ਕਰਨਾਲ- ਹਰਿਆਣਾ ਦੇ ਕਰਨਾਲ ’ਚ ਪੁਲਸ ਵਲੋਂ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਹੈ। ਇਸ ਘਟਨਾ ਦਾ ਕਿਸਾਨ ਆਗੂ ਗੁਰਨਾਮ ਸਿੰਘ ਚਢੂਨੀ ਨੇ ਵਿਰੋਧ ਕੀਤਾ ਹੈ। ਉਨ੍ਹਾਂ ਨੇ ਇਸ ਦੇ ਵਿਰੋਧ ਵਿਚ ਟਵੀਟ ਕਰ ਕੇ ਕਿਹਾ ਕਿ ਕਰਨਾਲ ਵਿਚ ਪ੍ਰਸ਼ਾਸਨ ਵਲੋਂ ਭਿਆਨਕ ਲਾਠੀਚਾਰਜ ਕੀਤਾ ਗਿਆ ਹੈ। ਸਾਰੇ ਕਿਸਾਨ ਸਾਥੀਆਂ ਨੂੰ ਅਪੀਲ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਸੜਕਾਂ ਉੱਤੇ ਉਤਰ ਆਉਣ। ਆਪਣੇ ਨੇੜੇ ਲੱਗਦੇ ਟੋਲ ਪਲਾਜ਼ਾ ਅਤੇ ਸਾਰੇ ਰੋਡ ਜਾਮ ਕਰ ਦੇਣ।
करनाल में प्रशासन द्वारा भयंकर लाठी चार्ज किया गया है सभी किसान साथियों ने अनुरोध है बच्चे से लेकर बुजुर्ग तक सभी सड़कों पर उतर आएँ अपने नज़दीक लगते टोल प्लाज़ा और सभी रोड़ जाम कर दें…
— Gurnam Singh Charuni (@GurnamsinghBku) August 28, 2021
ਪੜੋ ਹੋਰ ਖਬਰਾਂ: ਭਾਜਪਾ ਦੀ ਬੈਠਕ ‘ਚ ਪਹੁੰਚੇ ਹਰਿਆਣਾ ਮੁੱਖ ਮੰਤਰੀ ਖੱਟੜ, ਵਿਰੋਧ ਕਰ ਰਹੇ ਕਿਸਾਨਾਂ ‘ਤੇ ਲਾਠੀਚਾਰਜ, ਕਈ ਜ਼ਖਮੀ
ਦੱਸ ਦਈਏ ਕਿ ਕਰਨਾਲ ਵਿਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ। ਹੰਗਾਮੇ ਨੂੰ ਰੋਕਣ ਲਈ ਪੁਲਸ ਨੇ ਕਿਸਾਨਾਂ ਉੱਤੇ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਕਿਸਾਨ ਜ਼ਖਮੀ ਹੋ ਗਏ। ਰੇਲਵੇ ਰੋਡ ਸਥਿਤ ਹੋਟਲ ਪ੍ਰੇਮ ਪਲਾਜ਼ਾ ਵਿਚ ਪੰਚਾਇਤ ਅਤੇ ਸਥਾਨਕ ਬਾਡੀ ਚੋਣਾਂ ਨੂੰ ਲੈ ਕੇ ਪ੍ਰਦੇਸ਼ ਸਰਕਾਰ ਦੀ ਅਹਿਮ ਬੈਠਕ ਚੱਲ ਰਹੀ ਹੈ। ਇਸ ਵਿਚ ਮੁੱਖ ਰੂਪ ਨਾਲ ਮਨੋਹਰ ਲਾਲ ਖੱਟੜ ਹਾਜ਼ਰ ਹਨ। ਕਿਸਾਨ ਇਸ ਬੈਠਕ ਦੇ ਵਿਰੋਧ ਵਿਚ ਉਤਰੇ ਹਨ।
ਪੜੋ ਹੋਰ ਖਬਰਾਂ: ਘਰੇਲੂ ਹਿੰਸਾ ਮਾਮਲਾ: ਦੂਜੀ ਵਾਰ ਵੀ ਪੇਸ਼ ਨਹੀਂ ਹੋਏ Yo Yo Honey Singh, ਕੋਰਟ ਨੇ ਪਾਈ ਝਾੜ



