ਸ਼ਾਹਰੁਖ ਖਾਨ ਦੇ ਬੇਟੇ ਦੀ ਜ਼ਮਾਨਤ ਪਟੀਸ਼ਨ ਖਾਰਿਜ, ਰਹਿਣਗੇ ਜੇਲ ‘ਚ

ਨਵੀਂ ਦਿੱਲੀ:  ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਮੁੰਬਈ ਦੇ ਮੈਜਿਸਟ੍ਰੇਟ ਕੋਰਟ ਵਿਚ ਬੇਲ ਲਈ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਵੱਡੀ…

ਨਵੀਂ ਦਿੱਲੀ:  ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਦੇ ਬੇਟੇ ਆਰਿਅਨ ਖਾਨ ਦੀ ਮੁੰਬਈ ਦੇ ਮੈਜਿਸਟ੍ਰੇਟ ਕੋਰਟ ਵਿਚ ਬੇਲ ਲਈ ਸੁਣਵਾਈ ਚੱਲ ਰਹੀ ਸੀ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਆਰਿਅਨ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਜੇਲ ਵਿਚ ਹੀ ਰਹਿਣਾ ਹੋਵੇਗਾ।

Also Read: Tata Sons ਦੀ ਹੋਈ ਏਅਰ ਇੰਡੀਆ, ਲਾਈ 18000 ਕਰੋੜ ਦੀ ਸਭ ਤੋਂ ਵੱਡੀ ਬੋਲੀ

ਦੱਸ ਦਈਏ ਕਿ ਆਰਿਅਨ ਖਾਨ ਦੀ ਬੀਤੀ ਰਾਤ ਹੋਰ 7 ਸਣੇ ਮੁੰਬਈ ਦੇ ਐੱਨਸੀਬੀ ਦਫਤਰ ਵਿਚ ਹੀ ਲੰਘੀ ਹੈ। ਆਰਿਅਨ ਖਾਨ ਨੂੰ ਐੱਨਸੀਬੀ ਰਿਮਾਂਡ ਉੱਤੇ ਲੈਣਾ ਚਾਹੁੰਦੀ ਸੀ। ਐੱਨਸੀਬੀ ਨੇ ਦਲੀਲ ਦਿੱਤੀ ਸੀ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਦੇ ਚੱਲਦੇ ਆਰਿਅਨ ਖਾਨ ਸਣੇ ਹੋਰਾਂ ਦਾ ਹਿਰਾਸਤ ਵਿਚ ਰਹਿਣਾ ਜ਼ਰੂਰੀ ਹੈ। ਜਦਕਿ ਆਰਿਅਨ ਖਾਨ ਦੇ ਵਕੀਲ ਸਤੀਸ਼ ਮਾਨੇਸ਼ਿੰਦੇ ਦੀ ਦਲੀਲ ਸੀ ਕਿ ਮੁੱਖ ਦੋਸ਼ੀ ਦੇ ਫੜੇ ਜਾਣ ਤੱਕ ਉਨ੍ਹਾਂ ਦੇ ਮੁਵੱਕਿਲ ਨੂੰ ਹਿਰਾਸਤ ਵਿਚ ਰੱਖਿਆ ਨਹੀਂ ਜਾ ਸਕਦਾ ਹੈ। 

Also Read: ਅਫਗਾਨਿਸਤਾਨ ਦੀ ਸ਼ਿਆ ਮਸਜਿਦ ‘ਚ ਜ਼ਬਰਦਸਤ ਧਮਾਕਾ, ਕਈ ਲੋਕਾਂ ਦੀ ਮੌਤ

ਦੋਵਾਂ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਆਰਿਅਨ ਖਾਨ ਸਣੇ 7 ਹੋਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਹੁਣ ਆਰਿਅਨ ਦੀ ਜ਼ਮਾਨਤ ਪਟੀਸ਼ਨ ਵੀ ਖਾਰਿਜ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਜੇਲ ਵਿਚ ਹੀ ਰਹਿਣਾ ਪਵੇਗਾ।

Also Read: ਲਖੀਮਪੁਰ ਮਾਮਲੇ ਨਾਲ ਜੁੜੀ ਵੱਡੀ ਖਬਰ, ਨਵਜੋਤ ਸਿੰਘ ਸਿੱਧੂ ਭੁੱਖ ਹੜਤਾਲ ‘ਤੇ ਬੈਠੇ

Leave a Reply

Your email address will not be published. Required fields are marked *