ਲਖਨਊ- ਮੁਜ਼ੱਫਰਨਗਰ ਵਿਚ ਹੋ ਰਹੀ ਕਿਸਾਨ ਮਹਾਪੰਚਾਇਤ ਵਿਚ ਲੋਕਾਂ ਦਾ ਸੈਲਾਬ ਦੇਖਣ ਨੂੰ ਮਿਲ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਸ ਮਹਾਪੰਚਾਇਤ ਵਿਚ ਪਹੁੰਚੇ ਹਨ। ਇਹ ਮਹਾਪੰਚਾਇਤ ਮੁਜ਼ੱਫਰਨਗਰ ਦੀ ਜੀਆਈਸੀ ਗ੍ਰਾਊਂਡ ਵਿਚ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਮਹਾਪੰਚਾਇਤ ਵਿਚ 300 ਤੋਂ ਵਧੇਰੇ ਕਿਸਾਨ ਸੰਗਠਨ ਸ਼ਾਮਲ ਹੋਏ ਹਨ।
ਪੜੋ ਹੋਰ ਖਬਰਾਂ: ਉੱਤਰ-ਪੱਛਮੀ ਵਾਸ਼ਿੰਗਟਨ ‘ਚ ਗੋਲੀਬਾਰੀ, 3 ਲੋਕਾਂ ਦੀ ਮੌਤ
ਦੱਸ ਦਈਏ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਯੂਪੀ ਵਿਚ ਹੋ ਰਹੀ ਇਸ ਮਹਾਪੰਚਾਇਤ ਵਿਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਕਰਨਾਟਕ ਸਣੇ 15 ਸੂਬਿਆਂ ਤੋਂ ਕਿਸਾਨ ਇਕੱਠੇ ਹੋਏ ਹਨ। ਦਿੱਲੀ ਦੀ ਹੱਦ ਉੱਤੇ ਵੀ ਜੋ ਕਿਸਾਨ ਵੀ ਇਸ ਮਹਾਪੰਚਾਇਤ ਵਿਚ ਸ਼ਾਮਲ ਹੋ ਰਹੇ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਪੰਚਾਇਤ ਹੈ।
ਪੜੋ ਹੋਰ ਖਬਰਾਂ: Paralympics: ਕ੍ਰਿਸ਼ਣਾ ਨਾਗਰ ਦਾ ਟੋਕੀਓ ‘ਚ ਧਮਾਕਾ, ਬੈਡਮਿੰਟਨ ‘ਚ ਗੋਲਡ ‘ਤੇ ਕੀਤਾ ਕਬਜ਼ਾ
ਰਾਕੇਸ਼ ਟਿਕੈਤ ਦਾ ਇੰਤਜ਼ਾਰ
ਕਿਸਾਨਾਂ ਦੀ ਇਹ ਮਹਾਪੰਚਾਇਤ ਸ਼ੁਰੂ ਹੀ ਹੋਣ ਵਾਲੀ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਇਸ ਮਹਾਪੰਚਾਇਤ ਵਿਚ ਪਹੁੰਚਣ ਵਾਲੇ ਹਨ। ਟਿਕੈਤ ਦੇ ਗ੍ਰਹਿ ਜ਼ਿਲੇ ਵਿਚ ਹੀ ਇਹ ਮਹਾਪੰਚਾਇਤ ਹੋ ਰਹੀ ਹੈ। ਟਿਕੈਤ ਸਵੇਰੇ ਗਾਜ਼ੀਪੁਰ ਤੋਂ ਨਿਕਲ ਗਏ ਸਨ ਤੇ ਅਜੇ ਰਸਤੇ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਹੀ ਦੇਰ ਵਿਚ ਉਹ ਮਹਾਪੰਚਾਇਤ ਵਿਚ ਪਹੁੰਚ ਰਹੇ ਹਨ।
ਪੜੋ ਹੋਰ ਖਬਰਾਂ: ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨਾ ਘਟਿਆ ਰੇਟ



