ਮਹਾਰਾਸ਼ਟਰ: ਅਮਰਾਵਤੀ ‘ਚ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ

ਮੁੰਬਈ- ਮਹਾਰਾਸ਼ਟਰ ਦੇ ਅਮਰਾਵਤੀ ਵਿਚ ਕਿਸ਼ਤੀ ਪਲਟਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ।…

ਮੁੰਬਈ- ਮਹਾਰਾਸ਼ਟਰ ਦੇ ਅਮਰਾਵਤੀ ਵਿਚ ਕਿਸ਼ਤੀ ਪਲਟਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜੇ ਤੱਕ 8 ਹੋਰ ਲੋਕ ਵੀ ਲਾਪਤਾ ਹਨ, ਜਿਨ੍ਹਾਂ ਦਾ ਅਜੇ ਕੋਈ ਸੁਰਾਗ ਨਹੀਂ ਲੱਗਿਆ ਹੈ। ਉਨ੍ਹਾਂ ਦੀ ਤਲਾਸ਼ ਜਾਰੀ ਹੈ।

ਪੜੋ ਹੋਰ ਖਬਰਾਂ: 2022 ਚੋਣਾਂ ਨੂੰ ਲੈ ਕੇ ਪੰਜਾਬ ਚੋਣ ਕਮਿਸ਼ਨ ਪੱਬਾਂ ਭਾਰ, ਦਿੱਤਾ ਤਿਆਰੀਆਂ ਦਾ ਬਿਓਰਾ

ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਅਮਰਾਵਤੀ ਵਿਚ ਮੌਜੂਦ ਵਰਧਾ ਨਦੀ ਵਿਚ ਹੋਇਆ। ਫਿਲਹਾਲ ਪ੍ਰਸ਼ਾਸਨ ਵਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਪਿਛਲੇ ਹਫਤੇ ਅਸਮ ਵਿਚ ਕਿਸ਼ਤੀ ਹਾਦਸਾ ਹੋਇਆ ਸੀ। ਉਥੇ ਜੇਰਹਾਟ ਵਿਚ ਦੋ ਕਿਸ਼ਤੀਆਂ ਆਪਸ ਵਿਚ ਟਕਰਾ ਗਈਆਂ ਸਨ। ਇਸ ਦੌਰਾਨ ਇਕ ਕਿਸ਼ਤੀ ਪਲਟ ਗਈ ਸੀ ਤੇ ਉਸ ਤੇ ਮੌਜੂਦ 80 ਲੋਕ ਡੁੱਬ ਗਏ ਸਨ। ਜ਼ਿਆਦਾਤਰ ਲੋਕਾਂ ਨੂੰ ਬਚਾ ਲਿਆ ਗਿਆ ਸੀ ਜਾਂ ਉਹ ਖੁਦ ਕਿਸੇ ਤਰ੍ਹਾਂ ਤੈਰ ਕੇ ਕਿਨਾਰੇ ਤੱਕ ਆ ਗਏ ਸਨ। ਹਾਦਸੇ ਵਿਚ ਇਕ ਮਹਿਲਾ ਦੀ ਮੌਤ ਹੋਈ ਸੀ। ਉਥੇ ਹੀ ਕੁਝ ਲੋਕ ਲਾਪਤਾ ਹੋ ਗਏ ਸਨ। ਹਾਦਸੇ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ਵਿਚ ਲੋਕ ਚੀਕਦੇ ਤੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਸਨ।

ਪੜੋ ਹੋਰ ਖਬਰਾਂ: ਘੰਟਿਆਂਬੱਧੀ ਟ੍ਰੈਫਿਕ ਜਾਮ ਕਾਰਨ ਦਿੱਲੀ, ਹਰਿਆਣਾ ਤੇ ਯੂਪੀ ਨੂੰ ਨੋਟਿਸ, NHRC ਨੇ ਕਿਸਾਨ ਅੰਦੋਲਨ ‘ਤੇ ਮੰਗੀ ਰਿਪੋਰਟ 

Leave a Reply

Your email address will not be published. Required fields are marked *