LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਅਸ਼ਲੀਲ ਫਿਲਮਾਂ ਦਾ ਮਾਮਲਾ: ਦੋ ਮਹੀਨਿਆਂ ਬਾਅਦ ਅੱਜ ਜੇਲ 'ਚੋਂ ਬਾਹਰ ਨਿਕਲੇ ਰਾਜ ਕੁੰਦਰਾ

21s7

ਮੁੰਬਈ- ਪੋਰਨੋਗ੍ਰਾਫੀ ਕੇਸ ਵਿਚ ਫਸੇ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਆਖਿਰਕਾਰ ਦੋ ਮਹੀਨਿਆਂ ਬਾਅਦ 21 ਸਤੰਬਰ ਨੂੰ ਜੇਲ ਵਿਚੋਂ ਬਾਹਰ ਆ ਗਏ ਹਨ। ਸੋਮਵਾਰ ਨੂੰ ਮੈਜਿਸਟ੍ਰੇਟ ਕੋਰਟ ਨੇ ਉਨ੍ਹਾਂ ਨੂੰ 50 ਹਜ਼ਾਰ ਦੇ ਮੁਚਲਕੇ ਉੱਤੇ ਜ਼ਮਾਨਤ ਦਿੱਤੀ ਸੀ। ਹੁਣ 64 ਦਿਨ ਜੇਲ ਵਿਚ ਰਹਿਣ ਤੋਂ ਬਾਅਦ ਰਾਜ ਦੀ ਜ਼ਿੰਦਗੀ ਵਿਚ ਹਲਕੀ ਰੌਸ਼ਨੀ ਆਈ ਹੈ।

ਪੜੋ ਹੋਰ ਖਬਰਾਂ: ਮੋਗਾ ਦੇ ਸਕੂਲ 'ਚ ਕੋਰੋਨਾ ਦੀ ਦਸਤਕ: 3 ਵਿਦਿਆਰਥੀ ਪਾਜ਼ੇਟਿਵ, 14 ਦਿਨਾਂ ਲਈ ਸਕੂਲ ਬੰਦ

19 ਜੁਲਾਈ ਨੂੰ ਹੋਏ ਸੀ ਅਰੈਸਟ
ਰਾਜ ਕੁੰਦਰਾ ਉੱਤੇ ਅਸ਼ਲੀਲ ਫਿਲਮਾਂ ਬਣਾਉਣ ਤੇ ਉਨ੍ਹਾਂ ਨੂੰ ਐਪਸ ਉੱਤੇ ਅਪਲੋਡ ਕਰਨ ਦਾ ਦੋਸ਼ ਹੈ। ਇਸ ਮਾਮਲੇ ਵਿਚ ਰਾਜ ਦੇ ਇਲਾਵਾ ਦੂਜੇ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। 19 ਜੁਲਾਈ ਨੂੰ ਲੰਬੀ ਪੁੱਛਗਿੱਛ ਦੇ ਬਾਅਦ ਰਾਜ ਨੂੰ ਅਰੈਸਟ ਕੀਤਾ ਕਰ ਲਿਆ ਗਿਆ ਸੀ। ਅਸ਼ਲੀਲ ਫਿਲਮਾਂ ਦੇ ਮਾਮਲੇ ਵਿਚ ਮੁੰਬਈ ਕ੍ਰਾਈਮ ਬ੍ਰਾਂਚ ਦੇ ਅਧਿਕਾਰੀਆਂ ਨੇ ਕੁਝ ਸਮਾਂ ਪਹਿਲਾਂ ਹੀ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕੀਤੀ ਸੀ। ਚਾਰਜਸ਼ੀਟ ਤਕਰੀਬਨ 1467 ਪੇਜਾਂ ਦੀ ਹੈ, ਜਿਸ ਵਿਚ 43 ਗਵਾਹਾਂ ਦੇ ਬਿਆਨ ਹਨ।

ਰਾਜ ਦੀ ਜ਼ਮਾਨਤ ਦੇ ਬਾਅਦ ਸ਼ਿਲਪਾ ਦਾ ਪੋਸਟ
ਰਾਜ ਕੁੰਦਰਾ ਨੂੰ ਜ਼ਮਾਨਤ ਮਿਲਣ ਦੀ ਖਬਰ ਦੇ ਬਾਅਦ ਸ਼ਿਲਪਾ ਸ਼ੈੱਟੀ ਨੇ ਪਾਜ਼ੇਟਿਵ ਪੋਸਟ ਸ਼ੇਅਰ ਕੀਤਾ ਸੀ। ਸ਼ਿਲਪਾ ਸ਼ੈੱਟੀ ਨੇ ਇੰਸਟਾਗ੍ਰਾਮ ਸਟੋਰੀ ਉੱਤੇ ਆਸਮਾਨ ਵਿਚ ਨਿਕਲੇ ਇੰਦ੍ਰਧਨੁਸ਼ ਦੀ ਤਸਵੀਰ ਸ਼ੇਅਰ ਕੀਤੀ ਤੇ ਕੈਪਸ਼ਨ ਵਿਚ ਰਾਈਟਰ ਨੂੰ ਕੋਟ ਕਰਦੇ ਹੋਏ ਲਿਖਿਆ ਕਿ ਇੰਦ੍ਰਧਨੁਸ਼ ਦੀ ਹੋਂਦ ਇਹ ਦੱਸਣ ਦੇ ਲਈ ਹੀ ਹੈ ਕਿ ਇਕ ਬੁਰੇ ਤੁਫਾਨ ਦੇ ਬਾਅਦ ਵੀ ਖੂਬਸੂਰਤ ਚੀਜ਼ਾਂ ਹੋ ਸਕਦੀਆਂ ਹਨ।

ਪੜੋ ਹੋਰ ਖਬਰਾਂ: IPL:  ਅੱਜ ਮੈਦਾਨ 'ਚ ਉਤਰਦੇ ਹੀ ਇਤਿਹਾਸ ਰਚ ਦੇਣਗੇ ਕੋਹਲੀ, ਅਜਿਹਾ ਕਰਨ ਵਾਲੇ ਹੋਣਗੇ ਪਹਿਲੇ ਖਿਡਾਰੀ

ਜ਼ਮਾਨਤ ਤੋਂ ਬਾਅਦ ਰਾਜ ਦੇ ਵਕੀਲ ਦਾ ਬਿਆਨ
ਮੈਜਿਸਟ੍ਰੇਟ ਕੋਰਟ ਵਿਚ ਰਾਜ ਕੁੰਦਰਾ ਨੂੰ ਜ਼ਮਾਨਤ ਮਿਲਣ ਦੇ ਬਾਅਦ ਉਨ੍ਹਾਂ ਦੇ ਵਕੀਲ ਪ੍ਰਸ਼ਾਂਤ ਪਾਟਿਲ ਨੇ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸੈਲੇਬ੍ਰਿਟੀ ਤੇ ਪ੍ਰੋਡਿਊਸਰ ਡਿਸਾਈਡ ਕਰਦੇ ਹਨ ਕਿ ਕੀ ਅਪਲੋਡ ਹੋਣਾ ਹੈ। ਇਹ ਰਾਜ ਕੁੰਦਰਾ ਜਾਂ ਰੇਆਨ ਦੇ ਹੱਥ ਵਿਚ ਨਹੀਂ ਸੀ। 1400 ਪੇਜਾਂ ਦੀ ਚਾਰਜਸ਼ੀਟ ਵਿਚ ਇਕ ਵੀ ਅਜਿਹਾ ਸਬੂਤ ਨਹੀਂ ਸੀ ਜੋ ਦਿਖਾਉਂਦਾ ਹੋਵੇ ਕਿ ਰਾਜ ਪੋਰਨ ਕੰਟੈਂਟ ਅਪਲੋਡ ਕਰ ਰਹੇ ਸਨ। ਜ਼ਮਾਨਤ ਦੀਆਂ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਅਸੀਂ ਇਸ ਨੂੰ ਅੱਜ ਹੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। 

In The Market