ਕੋਰੋਨਾ ਸੰਕਟ ਜਾਰੀ! 24 ਘੰਟਿਆਂ ‘ਚ 42 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ, 308 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਦਾ ਸੰਕਟ ਆਜੇ ਕਾਇਮ ਹੈ। ਤੀਜੀ ਲਹਿਰ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਅੱਜ ਸਿਹਤ ਮੰਤਰਾਲਾ ਵਲੋਂ ਤਾਜ਼ਾ ਅੰਕੜੇ…

ਨਵੀਂ ਦਿੱਲੀ- ਭਾਰਤ ਵਿਚ ਕੋਰੋਨਾ ਵਾਇਰਸ ਦਾ ਸੰਕਟ ਆਜੇ ਕਾਇਮ ਹੈ। ਤੀਜੀ ਲਹਿਰ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਅੱਜ ਸਿਹਤ ਮੰਤਰਾਲਾ ਵਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਹਨ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 42 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ।

ਪੜੋ ਹੋਰ ਖਬਰਾਂ: ਸਸਤਾ ਹੋਇਆ ਪੈਟਰੋਲ-ਡੀਜ਼ਲ, ਜਾਣੋ ਕਿੰਨਾ ਘਟਿਆ ਰੇਟ

ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 42,766 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ ਇਸੇ ਸਮੇਂ ਦੌਰਾਨ 308 ਲੋਕਾਂ ਨੇ ਆਪਣੀ ਜਾਨ ਗੁਆਈ ਹੈ। 38,091 ਲੋਕ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ। ਇਥੇ ਦੱਸ ਦਈਏ ਕਿ ਦੇਸ਼ ਵਿਚ ਕੇਰਲ ਵਿਚ ਸਭ ਤੋਂ ਵਧੇਰੇ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੇਰਲ ਵਿਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ 29,682 ਨਵੇਂ ਮਾਮਲੇ ਦਰਜ ਕੀਤੇ ਗਏ ਤੇ 142 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਕੇਰਲ ਵਿਚ ਇਨਫੈਕਸ਼ਨ ਦੇ 41 ਲੱਖ 81 ਹਜ਼ਾਰ ਤੋਂ ਵਧੇਰ ਮਾਮਲੇ ਸਾਹਮਣੇ ਆ ਚੁੱਕੇ ਹਨ ਤੇ ਮ੍ਰਿਤਕਾਂ ਦੀ ਗਿਣਤੀ 21,422 ਹੋ ਗਈ ਹੈ।

ਪੜੋ ਹੋਰ ਖਬਰਾਂ: Paralympics: ਕ੍ਰਿਸ਼ਣਾ ਨਾਗਰ ਦਾ ਟੋਕੀਓ ‘ਚ ਧਮਾਕਾ, ਬੈਡਮਿੰਟਨ ‘ਚ ਗੋਲਡ ‘ਤੇ ਕੀਤਾ ਕਬਜ਼ਾ

ਭਾਰਤ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲੇ
ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 3,29,88,000 ਲੋਕ ਇਨਫੈਕਟਿਡ ਹੋ ਚੁੱਕੇ ਹਨ। ਇਨ੍ਹਾਂ ਵਿਚੋਂ 4 ਲੱਖ 40 ਹਜ਼ਾਰ 533 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 21 ਲੱਖ 38 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿਚ ਕੋਰੋਨਾ ਐਕਟਿਵ ਮਾਮਲਿਆਂ ਦੀ ਗਿਣਤੀ 4 ਲੱਖ ਤੋਂ ਵਧੇਰੇ ਹੈ।

ਪੜੋ ਹੋਰ ਖਬਰਾਂ: ਮੁਜ਼ੱਫਰਨਗਰ ਮਹਾਪੰਚਾਇਤ ‘ਚ ਕਿਸਾਨਾਂ ਦਾ ਸੈਲਾਬ, 300 ਤੋਂ ਵਧੇਰੇ ਕਿਸਾਨ ਸੰਗਠਨ ਹੋਏ ਸ਼ਾਮਲ

Leave a Reply

Your email address will not be published. Required fields are marked *