ਨਵੀਂ ਦਿੱਲੀ- ਲੰਮੇ ਸਮੇਂ ਤੋਂ ਸਹਾਇਤਾ ਦੀ ਆਸ ਲਗਾ ਕੇ ਬੈਠੇ ਆਟੋ ਸੈਕਟਰ ਨੂੰ ਸਰਕਾਰ ਨੇ ਰਾਹਤ ਦਿੱਤੀ ਹੈ। ਕੋਰੋਨਾ ਆਫ਼ਤ ਦਰਮਿਆਨ ਲੰਮੇ ਸਮੇਂ ਤੋਂ ਪਰੇਸ਼ਾਨ ਆਟੋ ਸੈਕਟਰ ਨੂੰ ਬੁੱਧਵਾਰ ਨੂੰ ਸਰਕਾਰ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ, ਹਾਈਡ੍ਰੋਜਨ ਫਿਊਲ ਵਾਹਨਾਂ ਦੇ ਉਤਪਾਦਨ ਨੂੰ ਉਤਸ਼ਾਹਤ ਕਰਨ ਲਈ, ਉਤਪਾਦਨ ਲਿੰਕ ਪ੍ਰੋਤਸਾਹਨ ਦੇ ਤਹਿਤ 25,938 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।
ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਜਲਦ ਵਿੱਢੀ ਜਾਵੇਗੀ ‘ਵਿਸ਼ਾਲ ਭਰਤੀ ਮੁਹਿੰਮ’
ਕੈਬਨਿਟ ਦੇ ਇਸ ਫ਼ੈਸਲੇ ਦੇ ਬਾਅਦ ਆਟੋ ਸੈਕਟਰ ਨੂੰ ਸਰਕਾਰੀ ਅਨੁਮਾਨ ਦੇ ਤਹਿਤ 7.5 ਲੱਖ ਨੌਕਰੀਆਂ ਮਿਲਣਗੀਆਂ। ਇਸ ਨਾਲ ਦੇਸ਼ ਵਿਚ ਇਲੈਕਟ੍ਰਿਕ ਵਾਹਨਾਂ ਦੇ ਉਤਪਾਦਨ ਨੂੰ ਉਤਸ਼ਾਹ ਮਿਲੇਗਾ। ਰਾਹਤ ਪੈਕੇਜ ਦੇ ਤਹਿਤ ਆਟੋਮੈਟਿਕ ਟ੍ਰਾਂਸਮਿਸ਼ਨ, ਆਟੋਮੈਟਿਕ ਬ੍ਰੇਕਿੰਗ, ਇਲੈਕਟ੍ਰੌਨਿਕ ਸਟੀਅਰਿੰਗ ਸਿਸਟਮ ਵਰਗੇ ਆਟੋ ਕੰਪੋਨੈਂਟ ਸੈਕਟਰ ਨੂੰ ਵੀ ਉਤਸ਼ਾਹਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਕੋਰੋਨਾ ਆਫ਼ਤ ਦਰਮਿਆਨ ਦੇਸ਼ ਵਿਚ ਆਟੋ ਸੈਕਟਰ ਦੀ ਦੇਸ਼ ਵਿਚ ਮੌਜੂਦਾ ਸਥਿਤ ਕਾਫ਼ੀ ਖ਼ਰਾਬ ਹੈ। ਅਗਸਤ ਮਹੀਨੇ ਵਿਚ ਆਟੋ ਸੈਕਟਰ ਦੀ ਵਿਕਰੀ ਵਿਚ ਕਰੀਬ ਵਿਚ ਕਰੀਬ 11 ਫ਼ੀਸਦੀ ਦੀ ਗਿਰਾਵਟ ਆਈ ਹੈ।
ਪੜੋ ਹੋਰ ਖਬਰਾਂ: IPL ‘ਚ ਹੋ ਗਈ ਫੈਨਸ ਦੀ ਵਾਪਸੀ, ਸਟੇਡੀਅਮ ‘ਚ ਮੈਚ ਦਾ ਲੈ ਸਕਣਗੇ ਮਜ਼ਾ
ਦੂਰਸੰਚਾਰ ਖੇਤਰ ਨੇ ਵੀ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ
ਕੇਂਦਰ ਸਰਕਾਰ ਨੇ ਟੈਲੀਕਾਮ ਸੈਕਟਰ ਲਈ ਇੱਕ ਰਾਹਤ ਪੈਕੇਜ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਟੈਲੀਕਾਮ ਸੈਕਟਰ ਵਿੱਚ 9 ਵੱਡੇ ਢਾਂਚਾਗਤ ਬਦਲਾਅ ਹੋਏ ਹਨ। ਏ.ਜੀ.ਆਰ. ਦੀ ਪਰਿਭਾਸ਼ਾ ਬਦਲ ਦਿੱਤੀ ਗਈ ਹੈ। ਏ.ਜੀ.ਆਰ. ਵਿੱਚ ਪਹਿਲਾਂ ਬਹੁਤ ਜ਼ਿਆਦਾ ਵਿਆਜ ਨੂੰ ਘਟਾ ਕੇ 2% ਪ੍ਰਤੀ ਸਾਲ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਤੇ ਲਗਾਇਆ ਗਿਆ ਜੁਰਮਾਨਾ ਵੀ ਖਤਮ ਕਰ ਦਿੱਤਾ ਗਿਆ ਹੈ। ਇਸ ਨਾਲ ਦੂਰਸੰਚਾਰ ਕੰਪਨੀਆਂ ਨੂੰ ਵੱਡੀ ਰਾਹਤ ਮਿਲੇਗੀ।
ਪੜੋ ਹੋਰ ਖਬਰਾਂ: ਸੋਨੂ ਸੂਦ ਘਰ ਪਹੁੰਚਿਆ ਇਨਕਮ ਟੈਕਸ ਵਿਭਾਗ, ਖਾਤਿਆਂ ਦੀ ਕਰ ਰਿਹਾ ਜਾਂਚ
ਟੈਲੀਕਾਮ ਸੈਕਟਰ ਵਿੱਚ 100 ਫੀਸਦੀ ਐਫਡੀਆਈ ਦੀ ਇਜਾਜ਼ਤ
ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਦੂਰਸੰਚਾਰ ਖੇਤਰ ਵਿੱਚ 9 ਵੱਡੇ ਢਾਂਚਾਗਤ ਸੁਧਾਰ ਕੀਤੇ ਜਾ ਰਹੇ ਹਨ। ਏ.ਜੀ.ਆਰ. ਦੀ ਪਰਿਭਾਸ਼ਾ ਨੂੰ ਬਦਲਣ ਨਾਲ, ਗੈਰ-ਦੂਰਸੰਚਾਰ ਮਾਲੀਆ ਇਸ ਤੋਂ ਬਾਹਰ ਹੋ ਜਾਵੇਗਾ। ਇਸ ਤੋਂ ਇਲਾਵਾ ਆਟੋਮੈਟਿਕ ਰੂਟ ਦੇ ਤਹਿਤ ਟੈਲੀਕਾਮ ਸੈਕਟਰ ਵਿੱਚ 100% ਐਫਡੀਆਈ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਹੁਣ ਤੋਂ ਗਾਹਕ ਦੇ ਸਾਰੇ ਕੇ.ਵਾਈ.ਸੀ. ਫਾਰਮ ਹੁਣ ਡਿਜੀਟਾਈਜ਼ਡ ਹੋਣਗੇ। ਹੁਣ ਸਿਮ ਲੈਣ ਜਾਂ ਪੋਸਟਪੇਡ ਤੋਂ ਪ੍ਰੀਪੇਡ ਲੈਣ ਵਰਗੇ ਸਾਰੇ ਕੰਮਾਂ ਲਈ ਕੋਈ ਫਾਰਮ ਨਹੀਂ ਭਰਨਾ ਪਏਗਾ। ਇਸਦੇ ਲਈ ਡਿਜੀਟਲ ਕੇਵਾਈਸੀ ਵੈਧ ਹੋਵੇਗਾ।
ਪੜੋ ਹੋਰ ਖਬਰਾਂ: ‘ਸ਼ਰਾਬ’ ਗਾਣੇ ਕਾਰਨ ਸਪੀਡ ਰਿਕਾਰਡ ਕੰਪਨੀ ਸਣੇ ਹਰਜੀਤ ਹਰਮਨ ਤੇ ਕਰਨ ਔਜਲਾ ਨੂੰ ਨੋਟਿਸ ਜਾਰੀ



