ਬੰਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Basavaraj Bommai) ਨੇ ਦਿੱਲੀ ਦੀ ਸਰਹੱਦਾਂ ‘ਤੇ ਖੇਤੀ ਕਾਨੂਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ‘ਕਾਂਗਰਸ ਪ੍ਰਾਣੋਜਿਤ’ ਦੱਸਿਆ ਹੈ।ਜਿਸ ਨੂੰ ਲੈਕੇ ਵਿਧਾਨਸਭਾ ‘ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਅਤੇ ਵਿਰੋਧੀ ਦਲ ਕਾਂਗਰਸ ਵਿਚਾਲੇ ਤਿੱਖੀ ਬਹਿਸ ਹੋਈ। ਬੋਮਈ ਨੇ ਸਦਨ ‘ਚ ਮੰਹਿਗਾਈ ਦੇ ਮੁੱਦੇ ‘ਤੇ ਚਰਚਾ ਦਾ ਜਬਾਬ ਦਿੰਦੇ ਹੋਏ ਇਹ ਟਿੱਪਣੀ ਕੀਤੀ, ਜਿਸ ਤੋਂ ਬਾਅਦ ਕਰਨਾਟਕ ਵਿਧਾਨਸਭਾ ‘ਚ ਹੰਗਾਮਾ ਸ਼ੁਰੂ ਹੋ ਗਿਆ।
Also Read : ਸ਼ਿਵਗੜ੍ਹ ਧਾਰ ਇਲਾਕੇ ‘ਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
ਬੋਮਈ ਨੇ ਕਿਹਾ ਕਿ ਦਿੱਲੀ ਵਿਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਇਹ ਵਿਰੋਧ ਪ੍ਰਦਰਸ਼ਨ ਕਾਂਗਰਸ ਵੱਲੋਂ ਪ੍ਰਾਯੋਜਿਤ ਹੈ। ਕਿਸਾਨ ਦਿੱਲੀ ਦੇ ਆਲੇ-ਦੁਆਲੇ ਹੀ ਪ੍ਰਦਰਸ਼ਨ ਕਰ ਰਹੇ ਹਨ,ਕਿਉਂਕਿ ਇਹ ਪ੍ਰਾਯੋਜਿਤ ਹੈ। ਕਾਂਗਰਸ ਨੇਤਾਵਾਂ ਅਤੇ ਵਿਧਾਇਕਾਂ ਨੇ ਇਸਦਾ ਕੜਾ ਵਿਰੋਧ ਕੀਤਾ ਹੈ। ਪਾਰਟੀ ਪ੍ਰਦੇਸ਼ ਦੇ ਪ੍ਰਧਾਨ ਡੀ.ਕੇ.ਸ਼ਿਵਕੁਮਾਰ ਨੇ ਇਸ ਬਿਆਨ ਨੂੰ ਕਿਸਾਨਾਂ ਦਾ ਅਪਮਾਨ ਕਰਾਰ ਦਿੱਤਾ ਹੈ,ਜਿਸਦੇ ਲਈ ਬੋਮਈ ਨੂੰ ਮੁਆਫੀ ਮੰਗਣੀ ਚਾਹੀਦੀ ਹੈ।
Also Read : ਉੱਤਰਾਖੰਡ ‘ਚ 2022 ਚੋਣਾਂ ਨੂੰ ਲੈਕੇ ਕੇਜਰੀਵਾਲ ਵੱਲੋਂ ਕੀਤੇ ਗਏ ਵਾਦਿਆਂ ਨੂੰ ਕਾਂਗਰਸ ਨੇ ਦੱਸਿਆ ਝੂਠਾ
ਹਾਲਾਂਕਿ ਮੁੱਖ ਮੰਤਰੀ ਨੇ ਆਪਣੀ ਟਿੱਪਣੀ ’ਤੇ ਕਾਇਮ ਰਹਿੰਦਿਆਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ ਹੋਣ ਦਾ ਦਾਅਵਾ ਕਰਨ ਵਾਲੇ ਕਿਸਾਨ ਅੰਦੋਲਨ ਨੂੰ ਸਪਾਂਸਰ ਕੀਤਾ ਗਿਆ ਹੈ। ਉਹਨਾਂ ਕਿਹਾ, ‘ਇਸ ਦਾ ਰਾਜਨੀਤਕ ਪਿਛੋਕੜ ਹੈ, ਇਹ ਤੁਹਾਡੇ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਹ ਐਮਐਸਪੀ (ਘੱਟੋ ਘੱਟ ਸਮਰਥਨ ਮੁੱਲ) ‘ਤੇ ਰਾਜਨੀਤੀ ਲਈ ਹੈ’।



