ਸ਼ਿਵਗੜ੍ਹ ਧਾਰ ਇਲਾਕੇ ‘ਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ

ਉਧਮਪੁਰ: ਜ਼ਿਲਾ ਉਧਮਪੁਰ ਵਿਚ ਪ੍ਰਸਿੱਧ ਸੈਲਾਨੀ ਪਲੇਸ਼ ਪਤਨੀਟਾਪ ਦੇ ਉੱਪਰੀ ਇਲਾਕੇ ਸ਼ਿਵਗੜ੍ਹ ਧਾਰ ਵਿਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ…

ਉਧਮਪੁਰ: ਜ਼ਿਲਾ ਉਧਮਪੁਰ ਵਿਚ ਪ੍ਰਸਿੱਧ ਸੈਲਾਨੀ ਪਲੇਸ਼ ਪਤਨੀਟਾਪ ਦੇ ਉੱਪਰੀ ਇਲਾਕੇ ਸ਼ਿਵਗੜ੍ਹ ਧਾਰ ਵਿਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਦਾ ਪਾਇਲਟ ਤੇ ਕੋ-ਪਾਇਲਟ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ। ਹੈਲੀਕਾਪਟਰ ਗ੍ਰੀਨਟਾਪ ਹੋਟਲ ਦੇ ਨੇੜੇ ਉੱਪਰ ਪਹਾੜੀ ਉੱਤੇ ਕ੍ਰੈਸ਼ ਹੋਇਆ ਹੈ। ਉੱਤਰੀ ਕਮਾਨ ਮੁੱਖ ਦਫਤਰ ਦੇ ਬੁਲਾਰੇ ਕਰਨਲ ਅਭਿਨਵ ਨਵਨੀਤ ਨੇ ਸੂਚਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਫੌਜ ਦੇ ਅਧਿਕਾਰੀ ਤੇ ਜਵਾਨ ਮੌਕੇ ਉੱਤੇ ਪਹੁੰਚ ਗਏ ਹਨ।

ਪੜੋ ਹੋਰ ਖਬਰਾਂ: ਅਸ਼ਲੀਲ ਫਿਲਮਾਂ ਦਾ ਮਾਮਲਾ: ਦੋ ਮਹੀਨਿਆਂ ਬਾਅਦ ਅੱਜ ਜੇਲ ‘ਚੋਂ ਬਾਹਰ ਨਿਕਲੇ ਰਾਜ ਕੁੰਦਰਾ

ਹੈਲੀਕਾਪਟਰ ਦੇ ਹਾਦਸਾਗ੍ਰਸਤ ਹੁੰਦੇ ਹੀ ਸਥਾਨਕ ਲੋਕ ਮੌਕੇ ਉੱਤੇ ਪਹੁੰਚ ਗਏ ਸਨ। ਉਨ੍ਹਾਂ ਨੇ ਜ਼ਖਮੀ ਪਾਇਲਟ ਤੇ ਕੋ-ਪਾਇਲਟ ਨੂੰ ਹੈਲੀਕਾਪਟਰ ਤੋਂ ਬਾਹਰ ਕੱਢਿਆ। ਇਸ ਵਿਚਾਲੇ ਫੌਜ ਦਾ ਬਚਾਅ ਦਲ ਤੇ ਪੁਲਿਸ ਵੀ ਮੌਕੇ ਉੱਤੇ ਪਹੁੰਚ ਗਏ। ਦੋਵਾਂ ਜ਼ਖਮੀਆਂ ਨੂੰ ਉਧਮਪੁਰ ਕਮਾਨ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਫੌਜ ਦੀ ਟੀਮ ਹੈਲੀਕਾਪਟਰ ਦੇ ਮਲਬੇ ਨੂੰ ਇਕੱਠਾ ਕਰਨ ਵਿਚ ਲੱਗੀ ਹੋਈ ਹੈ। ਕਰਨਲ ਅਭਿਨਵ ਨਵਨੀਤ ਨੇ ਕਿਹਾ ਕਿ ਫਿਲਹਾਲ ਦੋਵੇਂ ਪਾਇਲਟ ਬੋਲਣ ਦੀ ਹਾਲਤ ਵਿਚ ਨਹੀਂ ਹਨ। ਹੈਲੀਕਾਪਟਰ ਕ੍ਰੈਸ਼ ਹੋਇਆ ਜਾਂ ਫਿਰ ਐਮਰਜੰਸੀ ਲੈਂਡਿੰਗ ਹੋਏ ਹੈ ਅਜੇ ਇਹ ਵੀ ਸਪੱਸ਼ਟ ਨਹੀਂ ਹੋ ਸਕਿਆ ਹੈ।

ਪੜੋ ਹੋਰ ਖਬਰਾਂ: 9 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ

Leave a Reply

Your email address will not be published. Required fields are marked *