ਨਵੀਂ ਦਿੱਲੀ: ਮੋਦੀ ਸਰਕਾਰ ਨੇ ਭਾਰਤੀ ਰੇਲਵੇ ਦੇ ਉਨ੍ਹਾਂ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵੀ ਵਧਾ ਦਿੱਤਾ ਹੈ, ਜੋ 6ਵੇਂ ਪੇਅ ਕਮਿਸ਼ਨ ਅਧੀਨ ਤਨਖਾਹ ਲੈ ਰਹੇ ਹਨ ਤੇ ਕੇਂਦਰੀ ਸਰਕਾਰੀ ਕਰਮਚਾਰੀ ਹਨ। ਸਰਕਾਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੀ ਤਨਖਾਹ ਵਿਚ ਬੰਪਰ ਵਾਧਾ ਹੋ ਗਿਆ ਹੈ। ਉਨ੍ਹਾਂ ਦੇ ਮਹਿੰਗਾਈ ਭੱਤੇ ਵਿਚ 25 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਇਹ ਵਾਧਾ 1 ਜੁਲਾਈ 2021 ਤੋਂ ਲਾਗੂ ਕੀਤਾ ਗਿਆ ਹੈ। ਯਾਨੀ ਕਰਮਚਾਰੀਆਂ ਨੂੰ ਜੁਲਾਈ ਤੇ ਅਗਸਤ ਦੀ ਸੈਲਰੀ ਦਾ ਏਰੀਅਰ ਵੀ ਮਿਲੇਗਾ।
ਪੜੋ ਹੋਰ ਖਬਰਾਂ: 2022 ਚੋਣਾਂ ਨੂੰ ਲੈ ਕੇ ਪੰਜਾਬ ਚੋਣ ਕਮਿਸ਼ਨ ਪੱਬਾਂ ਭਾਰ, ਦਿੱਤਾ ਤਿਆਰੀਆਂ ਦਾ ਬਿਓਰਾ
ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ
ਅਗਸਤ ਵਿਚ ਮੋਦੀ ਸਰਕਾਰ ਨੇ ਕੇਂਦਰ ਸਰਕਾਰ ਅਤੇ ਕੇਂਦਰੀ ਖੁਦਮੁਖਤਿਆਰ ਸੰਸਥਾਵਾਂ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵੀ 25 ਫੀਸਦੀ ਵਧਾਇਆ ਸੀ। ਕੋਰੋਨਾ ਮਹਾਮਾਰੀ ਕਾਰਨ ਉਨ੍ਹਾਂ ਦੇ ਮਹਿੰਗਾਈ ਭੱਤੇ ਨੂੰ ਵੀ ਅਪ੍ਰੈਲ 2020 ਵਿਚ ਫ੍ਰੀਜ਼ ਕਰ ਦਿੱਤਾ ਗਿਆ ਸੀ। ਹੁਣ ਹਾਲਾਤ ਆਮ ਹੋਣ ਉੱਤੇ ਕੇਂਦਰ ਸਰਕਾਰ ਨੇ ਮਹਿੰਗਾਈ ਭੱਤੇ ਵਿਚ ਵਾਧਾ ਕੀਤਾ ਹੈ। ਇਸ ਨਾਲ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ ਵਧ ਕੇ 28 ਫੀਸਦੀ ਹੋ ਗਿਆ ਹੈ। ਇਹ ਉਹ ਕਰਮਚਾਰੀ ਹਨ, ਜੋ 7ਵਾਂ ਤਨਖਾਹ ਕਮਿਸ਼ਨ ਹਾਸਲ ਕਰ ਰਹੇ ਹਨ।
ਪੜੋ ਹੋਰ ਖਬਰਾਂ: ਘੰਟਿਆਂਬੱਧੀ ਟ੍ਰੈਫਿਕ ਜਾਮ ਕਾਰਨ ਦਿੱਲੀ, ਹਰਿਆਣਾ ਤੇ ਯੂਪੀ ਨੂੰ ਨੋਟਿਸ, NHRC ਨੇ ਕਿਸਾਨ ਅੰਦੋਲਨ ‘ਤੇ ਮੰਗੀ ਰਿਪੋਰਟ
164 ਫੀਸਦ ਸੀ ਪਹਿਲੇ DA ਦੀ ਦਰ
ਭਾਰਤੀ ਰੇਲਵੇ ਦੇ ਬੋਰਡ ਦੇ ਪੇਅ ਕਮਿਸ਼ਨ-2 ਦੇ ਪ੍ਰਬੰਧਕ ਨਿਰਦੇਸ਼ਕ ਐੱਮਕੇ ਗੁਪਤਾ ਦੇ ਹੁਕਮ ਦੇ ਮੁਤਾਬਕ ਇਨ੍ਹਾਂ ਕਰਮਚਾਰੀਆਂ ਦਾ 1 ਜਨਵਰੀ 2020, 1 ਜੁਲਾਈ 2020 ਤੇ 1 ਜਨਵਰੀ 2021 ਦਾ ਮਹਿੰਗਾਈ ਭੱਤਾ ਵੀ ਫ੍ਰੀਜ਼ ਸੀ। ਉਹ ਇਸ ਦੌਰਾਨ 164 ਫੀਸਦ ਦੀ ਦਰ ਨਾਲ DA ਲੈ ਰਹੇ ਸਨ। ਇਹ ਉਹ ਕਰਮਚਾਰੀ ਹਨ ਜੋ 6ਵਾਂ ਤਨਖਾਹ ਕਮਿਸ਼ਨ ਹਾਸਲ ਕਰ ਰਹੇ ਹਨ। ਸਰਕਾਰ ਨੇ ਇਨ੍ਹਾਂ ਕਰਮਚਾਰੀਆਂ ਦਾ DA ਵਧਾ ਕੇ 189 ਫੀਸਦ ਕਰ ਦਿੱਤਾ ਹੈ, ਜੋ 1 ਜੁਲਾਈ 2021 ਤੋਂ ਲਾਗੂ ਹੈ। ਇਸ ਤੋਂ ਪਹਿਲਾਂ ਦੇ ਮਹਿੰਗਾਈ ਭੱਤੇ ਦਾ ਪੇਮੈਂਟ 164 ਫੀਸਦ ਦੀ ਦਰ ਨਾਲ ਹੋਇਆ ਹੈ ਤੇ ਇਸ ਦਾ ਕੋਈ ਏਰੀਅਰ ਵੀ ਨਹੀਂ ਮਿਲੇਗਾ। ਇਹ ਹੁਕਮ ਸਾਰੇ ਭਾਰਤੀ ਰੇਲਵੇ ਅਧਿਕਾਰੀਆਂ ਲਈ ਹੈ, ਜੋ ਅਜੇ 6ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ ਲੈ ਰਹੇ ਹਨ।
ਪੜੋ ਹੋਰ ਖਬਰਾਂ: ਮਹਾਰਾਸ਼ਟਰ: ਅਮਰਾਵਤੀ ‘ਚ ਦਰਦਨਾਕ ਹਾਦਸਾ, ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ



