ਨਵੀਂ ਦਿੱਲੀ: ਅਸਮ ਤੇ ਪੱਛਮੀ ਬੰਗਾਲ ਵਿਚ ਤੇਜ਼ੀ ਨਾਲ ਵਧਦੇ ਕੋਰੋਨਾ ਦੇ ਮਾਮਲਿਆਂ ਨੇ ਕੇਂਦਰ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਨਫੈਕਸ਼ਨ ਦੇ ਮਾਮਲਿਆਂ ਤੇ ਹਫਤਾਵਾਰ ਇਨਫੈਕਸ਼ਨ ਦਰ ਵਿਚ ਵਾਧੇ ਤੇ ਟੈਸਟਿੰਗ ਵਿਚ ਕਮੀ ਦੇ ਮੱਦੇਨਜ਼ਰ ਕੇਂਦਰ ਨੇ ਸੂਬਾ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਹੈ। ਉਸ ਨੇ ਕਿਹਾ ਕਿ ਕੋਵਿਡ ਗਾਈਡਲਾਈਨ ਨੂੰ ਸਖਤੀ ਨਾਲ ਲਾਗੂ ਕਰਨ ਉੱਤੇ ਜ਼ੋਰ ਦਿੰਦੇ ਹੋਏ ਇਨ੍ਹਾਂ ਮਾਪਦੰਡਾਂ ਦਾ ਰਿਵਿਊ ਕਰਨ ਨੂੰ ਕਿਹਾ ਹੈ। ਅਸਮ ਤੇ ਪੱਛਮੀ ਬੰਗਾਲ ਦੇ ਮੁੱਖ ਸਕੱਤਰਾਂ ਨੂੰ 26 ਅਕਤੂਬਰ ਨੂੰ ਲਿਖੇ ਪੱਤਰ ਵਿਚ ਕੇਂਦਰੀ ਸਿਹਤ ਮੰਤਰਾਲਾ ਦੀ ਵਧੀਕ ਸਕੱਤਰ ਆਰਤੀ ਅਹੁਜਾ ਨੇ ਪਿਛਲੇ ਹਫਤੇ ਤੋਂ ਨਵੇਂ ਮਾਮਲਿਆਂ ਵਿਚ ਵਾਧੇ ਤੇ ਪਿਛਲੇ ਚਾਰ ਹਫਤਿਆਂ ਤੋਂ 25 ਅਕਤੂਬਰ ਤੱਕ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਸ਼ੁਰੂਆਤੀ ਸੰਕੇਤ ਨੂੰ ਉਜਾਗਰ ਕੀਤਾ ਹੈ।
Also Read: ਨੌਸ਼ਹਿਰਾ ‘ਚ LoC ਦੇ ਨੇੜੇ ਹੋਏ ਰਹੱਸਮਈ ਧਮਾਕੇ ‘ਚ ਫੌਜ ਦੇ 2 ਜਵਾਨ ਸ਼ਹੀਦ
ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ 22 ਅਕਤੂਬਰ ਨੂੰ ਪੱਛਮੀ ਬੰਗਾਲ ਨੂੰ ਪੱਤਰ ਲਿਖਿਆ ਸੀ ਤੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਦੁਰਗਾ ਪੂਜਾ ਦੇ ਬਾਅਦ ਕੋਲਕਾਤਾ ਵਿਚ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਉੱਤੇ ਚਿੰਤਾ ਜ਼ਾਹਿਰ ਕੀਤੀ ਸੀ। ਅਸਮ ਨੂੰ ਲਿਖੇ ਪੱਤਰ ਵਿਚ ਅਹੁਜਾ ਨੇ ਕਿਹਾ ਕਿ ਪਿਛਲੇ ਹਫਤੇ ਤੋਂ ਹਫਤਾਵਾਰ ਨਵੇਂ ਮਾਮਲਿਆਂ ਵਿਚ 41 ਫੀਸਦੀ ਦਾ ਵਾਧਾ ਹੋਇਆ। ਪਿਛਲੇ ਚਾਰ ਹਫਤਿਆਂ ਤੋਂ ਇਨਫੈਕਸ਼ਨ ਦੇ ਪ੍ਰਸਾਰ ਵਿਚ ਵਾਧੇ ਦੇ ਸੰਕੇਤ ਮਿਲੇ ਹਨ। 28 ਸਤੰਬਰ-4 ਅਕਤੂਬਰ ਦੇ ਵਿਚਾਲੇ ਇਹ 1.89 ਫੀਸਦੀ ਸੀ, ਜੋ 19-25 ਅਕਤੂਬਰ ਦੇ ਵਿਚਾਲੇ ਵਧ ਕੇ 2.22 ਫੀਸਦੀ ਹੋ ਗਈ।
Also Read: ਇਸ ਦੇਸ਼ ‘ਚ ਲੱਗਦੈ ਲਾੜੀਆਂ ਦਾ ਬਾਜ਼ਾਰ, ਇੰਨੇ ਰੁਪਏ ਤੱਕ ਲੱਗਦੀ ਹੈ ਬੋਲੀ
ਉਥੇ ਸੂਬੇ ਵਿਚ 28 ਸਤੰਬਰ ਤੋਂ ਚਾਰ ਅਕਤੂਬਰ ਦੇ ਵਿਚਾਲੇ 1,64,071 ਸੈਂਪਲ ਦੀ ਜਾਂਚ ਹੋਈ ਜਦਕਿ 19-25 ਅਕਤੂਬਰ ਦੇ ਵਿਚਾਲੇ 1,27,048 ਸੈਂਪਲ ਦੀ ਜਾਂਚ ਹੋਈ। ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧੇ ਦੇ ਵਿਚਾਲੇ ਸੂਬੇ ਨੂੰ ਜਾਂਚ ਵਿਚ ਵਾਧਾ ਕਰਨ ਦੀ ਲੋੜ ਹੈ। ਅਸਮ ਵਿਚ ਬਾਰਪੇਟਾ ਤੇ ਕਾਮਰੂਪ ਮੈਟ੍ਰੋ ਜ਼ਿਲੇ ਨੂੰ ਕੋਵਿਡ-19 ਦੇ ਮਾਮਲਿਆਂ ਤੇ ਹਫਤਾਵਾਰ ਇਨਫੈਕਸ਼ਨ ਦੇ ਮਾਮਲਿਆਂ ਨੂੰ ਚਿੰਤਾ ਦੇ ਦਾਇਰੇ ਵਿਚ ਦੱਸਿਆ ਗਿਆ ਹੈ।
Also Read: ਕਾਂਗਰਸ ‘ਚ ਮੁੜ ਵਾਪਸੀ ਦੀਆਂ ਖਬਰਾਂ ‘ਤੇ ਬੋਲੇ ਕੈਪਟਨ, ‘ਹੁਣ ਪਾਰਟੀ ‘ਚ ਨਹੀਂ ਰਹਿ ਸਕਦਾ’
ਇਸੇ ਤਰ੍ਹਾਂ ਪੱਛਮੀ ਬੰਗਾਲ ਵਿਚ ਕੋਲਕਾਤਾ ਤੇ ਹਾਵੜਾ ਨੂੰ ਵੀ ਇਨਫੈਕਸ਼ਨ ਦੀ ਵਧੇਰੇ ਦਰ ਕਾਰਨ ਚਿੰਤਾ ਦੇ ਦਾਇਰੇ ਵਿਚ ਦੱਸਿਆ ਗਿਆ ਹੈ। ਅਹੂਜਾ ਨੇ ਕਿਹਾ ਕਿ ਪਿਛਲੇ ਹਫਤੇ ਤੋਂ ਪੱਛਮੀ ਬੰਗਾਲ ਵਿਚ ਹਫਤਾਵਾਰ ਨਵੇਂ ਮਾਮਲਾਂ ਵਿਚ 41 ਫੀਸਦੀ ਵਾਧਾ ਹੋਇਆ। ਪਿਛਲੇ ਹਫਤੇ 20-26 ਅਕਤੂਬਰ ਦੇ ਵਿਚਾਲੇ 6,040 ਮਾਮਲੇ ਆਏ, ਜਦਕਿ 13-19 ਅਕਤੂਬਰ ਦੇ ਵਿਚਾਲੇ 4,277 ਮਾਮਲੇ ਸਾਹਮਣੇ ਆਏ ਸਨ। ਉਥੇ ਪੱਛਮੀ ਬੰਗਾਲ ਵਿਚ 28 ਸਤੰਬਰ ਤੋਂ 4 ਅਕਤੂਬਰ ਦੇ ਵਿਚਾਲੇ 2,62,319 ਨਮੂਨਿਆਂ ਦੀ ਜਾਂਚ ਹੋਈ ਸੀ, ਜਦਕਿ 19-25 ਅਕਤੂਬਰ ਦੇ ਵਿਚਾਲੇ 2,61,515 ਨਮੂਨਿਆਂ ਦੀ ਜਾਂਚ ਹੋਈ।



