ਕਿਸਾਨ ਮਹਾਪੰਚਾਇਤ : ਕਰਨਾਲ ਵਿਚ ਪੂਰੀ ਰਾਤ ਡਟੇ ਰਹੇ ਕਿਸਾਨ, ਜੀਂਦ ਵਿਚ ਸਾਰੇ ਹਾਈਵੇ ਖੋਲ੍ਹੇ

ਕਰਨਾਲ (ਇੰਟ.)- ਕਰਨਾਲ ‘ਚ ਕਲ ਰਾਤ ਤੋਂ ਹਾਲਾਤ ਆਮ ਰਹਿਣ ਤੋਂ ਬਾਅਦ ਬੁੱਧਵਾਰ ਸਵੇਰੇ ਕਿਸਾਨਾਂ ਨੇ ਜੀਂਦ ਵਿਚ ਸਾਰੇ ਹਾਈਵੇ ਖੋਲ੍ਹ ਦਿੱਤੇ। ਕਿਸਾਨਾਂ ਨੇ ਜੀਂਦ-ਚੰਡੀਗੜ੍ਹ,…

ਕਰਨਾਲ (ਇੰਟ.)- ਕਰਨਾਲ ‘ਚ ਕਲ ਰਾਤ ਤੋਂ ਹਾਲਾਤ ਆਮ ਰਹਿਣ ਤੋਂ ਬਾਅਦ ਬੁੱਧਵਾਰ ਸਵੇਰੇ ਕਿਸਾਨਾਂ ਨੇ ਜੀਂਦ ਵਿਚ ਸਾਰੇ ਹਾਈਵੇ ਖੋਲ੍ਹ ਦਿੱਤੇ। ਕਿਸਾਨਾਂ ਨੇ ਜੀਂਦ-ਚੰਡੀਗੜ੍ਹ, ਹਿਸਾਰ-ਚੰਡੀਗੜ੍ਹ, ਜੀਂਚ-ਕਰਨਾਲ ਅਤੇ ਜੀਂਦ-ਦਿੱਲੀ ਕੌਮੀ ਮਾਰਗਾਂ ਨੂੰ ਪ੍ਰਭਾਵਿਤ ਕੀਤਾ ਸੀ। ਕਿਸਾਨਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਕਰਨਾਲ ਤੋਂ ਕੋਈ ਹੁਕਮ ਆਵੇਗਾ, ਹਰਿਆਣਾ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਕਿਸਾਨਾਂ ਨੂੰ ਛੱਡਣ ਦੀ ਗਲਤੀ ਨਾ ਕਰੇ। ਫਿਲਹਾਲ ਜੀਂਦ ਵਿਚ ਸਾਰੇ ਰਸਤਿਆਂ ‘ਤੇ ਟ੍ਰੈਫਿਕ ਵਿਵਸਥਾ ਦਰੁਸਤ ਹੈ।

Kisan Andolan Haryana: Farmers Has Gathered On Gt Road In Karnal Of Haryana  - किसान नेता की चेतावनी- चाहे बैरियर तोड़ना पड़े या पैदल जाना पड़े, किसान  दिल्ली जरूर जाएंगे, सड़क पर

Read more- ਇੰਡੋਨੇਸ਼ੀਆ ਦੀ ਇਕ ਜੇਲ੍ਹ ਵਿਚ ਲੱਗੀ ਭਿਆਨਕ ਅੱਗ, 41 ਕੈਦੀਆਂ ਦੀ ਮੌਤ

28 ਅਗਸਤ ਨੂੰ ਕਿਸਾਨਾਂ ‘ਤੇ ਲਾਠੀਚਾਰਜ ਦੇ ਵਿਰੋਧ ਵਿਚ ਮੰਗਲਵਾਰ ਨੂੰ ਕਰਨਾਲ ਵਿਚ ਕਿਸਾਨਾਂ ਦੀ ਮਹਾਪੰਚਾਇਤ ਹੋਈ। ਇਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲਬਾਤ ਅਸਫਲ ਰਹਇਣ ਤੋਂ ਬਾਅਦ ਕਿਸਾਨਾਂ ਨੇ ਮਿਨੀ ਸਕੱਤਰੇਤ ਦਾ ਘਿਰਾਓ ਕੀਤਾ. ਰਾਤ ਭਰ ਕਿਸਾਨਾਂ ਦਾ ਧਰਨਾ ਜਾਰੀ ਰਿਹਾ। ਕਿਸਾਨ ਨੇਤਾ ਹੁਣ ਅਗਲੀ ਰਣਨੀਤੀ ਦਾ ਖੁਲਾਸਾ ਕਰਨਗੇ। ਉਥੇ ਹੀ ਮੰਗਲਵਾਰ ਨੂੰ ਪੂਰੇ ਘਟਨਾਕ੍ਰਮ ਦਾ ਸਰਕਾਰ ਨੇ ਪਲ-ਪਲ ਦਾ ਫੀਡਬੈਕ ਲਿਆ। ਡੀ.ਜੀ.ਪੀ. ਪੀ.ਕੇ. ਅਗਰਵਾਲ ਅਤੇ ਏ.ਡੀ.ਜੀ.ਪੀ. ਕਾਨੂੰਨ ਅਤੇ ਵਿਵਸਥਾ ਨਵਦੀਪ ਸਿੰਘ ਵਿਰਕ ਹਰ ਘਟਨਾਕ੍ਰਮ ਦੀ ਜਾਣਕਾਰੀ ਮੁੱਖ ਮੰਤਰੀ ਮਨੋਹਰ ਲਾਲ ਅਤੇ ਗ੍ਰਹਿ ਮੰਤਰੀ ਅਨਿਲ ਵਿਜ ਨੂੰ ਦਿੰਦੇ ਰਹੇ। ਸਵੇਰ ਤੋਂ ਲੈ ਕੇ ਰਾਤ ਤੱਕ ਚੱਲੇ ਘਟਨਾਕ੍ਰਮ ‘ਤੇ ਸਰਕਾਰ ਦੀ ਨਜ਼ਰ ਰਹੀ।

Leave a Reply

Your email address will not be published. Required fields are marked *