ਚੰਡੀਗਗੜ੍ਹ (ਇੰਟ.)-ਪੰਜਾਬ ਵਿਚ 2 ਹਜ਼ਾਰ ਸਰਕਾਰੀ ਬੱਸਾਂ ਦਾ ਚੱਕਾ ਜਾਮ ਤੀਜੇ ਦਿਨ ਵੀ ਜਾਰੀ ਹੈ। ਹਾਲਾਂਕਿ ਮੰਗਲਵਾਰ ਨੂੰ ਪੰਜਾਬ ਸਰਕਾਰ ਨੇ ਕਾਨਟ੍ਰੈਕਟ ਵਰਕਰ ਯੂਨੀਅਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ। ਇਸ ਲਈ ਬੁੱਧਵਾਰ ਨੂੰ ਦੁਪਹਿਰ ਚੰਡੀਗੜ੍ਹ ਵਿਚ ਮੀਟਿੰਗ ਹੋਵੇਗੀ। ਜਿਸ ਪਿੱਛੋਂ ਹੜਤਾਲ ਖਤਮ ਕਰਨ ‘ਤੇ ਫੈਸਲਾ ਆ ਸਕਦਾ ਹੈ। ਹਾਲਾਂਕਿ ਕਾਨਟ੍ਰੈਕਟ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਸਰਕਾਰੀ ਬੱਸਾਂ ਨਹੀਂ ਚੱਲਣਗੀਆੰ। ਹਾਲਾਂਕਿ ਜਿਨ੍ਹਾਂ ਲੋਕਾਂ ਨੂੰ ਜ਼ਰੂਰੀ ਜਾਣਾ ਹੋਵੇਗਾ, ਉਹ ਬੱਸ ਸਟੈਂਡ ਆ ਕੇ ਪ੍ਰਾਈਵੇਟ ਬੱਸਾਂ ਵਿਚ ਜਾ ਸਕਦੇ ਹਨ।
ਅਕਸ਼ੈ ਕੁਮਾਰ ਦੀ ਮਾਤਾ ਅਰੁਣਾ ਭਾਟੀਆ ਦਾ ਹੋਇਆ ਦੇਹਾਂਤ, ਆਈ.ਸੀ.ਯੂ. ਵਿਚ ਸਨ ਦਾਖਲ
ਪਨਬਸ ਕਾਨਟ੍ਰੈਕਟ ਵਰਕਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਸਰਕਾਰ ਉਨ੍ਹਾਂ ਨਾਲ ਧੋਖਾ ਕਰ ਚੁੱਕੀ ਹੈ। ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਤੱਕ ਨਾਲ ਮੀਟਿੰਗ ਹੋ ਚੁੱਕੀ ਹੈ। ਅਫਸਰ ਸਮਾਂ ਲੈ ਲੈਂਦੇ ਹਨ ਅਤੇ ਸੁਣਵਾਈ ਨਹੀਂ ਕਰਦੇ। ਇਸ ਲਈ ਹੁਣ ਇਹ ਅਣਮਿੱਥੇ ਸਮੇਂ ਲਈ ਚੱਕਾ ਜਾਮ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਰਕਾਰ ਕੋਈ ਪੁਖ਼ਤਾ ਫੈਸਲਾ ਨਹੀੰ ਕਰਦੀ। ਪੰਜਾਬ ਵਿਚ ਇਸ ਵੇਲੇ ਪਨਬਸ, ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਦੇ 8 ਹਜ਼ਾਰ ਮੁਲਾਜ਼ਮ ਹੜਤਾਲ ‘ਤੇ ਹਨ। ਇਹ ਸਾਰੇ ਕਾਨਟ੍ਰੈਕਟ ‘ਤੇ ਰੱਖੇ ਮੁਲਾਜ਼ਮ ਹਨ। ਪੰਜਾਬ ਵਿਚ ਟਰਾਂਸਪੋਰਟ ਵਿਭਾਗ ਦੇ ਕੋਲ ਪੀ.ਆਰ.ਟੀ.ਸੀ. ਦੀਆਂ ਤਕਰੀਬਨ 1100, ਪੰਜਾਬ ਰੋਡਵੇਜ਼ ਦੀਆਂ 450 ਅਤੇ ਪਨਬਸ ਦੀਆਂ ਤਕਰੀਬਨ 1200 ਬੱਸਾਂ ਹਨ।


