ਮੋਦੀ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ: ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਭਾਰਤ ਸਰਕਾਰ…

ਨਵੀਂ ਦਿੱਲੀ: ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ KV Subramanian ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਨੇ ਭਾਰਤ ਸਰਕਾਰ ਦੇ ਮੁੱਖ ਆਰਥਿਕ ਸਲਾਹਕਾਰ ਦੇ ਰੂਪ ਵਿਚ ਆਪਣਾ 3 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਿੱਖਿਆ ਜਗਤ ਵਿਚ ਵਾਪਸ ਪਰਤਣ ਦਾ ਫੈਸਲਾ ਲਿਆ ਹੈ।

Also Read: ਲਖੀਮਪੁਰ ਮਾਮਲੇ ਨਾਲ ਜੁੜੀ ਵੱਡੀ ਖਬਰ, ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ‘ਤੇ ਬੈਠੇ

ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਇਕ ਨੋਟ ਸ਼ੇਅਰ ਕਰਦੇ ਹੋਏ ਕਿਹਾ ਕਿ ਰਾਸ਼ਟਰ ਦੀ ਸੇਵਾ ਕਰਨਾ ਇਕ ਮਾਣ ਵਾਲੀ ਗੱਲ ਹੈ ਤੇ ਮੈਨੂੰ ਬਹੁਤ ਸਮਰਥਨ ਤੇ ਉਤਸ਼ਾਹ ਮਿਲਿਆ ਹੈ। ਟਵਿੱਟਰ ਉੱਤੇ ਇਕ ਨੋਟ ਸ਼ੇਅਰ ਕਰਦੇ ਹੋਏ KV Subramanian ਨੇ ਕਿਹਾ ਕਿ ਹਰ ਦਿਨ ਜਦੋਂ ਮੈਂ ਨਾਰਥ ਬਲਾਕ ਵਿਚ ਗਿਆ ਤਾਂ ਮੈਂ ਖੁਦ ਨੂੰ ਇਸ ਵਿਸ਼ੇਸ਼ ਅਧਿਕਾਰ ਦੀ ਯਾਦ ਦਿਵਾਉਂਦਾ ਰਿਹਾ। 

Also Read: ਸ਼ਾਹਰੁਖ ਖਾਨ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਖਾਰਿਜ, ਰਹਿਣਗੇ ਜੇਲ ‘ਚ

ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਿਸ਼ੇਸ਼ ਅਧਿਕਾਰੀ ਦੇ ਨਾਲ ਆਉਣ ਵਾਲੀ ਜ਼ਿੰਮੇਦਾਰੀ ਵਿਚ ਸਾਥ ਹਮੇਸ਼ਾ ਨਿਆ ਕਰਨ ਦੇ ਲਈ ਆਪਣੀ ਬਿਹਤਰੀਨ ਕੋਸ਼ਿਸ਼ ਕੀਤੀ ਹੈ। ਉਥੇ ਹੀ ਦੂਦੇ ਪਾਸੇ KV Subramanian ਦੇ ਅਸਤੀਫੇ ਦੇ ਬਾਅਦ ਕੇਂਦਰ ਦੀ ਮੋਦੀ ਸਰਕਾਰ ਵਲੋਂ ਅਜੇ ਤੱਕ ਨਵੇਂ ਨਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ।

Also Read: ਲਖੀਮਪੁਰ ਹਿੰਸਾ ਦੌਰਾਨ ਚੱਲੀ ਸੀ ਗੋਲੀ, ਕੀ ਹੁਣ ਹੋਵੇਗੀ ਕੋਈ ਗ੍ਰਿਫਤਾਰੀ?(ਵੀਡੀਓ)

Leave a Reply

Your email address will not be published. Required fields are marked *