ਨਵੀਂ ਦਿੱਲੀ- ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੀ ਸਥਿਤੀ ਬਾਰੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ‘ਤੇ ਇਸ ਵੇਲੇ 7 ਲੋਕ ਕਲਿਆਣ ਮਾਰਗ (7 ਐੱਲਕੇਐੱਮ) ਵਿਖੇ ਇੱਕ ਵੱਡੀ ਮੀਟਿੰਗ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਐੱਨਐੱਸਏ ਅਜੀਤ ਡੋਭਾਲ ਮੌਜੂਦ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀ ਮੀਟਿੰਗ ਵਿਚ ਸ਼ਾਮਲ ਹਨ। ਇਹ ਸੀਐੱਸਐੱਸ ਦੀ ਮੀਟਿੰਗ ਹੈ ਅਤੇ ਸੂਤਰਾਂ ਅਨੁਸਾਰ ਸੀਐੱਸਐੱਸ ਦੀ ਮੀਟਿੰਗ ਅਫਗਾਨਿਸਤਾਨ ਦੇ ਸਬੰਧ ਵਿਚ ਹੋ ਰਹੀ ਹੈ।
ਪੜੋ ਹੋਰ ਖਬਰਾਂ: ਜੰਮੂ-ਕਸ਼ਮੀਰ: ਕੁਲਗਾਮ ‘ਚ ਭਾਜਪਾ ਨੇਤਾ ਦੀ ਅੱਤਵਾਦੀਆਂ ਨੇ ਕੀਤੀ ਹੱਤਿਆ, ਹਮਲਾਵਰਾਂ ਦੀ ਤਲਾਸ਼ ਜਾਰੀ
ਅਫਗਾਨਿਸਤਾਨ ਲਈ ਵਿਸ਼ੇਸ਼ ਨੰਬਰ ਜਾਰੀ ਕੀਤਾ
ਇਸ ਦੌਰਾਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀ ਮੰਗਲਵਾਰ ਨੂੰ ਵਿਦੇਸ਼ ਮੰਤਰਾਲਾ ਵਲੋਂ 24 ਘੰਟੇ ਦੇ ਵਿਸ਼ੇਸ਼ ਅਫਗਾਨਿਸਤਾਨ ਸੈੱਲ ਦੇ ਨੰਬਰ ਜਾਰੀ ਕੀਤੇ। ਸਪੈਸ਼ਲ ਸੈਲ ਦਾ ਗਠਨ ਅਫਗਾਨਿਸਤਾਨ ਤੋਂ ਵਾਪਸੀ ਅਤੇ ਹੋਰ ਬੇਨਤੀਆਂ ਦੇ ਤਾਲਮੇਲ ਲਈ ਕੀਤਾ ਗਿਆ ਹੈ।
ਪੜੋ ਹੋਰ ਖਬਰਾਂ: ਮਹਿੰਗਾਈ ਦੀ ਮਾਰ: ਫਿਰ ਵਧੀ ਰਸੋਈ ਗੈਸ ਦੀ ਕੀਮਤ, ਜਾਣੋ ਹੁਣ ਕਿੰਨੇ ਦਾ ਮਿਲੇਗਾ LPG ਸਿਲੰਡਰ
ਫੋਨ ਨੰਬਰ: +91-11-49016783, +91-11-49016784, +91-11-49016785
ਵ੍ਹਟਸਐਪ ਨੰਬਰ: +91-8010611290
ਈ-ਮੇਲ: SituationRoom@mea.gov.in
ਦੂਜੇ ਪਾਸੇ ਕਾਬੁਲ ਤੋਂ 120 ਭਾਰਤੀਆਂ ਨੂੰ ਲੈ ਕੇ ਅੱਜ ਸੀ-17 ਗਲੋਬਮਾਸਟਰ ਜਹਾਜ਼ ਭਾਰਤ ਪਹੁੰਚਿਆ। ਸੀ-17 ਗਲੋਬਮਾਸਟਰ ਜਹਾਜ਼ ਨੂੰ ਸਭ ਤੋਂ ਪਹਿਲਾਂ ਗੁਜਰਾਤ ਦੇ ਜਾਮਨਗਰ ਵਿਖੇ ਰੋਕਿਆ ਗਿਆ ਸੀ। ਫਿਰ ਇਸ ਨੂੰ ਹਿੰਡਨ ਏਅਰਬੇਸ ਲਿਆਂਦਾ ਗਿਆ। ਵਾਪਸ ਆਉਣ ਵਾਲਿਆਂ ਵਿਚ ਭਾਰਤੀ ਦੂਤਾਵਾਸ ਦੇ ਬਹੁਤ ਸਾਰੇ ਕਰਮਚਾਰੀ, ਉੱਥੇ ਮੌਜੂਦ ਸੁਰੱਖਿਆ ਕਰਮਚਾਰੀ ਅਤੇ ਕੁਝ ਭਾਰਤੀ ਪੱਤਰਕਾਰ ਸ਼ਾਮਲ ਹਨ। ਭਾਰਤੀ ਦੂਤਘਰ ਦੇ ਸਾਰੇ ਲੋਕ ਵਾਪਸ ਆ ਗਏ ਹਨ।
ਪੜੋ ਹੋਰ ਖਬਰਾਂ: ਤਾਲਿਬਾਨ ਵਲੋਂ ਆਮ ਲੋਕਾਂ ਮੁਆਫੀ ਦਾ ਐਲਾਨ, ਕਿਹਾ-‘ਆਪੋ-ਆਪਣੇ ਕੰਮਾਂ ‘ਤੇ ਪਰਤਣ ਸਾਰੇ ਲੋਕ’
ਦੂਜੇ ਪਾਸੇ ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਨੇ ਤਹਿਰੀਕ-ਏ-ਤਾਲਿਬਾਨ ਕਮਾਂਡਰ, ਅਲ ਕਾਇਦਾ ਅਤੇ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਅਤੇ ਲੜਾਕਿਆਂ ਨੂੰ ਰਿਹਾਅ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਉਸਨੇ ਲਗਭਗ 2300 ਅੱਤਵਾਦੀਆਂ ਨੂੰ ਰਿਹਾਅ ਕਰ ਦਿੱਤਾ ਹੈ।



