PM Modi ਨੇ ਪੋਪ ਫ੍ਰਾਂਸਿਸ ਨੂੰ ਭਾਰਤ ਆਉਣ ਦਾ ਦਿੱਤਾ ਸੱਦਾ, ਗਰਮਜੋਸ਼ੀ ਭਰਿਆ ਰਿਹਾ ਸਵਾਗਤ

ਵੈਟੀਕਨ ਸਿਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੈਟੀਕਨ ਪਹੁੰਚੇ ਅਤੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਵਿਡ, ਆਮ ਗਲੋਬਲ ਹਾਲਾਤ ਅਤੇ ਸ਼ਾਂਤੀ…

ਵੈਟੀਕਨ ਸਿਟੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੈਟੀਕਨ ਪਹੁੰਚੇ ਅਤੇ ਪੋਪ ਫ੍ਰਾਂਸਿਸ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਵਿਡ, ਆਮ ਗਲੋਬਲ ਹਾਲਾਤ ਅਤੇ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਗੱਲ ਕੀਤੀ। ਪੀਐਮ ਮੋਦੀ ਨੇ ਟਵੀਟ ਕੀਤਾ ਹੈ ਕਿ ਉਨ੍ਹਾਂ ਨੇ ਮੁਲਾਕਾਤ ਦੌਰਾਨ ਪੋਪ ਫ੍ਰਾਂਸਿਸ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ ਹੈ।

Also Read: ਸੰਗਰੂਰ ‘ਚ ਵਾਪਰੇ ਭਿਆਨਕ ਸੜਕੀ ਹਾਦਸੇ ‘ਚ ਕਾਰ ਦੇ ਉੱਡੇ ਪਰਖੱਚੇ, ਮਾਂ-ਬੇਟੇ ਦੀ ਮੌਤ

ਗਰਮਜੋਸ਼ੀ ਭਰੀ ਮੁਲਾਕਾਤ
ਪੋਪ ਨਾਲ ਮੁਲਾਕਾਤ ਤੋਂ ਬਾਅਦ ਪੀਐਮ ਮੋਦੀ ਨੇ ਟਵੀਟ ਕੀਤਾ, “ਸੇਂਟ ਪੋਪ ਫ੍ਰਾਂਸਿਸ ਨਾਲ ਬਹੁਤ ਨਿੱਘੀ ਮੁਲਾਕਾਤ। ਮੈਨੂੰ ਉਨ੍ਹਾਂ ਨਾਲ ਕਈ ਮੁੱਦਿਆਂ ‘ਤੇ ਚਰਚਾ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ।” ਮੋਦੀ ਅਤੇ ਕੈਥੋਲਿਕ ਚਰਚ ਦੇ ਮੁਖੀ ਪੋਪ ਫ੍ਰਾਂਸਿਸ ਵਿਚਾਲੇ ਇਹ ਪਹਿਲੀ ਵਾਰ ਮੁਲਾਕਾਤ ਸੀ।

Also Read: ਅਮਰੀਕਾ ‘ਚ ਹੁਣ 5-11 ਸਾਲ ਦੇ ਬੱਚਿਆਂ ਨੂੰ ਵੀ ਲੱਗੇਗਾ ਕੋਰੋਨਾ ਦਾ ਟੀਕਾ, FDA ਨੇ ਦਿੱਤੀ ਮਨਜ਼ੂਰੀ

2013 ਵਿੱਚ ਪੋਪ ਬਣਨ ਤੋਂ ਬਾਅਦ ਪਹਿਲੀ ਵਾਰ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੂੰ ਮਿਲੇ
ਮੋਦੀ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨਾਲ 2013 ਵਿੱਚ ਪੋਪ ਬਣਨ ਤੋਂ ਬਾਅਦ ਫ੍ਰਾਂਸਿਸ ਨੇ ਮੁਲਾਕਾਤ ਕੀਤੀ ਹੈ। ਵੈਟੀਕਨ ‘ਚ ਮੋਦੀ ਨਾਲ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਵੈਟੀਕਨ ਸਿਟੀ ਦੇ ਵਿਦੇਸ਼ ਮੰਤਰੀ ਕਾਰਡੀਨਲ ਪੀਟਰੋ ਪੈਰੋਲੀਨ ਨਾਲ ਵੀ ਮੁਲਾਕਾਤ ਕੀਤੀ।

Also Read: ਫ਼ਾਜ਼ਿਲਕਾ ਪੁਲਿਸ ਵਲੋਂ 4 ਹੈਂਡ ਗਰਨੇਡ, ਹਥਿਆਰ ਤੇ ਨਗਦੀ ਸਣੇ ਇਕ ਵਿਅਕਤੀ ਕਾਬੂ

Leave a Reply

Your email address will not be published. Required fields are marked *