ ਦੇ ਲੱਛਣ ਆਮ ਤੌਰ 'ਤੇ ਡੇਂਗੂ ਵਰਗੇ ਹੀ ਹੁੰਦੇ ਹਨ ਜਿਵੇਂ ਕਿ ਬੁਖਾਰ, ਸਰੀਰ 'ਤੇ ਧੱਫੜ ਅਤੇ ਜੋੜਾਂ ਦਾ ਦਰਦ। 

In The Market