ਸੋਨੂ ਸੂਦ ਦੇ ਮੁੰਬਈ ਵਾਲੇ ਘਰ ਲਗਾਤਾਰ ਤੀਜੇ ਦਿਨ ਪਹੁੰਚੇ ਇਨਕਮ ਟੈਕਸ ਅਧਿਕਾਰੀ

ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ…

ਨਵੀਂ ਦਿੱਲੀ: ਅਭਿਨੇਤਾ ਸੋਨੂ ਸੂਦ ਦੇ ਘਰ ਇਨਕਮ ਟੈਕਸ ਦੇ ਅਧਿਕਾਰੀ ਲਗਾਤਾਰ ਤੀਜੇ ਦਿਨ ਮੌਜੂਦ ਹਨ। ਸ਼ਿਵਸੈਨਾ ਤੇ ਆਮ ਆਦਮੀ ਪਾਰਟੀ ਦੋਵਾਂ ਹੀ ਇਸ ਛਾਪੇਮਾਰੀ ਦੀ ਟਾਈਮਿੰਗ ਉੱਤੇ ਸਵਾਲ ਚੁੱਕ ਰਹੇ ਹਨ। ਦੱਸ ਦਈਏ ਕਿ 48 ਸਾਲਾ ਅਭਿਨੇਤਾ ਸੋਨੂ ਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮਦਦ ਕਰਕੇ ਕਾਫੀ ਪ੍ਰਸ਼ੰਸਾ ਹਾਸਲ ਕੀਤੀ ਸੀ। ਹਾਲ ਹੀ ਵਿਚ ਸੋਨੂ ਸੂਦ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਸੀ। ਨਾਲ ਹੀ ਉਹ ਦਿੱਲੀ ਸਰਕਾਰ ਦੇ ਦੇਸ਼ ਦੇ ਮੈਂਟੋਰ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਵੀ ਬਣੇ ਸਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ਉੱਤੇ ਟਵੀਟ ਵੀ ਕੀਤਾ ਸੀ ਕਿ ਸੱਚਾਈ ਦੇ ਰਾਸਤੇ ਉੱਤੇ ਲੱਖਾਂ ਮੁਸ਼ਕਲਾਂ ਆਉਂਦੀਆਂ ਹਨ ਪਰ ਜਿੱਤ ਹਮੇਸ਼ਾ ਸੱਚਾਈ ਦੀ ਹੁੰਦੀ ਹੈ। ਸੋਨੂ ਸੂਦ ਦੇ ਨਾਲ ਭਾਰਤ ਦੇ ਉਨ੍ਹਾਂ ਲੱਖਾਂ ਪਰਿਵਾਰਾਂ ਦੀਆਂ ਦੁਆਵਾਂ ਹਨ, ਜਿਨ੍ਹਾਂ ਨੂੰ ਮੁਸ਼ਕਿਲ ਦੀ ਘੜੀ ਵਿਚ ਸੋਨੂ ਸੂਦ ਦਾ ਸਾਥ ਮਿਲਿਆ ਸੀ।

ਪੜੋ ਹੋਰ ਖਬਰਾਂ: ਪਾਕਿ ‘ਚ ਜਨਾਜ਼ੇ ਦੀ ਨਮਾਜ਼ ‘ਚ ਦੋ ਗੁੱਟਾਂ ਵਿਚਾਲੇ ਗੋਲੀਬਾਰੀ, 8 ਲੋਕਾਂ ਦੀ ਮੌਤ

ਸੂਤਰਾਂ ਮੁਤਾਬਕ ਇਨਕਮ ਟੈਕਸ ਵਿਭਾਗ ਸੋਨੂ ਸੂਦ ਦੀ ਲਖਨਊ ਦੀ ਇਕ ਰਿਅਲ ਅਸਟੇਟ ਕੰਪਨੀ ਦੇ ਨਾਲ ਹੋਏ ਜਾਇਦਾਦ ਸੌਦੇ ਦੀ ਜਾਂਚ ਕਰ ਰਿਹਾ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਸੋਨੂ ਸੂਦ ਦੀ ਕੰਪਨੀ ਤੇ ਲਖਨਊ ਦੀ ਇਕ ਰਿਅਲ ਅਸਟੇਟ ਫਰਮ ਦੇ ਵਿਚਾਲੇ ਹਾਲ ਦਾ ਸੌਦਾ ਜਾਂਚ ਦੇ ਦਾਇਰੇ ਵਿਚ ਹੈ। ਇਸ ਸੌਦੇ ਉੱਤੇ ਟੈਕਸ ਚੋਰੀ ਦੇ ਦੋਸ਼ਾਂ ਉੱਤੇ ਇਹ ਆਈਟੀ ਅਧਿਕਾਰੀ ਪਹੁੰਚੇ। ਵੈਸੇ ਇਸ ਨੂੰ ਇਨਕਮ ਟੈਕਸ ਸਰਵੇ ਕਿਹਾ ਜਾ ਰਿਹਾ ਹੈ।

ਪੜੋ ਹੋਰ ਖਬਰਾਂ: ਜਲਾਲਾਬਾਦ ‘ਚ ਪੁਲਿਸ ਵਲੋਂ ਦੇਹ ਵਪਾਰ ਦਾ ਪਰਦਾਫਾਸ਼, ਹਿਰਾਸਤ ‘ਚ ਲਏ ਮੁੰਡੇ-ਕੁੜੀਆਂ 

ਨੇਤਾ ਤੇ ਸੰਸਦ ਮੈਂਬਰ ਸੰਜੇ ਸਿੰਘ ਵੀ ਸੋਨੂ ਸੂਦ ਦੇ ਸਮਰਥਨ ਵਿਚ ਉਤਰੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਇਹ ਜਾਣਕੇ ਹੈਰਾਨੀ ਹੋ ਰਹੀ ਹੈ ਕਿ ਜਿਸ ਵਿਅਕਤੀ ਨੇ ਕੋਰੋਨਾ ਮਹਾਮਾਰੀ ਦੌਰਾਨ ਦਿਨ-ਰਾਤ ਲਗਾਤਾਰ ਲੋਕਾਂ ਦੇ ਲਈ ਕੰਮ ਕੀਤਾ ਹੈ, ਲੋਕਾਂ ਦੀ ਜਾਨ ਬਚਾਉਣ ਦੇ ਲਈ ਕੰਮ ਕੀਤਾ, ਆਪਣੇ ਘਰ ਦੇ ਸਾਮਾਨ ਨੂੰ ਗਿਰਵੀ ਰੱਖ ਕੇ ਲੋਕਾਂ ਦੀ ਮਦਦ ਕੀਤੀ, ਉਸ ਦੇ ਘਰ ਵਿਚ ਇਨਕਮ ਟੈਕਸ ਦੇ ਛਾਪੇ ਮਾਰੇ ਜਾ ਰਹੇ ਹਨ। ਆਖਿਰ ਤੁਸੀਂ ਸੰਦੇਸ਼ ਕੀ ਦੇਣਾ ਚਾਹੁੰਦੇ ਹੋ। ਇਸ ਦੇਸ਼ ਵਿਚ ਜਿਸ ਵਿਅਕਤੀ ਨੂੰ ਸਰਕਾਰ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ, ਉਸ ਦੇ ਇਥੇ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਜਿਨ੍ਹਾਂ ਦੀਆਂ ਸਰਕਾਰਾਂ ਵਿਚ ਗੰਗਾਂ ਨਦੀ ਵਿਚ ਤੈਰਦੀਆਂ ਰਹੀਆਂ, ਇੱਲਾਂ-ਕਾਂ ਉਨ੍ਹਾਂ ਨੂੰ ਨੋਚਦੇ ਨਜ਼ਰ ਆਏ ਤੇ ਜੋ ਆਮਦੀ ਦਿਨ-ਰਾਤ ਲੋਕਾਂ ਲਈ ਕੰਮ ਕਰ ਰਿਹਾ ਹੈ, ਮਦਦ ਕਰ ਰਿਹਾ ਹੈ, ਉਸ ਦੇ ਇਥੇ ਤੁਸੀਂ ਛਾਪੇ ਪਵਾ ਰਹੇ ਹੋ। ਇਹ ਬਹੁਤ ਹੀ ਸ਼ਰਮਨਾਕ ਹੈ ਤੇ ਮੋਦੀ ਸਰਕਾਰ ਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ। 

ਪੜੋ ਹੋਰ ਖਬਰਾਂ: MP ਸ਼ਵੇਤ ਮਲਿਕ ਦੀ ਕੋਠੀ ‘ਤੇ ਲੱਗੇ ਮੋਰਚੇ ‘ਚ ਕਿਸਾਨ ਦੀ ਹਾਰਟ ਅਟੈਕ ਕਾਰਨ ਮੌਤ

Leave a Reply

Your email address will not be published. Required fields are marked *