ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਕੈਬਨਿਟ ਦੀ ਅਹਿਮ ਬੈਠਕ ਹੋਈ ਹੈ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਵਲੋਂ ਕਈ ਵੱਡੇ ਫੈਸਲੇ ਲਏ ਗਏ ਹਨ। ਇਸ ਦੌਰਾਨ ਝੌਨੇ ਦੀ ਖਰੀਦ ਸਬੰਧੀ ਵੱਡਾ ਫੈਸਲਾ ਲਿਆ ਗਿਆ ਹੈ। 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਇਹ ਖਰੀਦ 15 ਦਸੰਬਰ ਤੱਕ ਚੱਲੇਗੀ। ਇਸ ਦੌਰਾਨ ਕੈਬਨਿਟ ਵਲੋਂ ਖਰੀਦ ਪ੍ਰਬੰਦਾਂ ਦੀ ਪਾਲਿਸੀ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਸੀਜ਼ਨ 191 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਦਾ ਟੀਚਾ ਰੱਖਿਆ ਗਿਆ ਹੈ।
ਪੜੋ ਹੋਰ ਖਬਰਾਂ: MP ਸ਼ਵੇਤ ਮਲਿਕ ਦੀ ਕੋਠੀ ‘ਤੇ ਲੱਗੇ ਮੋਰਚੇ ‘ਚ ਕਿਸਾਨ ਦੀ ਹਾਰਟ ਅਟੈਕ ਕਾਰਨ ਮੌਤ
ਕੈਬਨਿਟ ਵਲੋਂ ਲਏ ਗਏ ਅਹਿਮ ਫੈਸਲੇ
* ਇਸ ਤੋਂ ਇਲਾਵਾ ਕੈਬਨਿਟ ਮੀਟਿੰਗ ਵਿਚ MSMEs ਨੂੰ ਹੋਰ ਸੌਖਾਲਾ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਹੈ।
* ਸੈਰ ਸਪਾਟਾ ਤੇ ਖੁਰਾਕ ਸਪਲਾਈ ਮਹਿਕਮਿਆਂ ਦੇ ਪੁਨਰਗਠਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
* ਲੈਮਰਿਨ ਟੈਕ ਸਕਿੱਲ ਯੂਨੀਵਰਸਿਟੀ ਨੂੰ ਮਨਜ਼ੂਰੀ
* ਨਵਾਂ ਸ਼ਹਿਰ ਵਿਚ ਬਣੇਗੀ ਟੈਕਨੀਕਲ ਯੂਨੀਵਰਸਿਟੀ
* ਔਰਤਾਂ ਲਈ ਇਕ ਕਾਲਜ ਨੂੰ ਵੀ ਦਿੱਤੀ ਮਨਜ਼ੂਰੀ
* ਮਾਛੀਵਾੜਾ ਵਿਚ ਬਣਾਇਆ ਜਾਵੇਗਾ ਨੈਸ਼ਨਲ ਕਾਲਜ
* ਸਰਕਾਰੀ ਕਾਲਜਾਂ ਵਿਚ ਭਰਤੀਆਂ ਨੂੰ ਮਨਜ਼ੂਰੀ
* ਅਸਿਸਟੈਂਟ ਪ੍ਰੋਫੈਸਰ ਦੀਆਂ 160 ਅਸਾਮੀਆਂ ਨੂੰ ਮਨਜ਼ੂਰੀ
* ਲਾਈਬ੍ਰੇਰੀਅਨ ਦੀਆਂ 17 ਅਸਾਮੀਆਂ ਨੂੰ ਵੀ ਦਿੱਤੀ ਮਨਜ਼ੂਰੀ



