ਸਾਰੇ ਸਰਕਾਰੀ ਕਰਮਚਾਰੀਆਂ ਨੂੰ ਫਰਮਾਨ, ਟੀਕਾ ਨਹੀਂ ਤਾਂ ਦਫਤਰ ‘ਚ ‘No Entry’

ਨਵੀਂ ਦਿੱਲੀ: ਦਿੱਲੀ ਦੇ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖਬਰ ਆ ਰਹੀ ਹੈ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਆਪਣੇ ਅਹਿਮ ਹੁਕਮਾਂ ਵਿਚ ਕਿਹਾ ਕਿ ਦਿੱਲੀ…

ਨਵੀਂ ਦਿੱਲੀ: ਦਿੱਲੀ ਦੇ ਸਰਕਾਰੀ ਕਰਮਚਾਰੀਆਂ ਦੇ ਲਈ ਵੱਡੀ ਖਬਰ ਆ ਰਹੀ ਹੈ। ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਨੇ ਆਪਣੇ ਅਹਿਮ ਹੁਕਮਾਂ ਵਿਚ ਕਿਹਾ ਕਿ ਦਿੱਲੀ ਦੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ 15 ਅਕਤੂਬਰ ਤੱਕ ਕੋਰੋਨਾ ਦੀ ਵੈਕਸੀਨ ਦੀ ਪਹਿਲੀ ਡੋਜ਼ ਲੈਣੀ ਹੀ ਹੋਵੇਗੀ। ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ ਤਾਂ ਗੈਰ-ਹਾਜ਼ਰ ਮੰਨਦੇ ਹੋਏ ‘ਆਨ ਲੀਵ’ ਮਾਰਕ ਕੀਤਾ ਜਾਵੇਗਾ, ਯਾਨੀ ਇਸ ਦੌਰਾਨ ਉਨ੍ਹਾਂ ਦੀ ਸੈਲਰੀ ਵੀ ਕੱਟੀ ਜਾਵੇਗੀ।

Also Read: ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਦਿੱਤਾ ਅਸਤੀਫਾ

ਜ਼ਿਕਰਯੋਗ ਹੈ ਕਿ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ਵਲੋਂ ਸ਼ੁੱਕਰਵਾਰ ਨੂੰ ਜਾਰੀ ਹੁਕਮ ਮੁਤਾਬਕ ਸਰਕਾਰੀ ਕਰਮਚਾਰੀਆਂ ਨੂੰ 15 ਅਕਤੂਬਰ ਤੱਕ ਕੋਰੋਨਾ ਵੈਕਸੀਨ ਦਾ ਡੋਜ਼ ਲੈਣਾ ਲਾਜ਼ਮੀ ਹੈ। ਅਜਿਹੇ ਵਿਚ ਜੇਕਰ ਕੋਈ ਇਸ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਨੂੰ ਗੈਰ-ਹਾਜ਼ਰ ਮੰਨਿਆ ਜਾਵੇਗਾ। ਇਸ ਤੋਂ ਪਹਿਲਾਂ 30 ਸਤੰਬਰ ਨੂੰ ਡੀਡੀਐੱਮਏ ਨੇ ਆਪਣੇ ਹੁਕਮ ਵਿਚ ਸਿਰਫ ਅਧਿਆਪਕਾਂ ਦੇ ਲਈ ਹੀ ਕੋਰੋਨਾ ਟੀਕਾ ਲੈਣਾ ਲਾਜ਼ਮੀ ਕੀਤਾ ਸੀ ਪਰ ਹੁਣ ਇਹ ਹੁਕਮ ਸਾਰੇ ਸਰਕਾਰੀ ਅਧਿਆਪਕਾਂ ਉੱਤੇ ਲਾਗੂ ਹੋਵੇਗਾ।

Also Read: ਸ਼ਾਹਰੁਖ ਖਾਨ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਖਾਰਿਜ, ਰਹਿਣਗੇ ਜੇਲ ‘ਚ

ਡੀਡੀਐੱਮਏ ਦੇ ਸਟੇਟ ਐਗਜ਼ੀਕਿਊਟਿਵ ਕਮੇਟੀ ਦੇ ਚੇਅਰਮੈਨ ਤੇ ਦਿੱਲੀ ਦੇ ਚੀਫ ਸੈਕ੍ਰੇਟਰੀ ਵਿਜੇ ਦੇਵ ਵਲੋਂ ਇਹ ਹੁਕਮ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ। ਇਸ ਵਿਚ ਸਾਫ ਤੇ ਸਪੱਸ਼ਟ ਹੁਕਮ ਦਿੱਤੇ ਗਏ ਹਨ ਕਿ 15 ਅਕਤੂਬਰ ਤੋਂ ਪਹਿਲਾਂ ਸਾਰੇ ਸਰਕਾਰੀ ਕਰਮਚਾਰੀ ਆਪਣਾ ਕੋਰੋਨਾ ਵੈਕਸੀਨੇਸ਼ਨ ਕਰਵਾ ਲੈਣ। ਨਹੀਂ ਤਾਂ ਉਨ੍ਹਾਂ ਨੂੰ ਗੈਰ-ਹਾਜ਼ਰ ਮੰਨਿਆ ਜਾਵੇਗਾ।

Also Read: ਲਖੀਮਪੁਰ ਹਿੰਸਾ ਦੌਰਾਨ ਚੱਲੀ ਸੀ ਗੋਲੀ, ਕੀ ਹੁਣ ਹੋਵੇਗੀ ਕੋਈ ਗ੍ਰਿਫਤਾਰੀ?(ਵੀਡੀਓ)

Leave a Reply

Your email address will not be published. Required fields are marked *